ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ’ਚ ਕੋਰੋਨਾ ਦੀ ਮੁੜ੍ਹ ਦਹਿਸ਼ਤ, ਨਿਯਮਾਂ ਦੀ ਪਾਲਣਾ ਨਾ ਕਰਨਾ ਪੈ ਰਿਹਾ ਮਹਿੰਗਾ
 
BY admin / February 23, 2021
ਚੰਡੀਗੜ੍ਹ, 23 ਫਰਵਰੀ, (ਦਵਿੰਦਰਜੀਤ ਸਿਘ ਦਰਸ਼ੀ)- ਪੰਜਾਬ ਵਿੱਚ ਕੋਰੋਨਾ ਦੀ ਦਹਿਸ਼ਤ ਵਧਣ ਲੱਗੀ ਹੈ। ਸੌਮਵਾਰ ਨੂੰ ਕਰੋਨਾ ਨਾਲ 15 ਹੋਰ ਵਿਅਕਤੀਆਂ ਦੀ ਮੌਤ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਵਿੱਚ ਪਿਛਲੇ ਇੱਕ ਦਿਨ ’ਚ 389 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਨੋਡਲ ਅਧਿਕਾਰੀ ਰਾਜੇਸ਼ ਭਾਸਕਰ ਮੁਤਾਬਕ ਸੂਬੇ ’ਚ ਕਰੋਨਾ ਦੇ ਕੇਸ ਮੁੜ ਵਧ ਰਹੇ ਹਨ। ਇਸ ਦਾ ਕਾਰਨ ਲੋਕਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਨਾ ਬਣਾ ਕੇ ਰੱਖਣ ਕਰਕੇ ਹਾਲਾਤ ਹੋਰ ਵਿਗੜ ਸਕਦੇ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਲੁਧਿਆਣਾ ਤੇ ਜਲੰਧਰ ਵਿੱਚ 3-3, ਗੁਰਦਾਸਪੁਰ ਤੇ ਹੁਸਅਿਾਰਪੁਰ ਵਿੱਚ 2-2, ਅੰਮਿ੍ਰਤਸਰ, ਬਠਿੰਡਾ, ਫਰਿੋਜਪੁਰ, ਪਟਿਆਲਾ ਤੇ ਤਰਨ ਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਕਰੋਨਾ ਨਾਲ ਹੋਈ ਹੈ। ਸੂਬੇ ਵਿੱਚ ਪਿਛਲੇ ਇੱਕ ਦਿਨ ’ਚ 389 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਉਧਰ, ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਭਾਰਤ ’ਚ ਹੁਣ ਤਕ ਕਰੋਨਾ ਲਾਗ ਦੇ 21.15 ਕਰੋੜ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਤੇ ਦੇਸ ’ਚ ਕਰੋਨਾ ਦੀ ਕੌਮੀ ਪੌਜੇਟਿਵ ਦਰ 5.20 ਫੀਸਦ ’ਤੇ ਸਥਿਰ ਰਹੀ ਹੈ। ਮੰਤਰਾਲੇ ਮੁਤਾਬਕ ਦੇਸ਼ ’ਚ ਕੁੱਲ 2,393 ਲੈਬਾਰਟਰੀਆਂ, ਜਿਨ੍ਹਾਂ ਵਿੱਚ 1,220 ਸਰਕਾਰੀ ਤੇ 1,173 ਪ੍ਰਾਈਵੇਟ ਲੈਬਾਰਟਰੀਆਂ ਸ਼ਾਮਲ ਹਨ, ਨੇ ਰੋਜਾਨਾ ਟੈਸਟ ਕਰਨ ਦੀ ਰਫਤਾਰ ’ਚ ਤੇਜੀ ਲਿਆਂਦੀ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ‘ਲੰਘੇ 24 ਘੰਟਿਆਂ ’ਚ 6,20,216 ਕਰੋਨਾ ਟੈਸਟ ਕੀਤੇ ਗਏ। ਹੁਣ ਤਕ ਭਾਰਤ ’ਚ ਪ੍ਰਤੀ ਦਸ ਲੱਖ ਲੋਕਾਂ ਪਿੱਛੇ ਦੇਸ਼ 1,53,298.4 ਲੋਕਾਂ ਦੇ ਟੈਸਟ ਕੀਤੇ ਗਏ ਹਨ।’ ਦੂਜੇ ਪਾਸੇ ਦੇਸ਼ ’ਚ ਹੁਣ ਤਕ 2,32,317 ਸੈਸ਼ਨਾਂ ਰਾਹੀਂ 1,11,16,854 ਲੋਕਾਂ ਦਾ ਕਰੋਨਾ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 14,199 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਦੇਸ਼ ’ਚ ਕੇਸਾਂ ਦੀ ਕੁੱਲ ਗਿਣਤੀ 1,10,05,850 ਹੋ ਗਈ ਹੈ। ਉਕਤ ਸਮੇਂ ਦੌਰਾਨ ਹੀ ਲਾਗ ਕਾਰਨ 83 ਹੋਰ ਮੌਤਾਂ ਹੋਣ ਨਾਲ ਮਿ੍ਰਤਕਾਂ ਦਾ ਅੰਕੜਾ 1,56,385 ਹੋ ਗਿਆ ਹੈ। ਦੇਸ਼ ’ਚ  1,50,055 ਸਰਗਰਮ ਕੇਸ ਹਨ।