ਰਜਿ: ਨੰ: PB/JL-124/2018-20
RNI Regd No. 23/1979

ਸਿੰਘੂ ਬਾਰਡਰ ਤੋਂ ਫਿਰ ਆਈ ਬੁਰੀ ਖਬਰ, ਨੌਜਵਾਨ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
 
BY admin / February 26, 2021
ਨਾਭਾ, 26 ਫਰਵਰੀ, (ਯੂ.ਐਨ.ਆਈ.)- ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਲਿਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ‘ਤੇ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿੰਘੂ ਬਾਰਡਰ ਤੋਂ ਇਕ ਵਾਰ ਫਿਰ ਬੁਰੀ ਖਬਰ ਆਈ ਹੈ। ਸਿੰਘੂ ਬਾਰਡਰ ‘ਤੇ ਧਰਨੇ ‘ਚ ਸ਼ਾਮਲ ਨੌਜਵਾਨ ਕਿਸਾਨ ਨਵਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿ੍ਰਤਕ ਨੌਜਵਾਨ ਕਿਸਾਨ ਨਾਭਾ ਬਲਾਕ ਦੇ ਪਿੰਡ ਖੇਡੀ ਜੱਟਾਂ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 19 ਸਾਲਾਂ ਦੀ ਸੀ। ਮਿ੍ਰਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਮਿ੍ਰਤਕ ਨਵਜੋਤ ਸਿੰਘ ਆਪਣੇ ਪਿੰਡ ਦੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਚੱਲ ਰਹੇ ਅੰਦੋਲਨ ‘ਚ ਸ਼ਾਮਲ ਹੋਣ ਲਈ ਗਿਆ ਸੀ। ਪੁੱਤ ਦੀ ਮੌਤ ਦੀ ਖਬਰ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਿ੍ਰਤਕ ਨੌਜਵਾਨ ਕਿਸਾਨ ਦੇ ਪਿੰਡ ‘ਚ ਮਾਤਮ ਵਾਲਾ ਮਾਹੌਲ ਛਾਇਆ ਹੋਇਆ ਹੈ। ਜਕਿਰਯੋਗ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਦੌਰਾਨ ਕਈ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਮੋਦੀ ਸਰਕਾਰ ਖੇਤੀ ਬਿੱਲ ਰੱਦ ਨਾ ਕਰਨ ਦੀ ਜੱਿਦ ‘ਤੇ ਅੜੀ ਹੋਈ ਹੈ। ਉੱਥੇ ਹੀ ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਕਾਲੇ ਕਾਨੂੰਨ ਰੱਦ ਨਹੀਂ ਕਰਵਾ ਲੈਂਦੇ, ਉਦੋਂ ਤੱਕ ਭਾਵੇਂ ਕੁੱਝ ਵੀ ਹੋ ਜਾਵੇ, ਉਹ ਮੁੜ ਆਪਣੇ ਘਰਾਂ ਨੂੰ ਨਹੀਂ ਪਰਤਣਗੇ।