ਰਜਿ: ਨੰ: PB/JL-124/2018-20
RNI Regd No. 23/1979

ਪੱਕ ਰਹੀਆਂ ਫਸਲਾਂ ਨੂੰ ਵੱਢਣ ਲਈ ਪੰਜਾਬ ਦੇ ਕਿਸਾਨਾਂ ਨੇ ਬਦਲੀ ਰਣਨੀਤੀ
 
BY admin / February 26, 2021
ਸੋਨੀਪਤ, 26 ਫਰਵਰੀ, (ਯੂ.ਐਨ.ਆਈ.)- 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੜਕਾਂ ’ਤੇ ਉੱਤਰੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਸੰਗਠਨ ਦੇ ਨੇਤਾ ਆਪਣੇ ਅੰਦੋਲਨ ਨੂੰ ਕਿਸੇ ਵੀ ਸੂਰਤ ’ਚ ਕਮਜੋਰ ਨਹੀਂ ਹੋਣ ਦੇਣਾ ਚਾਹੁੰਦੇ। ਰਬੀ ਸੀਜਨ ਦੀ ਪੱਕ ਰਹੀ ਫਸਲ ਅਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਕਿਸਾਨ ਆਪਣੀ ਰਣਨੀਤੀ ’ਚ ਬਦਲਾਅ ਕਰਨ ਲੱਗੇ ਹਨ। ਕਿਸਾਨ ਹੁਣ ਲੰਬੇ ਸਮੇਂ ਤੱਕ ਨਾ ਬੈਠ ਕੇ ਸਗੋਂ ਇਕ-ਇਕ ਹਫਤੇ ਲਈ ਧਰਨੇ ’ਤੇ ਬੈਠਿਆ ਕਰਨਗੇ। ਆਲਮ ਇਹ ਹੈ ਕਿ ਸਿੰਘੂ ਬਾਰਡਰ ਧਰਨੇ ’ਤੇ ਪਹੁੰਚਣ ਲਈ ਕਾਫੀ ਗਿਣਤੀ ’ਚ ਕਿਸਾਨਾਂ ਦੇ ਜਥੇ ਟ੍ਰੇਨਾਂ ਰਾਹੀਂ ਰੇਲਵੇ ਸਟੇਸ਼ਨ ’ਤੇ ਪਹੁੰਚਣ ਲੱਗੇ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਵੀਰਵਾਰ ਨੂੰ ਰੇਲਵੇ ਸਟੇਸ਼ਨ ਸੋਨੀਪਤ ’ਤੇ ਜਥਿਆਂ ’ਚ ਪਹੁੰਚੇ ਪੰਜਾਬ ਦੇ ਬਠਿੰਡਾ ਦੇ ਮਹਿਰਾਜ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਉਹ ਅੰਦੋਲਨ ਨੂੰ ਕਿਸੇ ਵੀ ਸੂਰਤ ’ਚ ਕਮਜੋਰ ਨਹੀਂ ਹੋਣ ਦੇਣਗੇ। ਇਸ ਲਈ ਉਹ ਕੁੰਡਲੀ ਬਾਰਡਰ ਅਤੇ ਸਿੰਘੂ ਬਾਰਡਰ ਧਰਨੇ ’ਤੇ ਹੀ ਨਹੀਂ ਸਗੋਂ ਪੰਜਾਬ ’ਚ ਵੀ ਰਣਨੀਤੀ ਬਣਾ ਰਹੇ ਹਨ। ਉਨ੍ਹਾਂ ਨੇ ਮੰਨਿਆ ਕਿ ਕੁਝ ਦਿਨ ਪਹਿਲਾਂ ਲੰਬੇ ਸਮੇਂ ਤੋਂ ਬੈਠੇ ਕਿਸਾਨਾਂ ਨੇ ਘਰ ਜਾਣ ਦੀ ਇੱਛਾ ਜਤਾਈ ਸੀ, ਉਸ ਦੇ ਚੱਲਦਿਆਂ ਹੁਣ ਇਹ ਰਣਨੀਤੀ ਬਣਾਈ ਗਈ ਹੈ। ਇਕ-ਇਕ ਹਫਤਾ ਕਿਸਾਨ ਕੁੰਡਲੀ ਬਾਰਡਰ ’ਤੇ ਧਰਨੇ ’ਤੇ ਬੈਠਣਗੇ। ਇਸ ਲੜੀ ਨਾਲ ਕਿਸਾਨ ਆਪਣੇ ਅੰਦੋਲਨ ਨੂੰ ਸਫਲ ਬਣਾਉਣਗੇ। ਕਿਸਾਨ ਅੰਦੋਲਨ ’ਚ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਸ਼ਾਮਲ ਹਨ। ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ’ਚ ਬੈਠਕ ਕਰਕੇ ਫੈਸਲਾ ਕੀਤਾ ਹੈ ਕਿ ਪੰਜਾਬ ’ਚ ਮਹਾਪੰਚਾਇਤ ਨਹੀਂ ਕੀਤੀ ਜਾਵੇਗੀ ਅਤੇ ਪੂਰੀ ਤਾਕਤ ਕਿਸਾਨ ਅੰਦੋਲਨ ਨੂੰ ਚਲਾਉਣ ’ਚ ਲਗਾਉਣ ਦੀ ਰਣਨੀਤੀ ਬਣਾਈ ਗਈ ਹੈ। ਕਿਸਾਨ ਬਚਾਓ ਮੋਰਚਾ ਦੇ ਨੇਤਾ ਕਿ੍ਰਪਾ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਉਹ ਹੁਣ ਰਣਨੀਤੀ ’ਚ ਬਦਲਾਅ ਕਰਕੇ ਕਿਸਾਨ ਅੰਦੋਲਨ ਨੂੰ ਮਜਬੂਤੀ ਦੇਣਗੇ। ਟਰੇਨ ਰਾਹੀਂ ਬਠਿੰਡਾ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਆਂਤਿਲ ਚੌਬੀਸੀ ਖਾਪ ਦੇ ਟੈਂਟ ’ਚ ਬੈਠੇ ਸਨ। ਇਸ ਦੌਰਾਨ ਆਂਤਿਲ ਖਾਪ ਨੇ ਰਣਨੀਤੀ ਬਣਾਉਂਦੇ ਹੋਏ ਜੰਿਮੇਵਾਰੀ ਲਗਾਈ ਸੀ ਕਿ ਰੋਜਾਨਾ ਆਂਤਿਲ ਖਾਪ ਦੇ ਇਕ ਪਿੰਡ ਦੇ ਲੋਕ ਕੁੰਡਲੀ ਬਾਰਡ ਧਰਨੇ ’ਤੇ ਪਹੁੰਚਣਗੇ। ਇਸੇ ਰਣਨੀਤੀ ਦੇ ਤਹਿਤ ਹੁਣ ਪੰਜਾਬ ਦੇ ਪਿੰਡਾਂ ’ਚ ਮੁਨਾਦੀ ਕਰਵਾ ਕੇ ਪਿੰਡਾਂ ਦੀ ਸੂਚੀ ਦਿੱਤੀ ਗਈ ਹੈ ਕਿ ਇਸ ਦਿਨ ਇਸ-ਇਸ ਪਿੰਡ ਦੇ ਲੋਕ ਸਿੰਘੂ ਬਾਰਡਰ ’ਤੇ ਪਹੁੰਚਣਗੇ। ਖੇਤੀ ਕਾਨੂੰਨਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ। ਦਿੱਲੀ ਦੀਆਂ ਸੀਮਾਵਾਂ ’ਤੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ। ਦੇਸ਼ ਦੇ ਕਈ ਹਿੱਸਿਆਂ ’ਚ ਕਿਸਾਨਾਂ ਦੀਆਂ ਮਹਾਂ ਪੰਚਾਇਤਾਂ ਜਾਰੀ ਹਨ। ਸਰਕਾਰ ਮੰਨ ਨਹੀਂ ਰਹੀ; ਇਸੇ ਲਈ ਕਿਸਾਨਾਂ ਨੇ ਹੁਣ ਆਪਣੇ ਵਿਰੋਧ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਹੁਣ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਵਿੱਚ ਇੰਨਾ ਰੋਹ ਹੈ ਕਿ ਉਹ ਆਪਣੀਆਂ ਖੜ੍ਹੀਆਂ ਫਸਲਾਂ ਵਾਹੁਣ ਲੱਗੇ ਹਨ। ਬੇਸ਼ੱਕ ਕਿਸਾਨ ਯੂਨੀਅਨਾਂ ਅਜਿਹਾ ਕਰਨ ਤੋਂ ਰੋਕ ਰਹੀਆਂ ਹਨ ਪਰ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਚਰਚਾ ਹੈ ਕਿ ਅਗਲੇ ਦਿਨਾਂ ਅੰਦਰ ਕਿਸਾਨ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਅਗਲੇ ਦਿਨਾਂ ਵਿੱਚ ਕਿਸਾਨ ਪੈਟਰੋਲ-ਡੀਜਲ ਦੀ ਤਰਜ ‘ਤੇ ਦੁੱਧ ਦੀਆਂ ਕੀਮਤਾਂ ਵਧਾਉਣ ਜਾ ਰਹੇ ਹਨ। ਇਸ ਨਾਲ ਦੇਸ਼ ਵਿੱਚ ਦੁੱਧ ਦਾ ਸੰਕਟ ਖੜ੍ਹਾ ਹੋ ਜਾਏਗਾ। ਇੱਕ ਕਿਸਾਨ ਲੀਡਰ ਨੇ ਦਾਅਵਾ ਕੀਤਾ ਕਿ ਇੱਕ ਮਾਰਚ ਤੋਂ ਕਿਸਾਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ 50 ਰੁਪਏ ਪ੍ਰਤੀ ਲਿਟਰ ਵਿਕਣ ਵਾਲਾ ਦੁੱਧ ਹੁਣ ਦੁੱਗਣੀ ਕੀਮਤ ਭਾਵ 100 ਰੁਪਏ ਪ੍ਰਤੀ ਲਿਟਰ ਵੇਚਿਆ ਜਾਵੇਗਾ। ਉਨ੍ਹਾਂ ਤਰਕ ਦਿੱਤਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਕਿਸਾਨਾਂ ਨੂੰ ਚੁਫੇਰਿਓਂ ਘੇਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਤੋੜ ਦੁੱਧ ਦਾ ਭਾਅ ਦੁੱਗਣਾ ਕਰਕੇ ਕੱਢਿਆ ਜਾਵੇਗਾ। ਕਿਸਾਨ ਲੀਡਰ ਨੇ ਕਿਹਾ ਕਿ ਜੇ ਜਨਤਾ 100 ਰੁਪਏ ਪ੍ਰਤੀ ਲਿਟਰ ਪੈਟਰੋਲ ਲੈ ਸਕਦੀ ਹੈ, ਤਾਂ 100 ਰੁਪਏ ਪ੍ਰਤੀ ਲਿਟਰ ਦੁੱਧ ਕਿਉਂ ਨਹੀਂ ਲੈ ਸਕਦੀ। ਜੇ ਫਿਰ ਵੀ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ, ਤਾਂ ਸਬਜ਼ੀਆਂ ਦੀਆਂ ਕੀਮਤਾਂ ਵੀ ਦੁੱਗਣੀਆਂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੁਝ ਕਿਸਾਨਾਂ ਨੇ ਆਪਣੀਆਂ ਖੜ੍ਹੀਆਂ ਫ਼ਸਲਾਂ ਬਰਬਾਦ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ