ਰਜਿ: ਨੰ: PB/JL-124/2018-20
RNI Regd No. 23/1979

ਓਜੋਨ ਪਰਤ ਦੀ ਮਹੱਤਤਾ

BY admin / August 02, 2021

ਇਸ ਬ੍ਰਹਿਮੰਡ ਵਿੱਚ ਅਸੀਮ ਗਲੈਕਸੀਆਂ ਅਤੇ ਤਾਰਾ ਮੰਡਲ ਹਨ। ਕਈ ਤਾਰਿਆਂ ਦੇ ਗ੍ਰਹਿ ਵੀ ਹਨ ਪਰ ਅਜੇ ਤੱਕ ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਅਜਿਹਾ ਗ੍ਰਹਿ ਨਹੀ ਹੈ ਜਿਸ ਉਪਰ ਧਰਤੀ ਦੀ ਤਰ੍ਹਾਂ ਜੀਵਨ ਦੇ ਅਨੁਕੂਲ ਹਾਲਤ ਮੋਜੂਦ ਹਨ। ਲਗਭਗ ਚਾਰ ਅਰਬ ਸਾਲ ਪਹਿਲਾ ਧਰਤੀ ਦੇ ਉਪਰ ਅਨੁਕੂਲ ਪ੍ਰਸਥਿਤੀਆਂ ਰਾਹੀ ਇੱਥੇ ਜੀਵਨ ਦਾ ਆਗਾਜ ਹੋਇਆ । ਧਰਤੀ ਦੇ ਚਾਰ ਚੁਫੇਰੇ ਮੌਜੂਦ ਗੈਸਾਂ ਦੇ ਗਿਲਾਫ ਨੂੰ ਵਾਯੂਮੰਡਲ ਕਹਿੰਦੇ ਹਨ। ਇਹ ਧਰਤੀ ਦੀ ਸਤਾ ਤੋ ਲਗਭਗ ਚਾਰ ਸੋ ਕਿਲੋਮੀਟਰ ਦੀ ਉਚਾਈ ਤੱਕ ਫੈਲਿਆ ਹੋਇਆ ਹੈ । ਧਰਤੀ ਤੋ ਉਤਾਂਹ ਵੱਲ ਜਾਂਦੇ ਹੋਏ ਵਾਯੂਮੰਡਲ ਦੀ ਘਣਤਾ ਘੱਟਦੀ ਜਾਂਦੀ ਹੈ । ਵਾਯੂਮੰਡਲ ਦੇ ਕਾਰਨ ਹੀ ਧਰਤੀ ਉਪਰ ਜੀਵਨ ਪਣਪ ਰਿਹਾ ਹੈ । ਇਹੋ ਆਕਸੀਜਨ ਗੈਸ ਅਤੇ ਕਾਰਬਨ ਡਾਈਆਕਸਾਈਡ ਵਿਚਕਾਰ ਸੰਤੁਲਨ ਨੂੰ ਨਿਯੰਤਰਨ ਵਿੱਚ ਰੱਖਦਾ ਹੈ । ਵਾਯੂਮੰਡਲ ਦੀ ਸਟਰੈਟੋਸਫੀਅਰ ਪਰਤ ਵਿੱਚ ਓਜੋਨ ਦੀ ਪੱਟੀ ਮੌਜੂਦ ਹੈ । ਓਜੋਨ ਦੀ ਪੱਟੀ ਧਰਤੀ ਤੋ 16 ਕਿਲੋਮੀਟਰ ਤੋ ਲੈ ਕੇ 50 ਕਿਲੋਮੀਟਰ ਦੀ ਉਚਾਈ ਤੱਕ ਬਣੀ ਰਹਿੰਦੀ ਹੈ। ਇਸ ਖੇਤਰ ਨੂੰ ਓਜੋਨੋਸਫੀਅਰ ਕਹਿੰਦੇ ਹਨ । ਧਰਤੀ ਤੋ 30 ਕਿਲੋਮੀਟਰ ਦੀ ਉਚਾਈ ਤੇ ਓਜੋਨ ਦੀ ਘਣਤਾ ਅਧਿਕਤਮ ਹੁੰਦੀ ਹੈ । ਓਜੋਨ ਇੱਕ ਗੈਸ ਹੈ ਜਿਸਦਾ ਮੋਲੀਕਿਊਲਰ ਫਾਰਮੂਲਾ 3 ਹੈ।ਵਾਤਾਵਰਨ ਵਿੱਚ ਆਕਸੀਜਨ ਦੇ ਤਿੰਨ ਅਣੂ ਮਿਲਕੇ ਓਜੌਨ ਬਣਾਉਦੇ ਹਨ । ਇਹ ਲਗਾਤਾਰ ਬਣਦੀ ਰਹਿੰਦੀ ਹੈ ਅਤੇ ਨਾਲੋ ਨਾਲ ਨਸ਼ਟ ਹੁੰਦੀ ਰਹਿੰਦੀ ਹੈ । ਓਜੋਨ ਪਰਤ ਦੀ ਖੋਜ 1913 ਵਿੱਚ ਫਰਾਂਸ ਦੇ ਭੋਤਿਕ ਵਿਗਿਆਨੀ ਚਾਰਲਸ ਫੈਬਰੀ ( )  ਅਤੇ ਹੈਨਰੀ ਬਉਈਸਨ ( ) ਨੇ ਕੀਤੀ ਸੀ । ਓਜੌਨ ਅਸਿੱਧੇ ਢੰਗ ਨਾਲ ਧਰਤੀ ਦੇ ਜੀਵਨ ਦਾ ਸੁਰੱਖਿਆ ਕਵਚ ਹੈ । ਸੂਰਜ ਦੇ ਪ੍ਰਕਾਸ਼ ਦੀਆਂ ਛੋਟੀ ਤਰੰਗ ਲੰਬਾਈ ਵਾਲੀਆਂ ਪਰਾਵੈਗਣੀ ਕਿਰਨਾਂ ਜੋ ਕਿ ਪ੍ਰਿਥਵੀ ਦੇ ਰਹਿਣ ਵਾਲੇ ਜੀਵਾਂ ਲਈ ਘਾਤਕ  ਹਨ , ਉਨ੍ਹਾਂ ਨੂੰ ਓਜੋਨ ਸੋਖ ਲੈਦੀ ਹੈ ਅਤੇ ਧਰਤੀ ਦੀ ਸਤ੍ਹਾ ਤੇ ਪੁੱਜਣ ਨਹੀ ਦਿੰਦੀ। ਇਹ ਪਰਤ ਲਗਭਗ 97-99% ਪਰਾਵੈਗਣੀ ਕਿਰਨਾਂ ਨੂੰ ਸੋਖਿਤ ਕਰ ਲੈਦੀ ਹੈ।
ਓਜੋਨ ਦਾ ਨਸ਼ਟ ਹੋਣਾ :-ਮਨੁੱਖ ਦੀ ਬਦਲਦੀ ਜੀਵਨ ਸ਼ੈਲੀ ਅਤੇ ਉਦਯੋਗਿਕ ਕ੍ਰਾਂਤੀ ਦੇ ਕਾਰਨ ਇਸ ਪਰਤ ਨੂੰ ਬਹੁਤ ਨੁਕਸਾਨ ਹੋਇਆ ਹੈ । ਉਦਯੋਗਾਂ ਵਿੱਚ ਬਹੁਤ ਸਾਰੇ ਰਸਾਇਣ ਵਰਤੇ ਜਾ ਰਹੇ ਹਨ। ਜੋ ਓਜੋਨ ਪਰਤ ਨੂੰ ਖਾ ਰਹੇ ਹਨ। ਇੰਨ੍ਹਾਂ ਵਿੱਚ ਕਲੋਰੋਫਲੋਰੋ ਕਾਰਬਨਜ ਨਾਮਕ ਰਸਾਈਣ ਸਭ ਤੋ ਅੱਗੇ ਹੈ । ਇਸਦਾ ਉਪਯੋਗ ਫਰਿਜ , ਏਅਰ ਕਡੀਸ਼ਨਰਾ , ਏਰੋਸੋਲ ਸਪਰੇਆਂ , ਫੋਮਾਂ ਅਤੇ ਡਰਾਈਕਲੀਨ ਉਦਯੋਗਾਂ ਵਿੱਚ ਕੀਤਾ ਜਾਂਦਾ ਹੈ। ਇਹ ਪਦਾਰਥ ਵਾਯੂਮੰਡਲ ਵਿੱਚ ਕਈ 100 ਸਾਲਾਂ ਤੱਕ ਬਣੇ ਰਹੇ ਸਕਦੇ ਹਨ । ਵਾਯੂਮੰਡਲ ਵਿੱਚ ਪਹੁੰਚਣ ਤੇ ਕਲੋਰੋਫਲੋਰੋ ਕਾਰਬਨਜ ਅਤੇ ਬਰੋਮੋਫਲੋਰੋ ਕਾਰਬਨਜ ਪਰਾਵੈਗਣੀ ਕਿਰਨਾਂ ਦੇ ਪ੍ਰਭਾਵ ਹੇਠ ਕਲੋਰੀਨ ਅਤੇ ਬਰੋਮੀਨ ਮੁਕਤ ਕਰਦੇ ਹਨ । ਜੋ ਕਿ ਓਜੋਨ ਨੂੰ ਨਸ਼ਟ ਕਰਦੇ ਹਨ । ਕੀਟਨਾਸ਼ਕ ਉਦਯੋਗਾਂ ਵਿੱਚ ਵਰਤੇ ਜਾਂਦੇ ਮੀਥਾਈਲ ਬਰੋਮਾਈਡ ਜਿਹੇ ਰਸਾਇਣ ਮਨੁੱਖ ਦੁਆਰਾ ਵਾਯੂਮੰਡਲ ਵਿੱਚ ਛੱਡੇ ਜਾਂਦੇ ਹਨ। ਜੋ ਓਜੋਨ ਪਰਤ ਲਈ ਹਾਨੀਕਾਰਕ ਹਨ । ਓਜੋਨ ਪਰਤ ਦਾ ਪਹਿਲੀ ਵਾਰ 1985 ਵਿੱਚ ਅੰਟਾਰਟਿਕਾ ਵਿਖੇ ਪਤਾ ਲੱਗਿਆ। ਇਹ ਵੇਖਿਆ ਗਿਆ ਕਿ 1979 ਦੇ ਮੁਕਾਬਲੇ 1987 ਵਿੱਚ ਓਜੋਨ ਦੀ ਪਰਤ ਬਹੁਤ ਜਿਆਦਾ ਪਤਲੀ ਹੋ ਗਈ ਹੈ । ਜਿਸਦਾ ਕਾਰਨ ਅਧਿਕ ਕਿਰਿਆਸ਼ੀਲ ਕਲੋਰੀਨ ਅਤੇ ਬਰੋਮੀਨ ਹੈ । ਜੋ ਕਿ ਕਲੋਰੋਫਲੋਰੋ ਕਾਰਬਨਜ ਅਤੇ ਹੈਲੋਜਨ ਦੇ ਰੂਪ ਵਿੱਚ ਪਾਈ ਜਾਂਦੀ ਹੈ । ਜਿੰਨ੍ਹਾਂ ਦੀ ਵਰਤੋ ਅੱਗ ਬੁਝਾਉ ਯੰਤਰਾਂ ਵਿੱਚ ਕੀਤੀ ਜਾਂਦੀ ਹੈ । ਕਲੋਰੀਨ ਦੇ ਵੱਖ ਹੋਣ ਨਾਲ ਪ੍ਰਮਾਣੂ ਬੰਬ ਵਾਂਗ ਲੜੀਬੰਧ ਕ੍ਰਿਆ ਚਾਲੂ ਹੋ ਜਾਂਦੀ ਹੈ । ਇਸੇ ਤਰ੍ਹਾਂ ਹੈਲੋਜਨ ਵਿਚਲੀ ਬਰੋਮੀਨ ਵੀ ਓਜੋਨ ਨੁੰ ਤੋੜ ਕੇ ਆਕਸੀਜਨ ਵਿੱਚ ਬਦਲਦੀ ਰਹਿੰਦੀ ਹੈ । ਇੰਨ੍ਹਾਂ ਤੋ ਇਲਾਵਾ ਨਾਈਟਰਕ ਆਕਸਾਈਡ , ਨਾਈਟਰਸ ਆਕਸਾਈਡ , ਕਾਰਬਨ ਟੈਟਰਾ ਕਲੋਰਾਈਡ , ਹਾਈਡਰੋਕਸਲ ਆਈਨ ਅਤੇ ਸੁਪਰ ਸੋਨਿਕ ਜਹਾਜਾਂ ਦਾ ਧੂੰਆ ਵੀ ਓਜੋਨ ਨੂੰ ਨਸ਼ਟ ਕਰਦੇ ਹਨ । 2009 ਵਿੱਚ ਨਾਈਟਰਸ ਆਕਸਾਈਡ ਓਜੋਨ ਨੂੰ ਨਸ਼ਟ ਕਰਨ ਵਾਲਾ ਸਭ ਤੋ ਵੱਡਾ ਪਦਾਰਥ ਸੀ।
ਓਜੋਨ ਪਰਤ ਦੇ ਛੇਦ ਕਾਰਨ ਧਰਤੀ ਤੇ ਰਹਿਣ ਵਾਲੀਆਂ ਜੀਵਤ ਪ੍ਰਜਾਤੀਆਂ ਪ੍ਰਭਾਵਿਤ ਹੋਈਆਂ ਹਨ ਜਿਵੇ ਕਿ:-
1) ਚਮੜੀ ਦਾ ਕੈਸਰ , ਮੋਤੀਆ, ਪਰਾਵੈਗਣੀ ਕਿਰਨਾਂ ਮਨੁੱਖ ਦੀ ਰੋਗਣਾਸ਼ਕ ਸਮਰੱਥਾ ਨੂੰ ਘਟਾਉਦੀਆਂ ਹਨ, ਇਹ ਸੂਖਮ ਪੋਦਿਆਂ ਅਤੇ ਜਾਨਵਰਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਇਹ ਜੀਵਨ ਦਾ ਆਧਾਰ ਡੀ.ਐਨ.ਏ ਅਤੇ ਆਰ.ਐਨ.ਏ ਵਿੱਚ ਪਰਵਰਤਨ ਦਾ ਕਾਰਨ ਹਨ ਅਤੇ ਪੋਦਿਆਂ ਵਿੱਚ ਕਲੋਰੋਫੀਲ ਦੀ ਘਾਟ ਕਾਰਨ ਫਸਲਾਂ ਦਾ ਝਾੜ ਘੱਟ ਰਿਹਾ ਹੈ ਅਤੇ ਭੋਜਨ ਲੜੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ ।
ਓਜੋਨ ਪਰਤ ਦੀ ਗਰਾਂਊਡ ਆਧਰਿਤ ਅਧਿਐਨ 1956 ਵਿੱਚ ਅੰਟਾਰਟਿਕਾ ਵਿੱਚ ਸ਼ੁਰੂ ਹੋਇਆ ਅਤੇ ਉਪਗ੍ਰਹਿ ਦੀ ਵਰਤੋ 70ਵੇ ਦਹਾਕੇ ਵਿੱਚ ਸ਼ੁਰੂ ਹੋਈ । ਪਰ ਸੰਸਾਰ ਪੱਧਰ ਦੇ ਇਸਦੀ ਗੱਲ 1978 ਵਿੱਚ ਹੋਈ । 1974 ਵਿੱਚ ਐਮ.ਜੇ.ਮੋਲੀਨਾ ਅਤੇ ਐਫ.ਐਸ.ਰੋਲੈਡ ਨੇ ਇੱਕ ਪ੍ਰਯੋਗਸ਼ਾਲਾ ਸਟੱਡੀ ਰਾਹੀ ਤੱਥ ਪੇਸ਼ ਕੀਤਾ ਕਿ ਕਲੋਰੋਫਲੋਰੋ ਕਾਰਬਨਜ ਪਰਾਵੈਗਣੀ ਕਿਰਨਾਂ ਦੀ ਮੋਜੂਦਗੀ ਵਿੱਚ ਓਜੋਨ ਪਰਤ ਨੂੰ ਨਸ਼ਟ ਕਰਦੇ ਹਨ। 1976 ਵਿੱਚ ਅਮਰੀਕਾ ਦੀ ਰਾਸ਼ਟਰੀ ਵਿਗਿਆਨ ਅਕਾਦਮੀ ਦੀ ਰਿਪੋਰਟ ਨੇ ਜਦ ਓਜੋਨ ਪਰਤ ਨੂੰ ਨੁਕਸਾਨ ਦੇ ਕਈ ਸਬੂਤ ਵੇਖੇ ਤਾਂ ਅਮਰੀਕਾ , ਕੈਨੇਡਾ , ਸਵੀਡਨ , ਡੈਨਮਾਰਕ ਅਤੇ ਨਾਰਵੇ ਆਦਿ ਦੇਸ਼ਾਂ ਨੇ ਏਰੋਸੋਲ ਸਪਰੇਅ ਕੈਨਾਂ ਵਿੱਚ ਕਲੋਰੋਫਲੇਰੋ ਕਾਰਬਨ ਦੀ ਵਰਤੋ ਨੂੰ ਬੰਦ ਕਰਨ ਦਾ ਅਹਿਦ ਕੀਤਾ । ਸੰਨ 1985 ਵਿੱਚ ਓਜੋਨ ਪੱਟੀ ਵਿੱਚ ਇੱਕ ਛੇਕ ਲੱਭਿਆ ਤਦ ਤੋ ਹੀ ਓਜੋਨ ਪਰਤ ਨੂੰ ਪੁੱਜ ਰਹੇ ਨੁਕਸਾਨ ਬਾਰੇ ਵਿਚਾਰ ਵਟਾਦਰਾਂ ਕਰਨ ਲਈ ਕਈ ਕਾਨਫਰੰਸਾਂ ਹੋਈਆਂ ਹਨ । ਪਹਿਲੀ ਕਾਨਫਰੰਸ 1985 ਵਿੱਚ ਵਿਆਨਾ ਵਿਖੇ ਹੋਈ । ਇਸ ਕਾਨਫਰੰਸ ਵਿੱਚ ਕਲੋਰੋਫਲੋਰੋ ਕਾਰਬਨ ਦੀ ਪੈਦਾਵਾਰ ਕਰਨ ਵਾਲੇ 20 ਦੇਸ਼ਾਂ ਨੇ ਸੰਧੀ ਤੇ ਹਸਤਾਖਰ ਕੀਤੇ । 1987 ਵਿੱਚ 43 ਦੇਸ਼ਾਂ ਨੇ ਪ੍ਰਤੀਨਿਧਾਂ ਨੇ ਮਨਟਰੀਅਲ ਪਰੋਟੋਕੋਲ ਤੇ ਹਸਤਾਖਰ ਕੀਤੇ । ਹਿੱਸਾ ਲੈਣ ਵਾਲਿਆਂ ਨੇ ਕਲੋਰੋਫਲੋਰੋ ਕਾਰਬਨ ਦੀ ਪੈਦਾਵਾਰ 1986 ਦੇ ਲੈਵਲ ਦੀ ਕਰਨ ਅਤੇ 1999 ਤੱਕ ਇਸਦੀ ਪੈਦਾਵਾਰ ਅੱਧੀ ਕਰਨ ਵਾਲੇ ਫੈਸਲਾ ਕੀਤਾ । ਭਾਰਤ ਵਿੱਚ ਵੀ ਕਲੋਰੋਫਲੋਰੋਕਾਰਬਨਜ ਦੀ ਵਰਤੋ ਕਾਫੀ ਜਿਆਦਾ ਘੱਟ ਗਈ ਹੈ । 1992 ਵਿੱਚ ਕੋਪਨਹੈਗਨ ਵਿਖੇ ਇੱਕ ਮੀਟਿੰਗ ਵਿੱਚ ਕਲੋਰੋਫਲੋਰੋ ਕਾਰਬਨਜ ਬੰਦ ਕਰਨ ਦਾ ਸਮਾਂ 1996 ਤੱਕ ਵਧਾਇਆ ਗਿਆ । 2 ਅਗਸਤ 2003 ਨੂੰ ਸਇੰਸਦਾਨਾਂ ਨੇ ਘੋਸ਼ਿਤ ਕੀਤਾ ਕਿ ਓਜੋਨ ਪਰਤ ਦੀ ਬਹਾਲੀ ਕਲੋਰੋਫਲੋਰੋ ਕਾਰਬਨਜ ਤੇ ਪਾਬੰਦੀ ਕਾਰਨ ਹੋ ਰਹੀ ਹੈ । ਅਮਰੀਕਾ ਦੀ ਜੀਉਫਿਜੀਕਲ ਯੂਨੀਅਨ ਨੇ ਤਿੰਨ ਸੈਟੇਲਾਈਟ ਅਤੇ ਤਿੰਨ ਹੀ ਗਰਾਊਡ ਸਟੇਸ਼ਨਾਂ ਦੀ ਮੱਦਦ ਨਾਲ ਪੱਕਾ ਕੀਤਾ ਕਿ ਵਾਕਿਆ ਹੀ ਓਜੋਨ ਪਰਤ ਦੀ ਖਰਾਬੀ ਦੀ ਰਫਤਾਰ ਘੱਟ ਰਹੀ ਹੈ । ਓਜੋਨ ਪਰਤ ਦਾ ਪੂਰੀ ਤਰ੍ਹਾਂ ਸਹੀ ਹੋਣਾ 2050 ਜਾਂ ਇਸ ਤੋ ਬਾਅਦ ਵਿੱਚ ਹੀ ਸੰਭਵ ਹੈ ਖੋਜ ਤੋ ਪਤਾ ਲੱਗਿਆ ਹੈ ਕਿ ਓਜੋਨ ਪਰਤ ਵਿੱਚ ਪਹਿਚਾਨਣ ਯੋਗ ਬਦਲਾਅ 2024 ਤੱਕ ਹੋਣਗੇ ਅਤੇ 2068 ਤੱਕ ਇਸਦਾ ਪੱਧਰ 1980 ਵਾਲਾ ਹੋ ਜਾਵੇਗਾ। ਹੁਣ ਕਈ ਪਦਾਰਥ ਜਿੰਨ੍ਹਾਂ ਵਿੱਚ - ਸਬੰਧ ਹਨ ਅਤੇ ਜੋ ਹਾਈਡਰੋ ਕਲੋਰੋਫਲੋਰੋ ਕਾਰਬਨਜ ਕਹਾਉਦੇ ਹਨ ।