ਰਜਿ: ਨੰ: PB/JL-124/2018-20
RNI Regd No. 23/1979

ਕਾਂਗਰਸ ਦੀ ਸਰਕਾਰ ਆਉਣ ’ਤੇ ਸੁਲਤਾਨਵਿੰਡ ਪਿੰਡ ’ਚ ਬੁਲਾਰੀਆ ਇੱਕ ਇੱਟ ਨਹੀਂ ਲਗਵਾ ਸਕੇ - ਤਲਬੀਰ ਸਿੰਘ ਗਿੱਲ
 
BY admin / March 08, 2021
ਅੰਮਿ੍ਰਤਸਰ, 8 ਮਾਰਚ, (ਨਿਰਮਲ ਸਿੰਘ ਚੋਹਾਨ)- ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਅੱਜ ਸਮੁੱਚੇ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਧਰਨੇ ਦਿੰਦਿਆਂ ਕਾਂਗਰਸ ਦੇ ਖਿਲਾਫ ਜਮ ਕੇ ਭੜਾਸ ਕੱਢੀ। ਅੱਜ ਅੰਮਿ੍ਰਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਚੋਂਕ ਟਾਹਲੀ ਵਾਲਾ ਦੇ ਬਾਹਰਵਾਰ ਹਲਕਾ ਦੱਕਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗੁਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਹਲਕਾ ਦੱਖਣੀ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਆਗੂ ਅਤੇ ਵਰਕਰ ਸ਼ਾਮਲ ਹੋਏ ਅਤੇ ਬੁਲਾਰਿਆਂ ਵਲੋਂ ਕੈਪਟਨ ਸਰਕਾਰ ਵਲੋਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਾਖਿਲਾਫੀ ਦੇ ਖਿਲਾਫ ਅਤੇ ਆਮ ਲੋਕਾਂ ਨਾਲ ਕੀਤੇ ਜਾ ਰਹੀਆਂ ਧੱਕੇਸ਼ਾਹੀਆਂ ਦੇ ਖਿਲਾਫ ਆਪਣਾ ਰੋਸ ਜਾਹਰ ਕੀਤਾ।ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਦੱਖਣੀ ਦੇ ਮੋਜੂਦਾ ਵਿਧਾਇਕ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਗਤਾਂ ਵਾਲੇ ਕੂੜੇ ਦੇ ਡੰਪ ਨੂੰ ਚੁਕਾਉਣ ਦੇ ਝੂਠੇ ਲਾਰੇ ਲਗਾ ਕੇ ਅਤੇ ਧਰਨੇ ਦੇ ਕੇ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਲਈ ਕਈ ਡਰਾਮੇਂ ਕੀਤੇ ਸਨ, ਪਰ ਅੱਜ ਤਕ ਇੱਕ ਕੱਖ ਨਹੀਂ ਹਿਲਾ ਸਕਿਆ ਜਦ ਕਿ ਪਿਛਲੇ ਦਿਨ ਜਦੋਂ ਉਸੇ ਡੰਪ ਤੇ ਅੱਗ ਲੱਗਾਈ ਗਈ ਤਾਂ ਫੈਲੇ ਜ਼ਹਰੀਲੇ ਧੂੰਏਂ ਕਾਰਨ ਲੋਕ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਜਾ ਕੇ ਸੁੱਤੇ ਸਨ। ਸ. ਗਿੱਲ ਨੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਵਾਰ ਕਰਦਿਆਂ ਕਿਹਾ ਕਿ ਸਕੱਤਰੀ ਬਾਗ ਦਾ ਨਾਮ ਆਪਣੇ ਪਿਤਾ ਦੇ ਨਾਮ ਦੇ ਰੱਖਲਿਆ ਜਦ ਕਿ ਉਸ ਬਾਗ ਦਾ ਨਾਮ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਹੋਣ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਰਮਿੰਦਰ ਸਿੰਘ ਬੁਲਾਰੀਆ ਦੀ ਦੇਸ਼ ਜਾਂ ਕੌਮ ਨੂੰ ਕੀ ਦੇਣ ਹੈਉਨ੍ਹਾਂ ਸ਼ਰੇਆਮ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਕੁਝ ਸਮਾਂ ਦਿਉ ਉਹ ਸਰਕਾਰ ਦੇ ਅੱਗੇ ਇਸ ਬਾਗ ਦੇ ਨਾਮ ਨੂੰ ਬਦਲਣ ਲਈ ਬਿਗਲ ਵਜਾਉਣਗੇ, ਅਗਰ ਫਿਰ ਵੀ ਨਾਮ ਨਹੀਂ ਬਦਲਿਆ ਗਿਆ ਤਾਂ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਨਾਮ ਬਦਲਾਵਾਂਗਾ।ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਮੰਗ ਹੈ ਮੇਰੀ ਨਹੀਂ, ਸਕੱਤਰੀ ਬਾਗ ਦਾ ਨਾਮ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਹੋਵੇਗਾ। ਸ. ਗਿੱਲ ਨੇ ਕਿਹਾ ਕਿ ਕੈਪਟਨ ਦੇ ਭਾੜੇ ਦੇ ਟੱਟੂ ਪ੍ਰਸ਼ਾਂਤ ਕਿਸ਼ੋਰ ਜਿਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਦੇ ਹੱਥ ਵਿੱਚ ਗੁਟਕਾ ਸਾਹਿਬ ਫੜਾ ਕੇ ਝੂਠੀਆਂ ਸਹਾਂ ਖਾਨ ਲਈ ਕਿਹਾ ਸੀ ਅਤੇ ਵੱਡੇ ਵੱਡੇ ਝੂਠੇ ਵਾਅਦੇ ਵੀ ਕਰਵਾਏ ਗਏ।ਇਨ੍ਹਾਂ ਚਾਰ ਸਾਲਾਂ ਵਿੱਚ ਕਿਹੜੇ ਵਾਅਦੇ ਪੂਰੇ ਹੋਏ ਆਪ ਸਭ ਲੋਕ ਜਾਣਦੇ ਹੋ।ਉਨ੍ਹਾਂ ਕਿਹਾ ਕਿ ਲੋਕਾਂ ਦੇ ਇਨਾਂ ਨੇ ਪੰਜਾ ਸਾਲ ਬਰਬਾਦ ਕਰ ਦਿੱਤੇ, ਲੁੱਟ ਕੇ ਖਾ ਗਏ ਅਤੇ ਸਮੇਂ ਸਮੇਂ ਇਨ੍ਹਾਂ ਦੇ ਕੱਚੇ ਚਿੱਠੇ ਖੋਲਾਂਗਾ।ਸ. ਗਿੱਲ ਨੇ ਕਿਹਾ ਕਿ ਬੁਲਾਰੀਆ ਲੋਕਾਂ ਕੋਲ ਢੀਂਗਾਂ ਮਾਰਦਾ ਹੈ ਕਿ ਵਿਕਾਸ ਦਾ ਕੰਮ ਕਰਵਾਇਆ। ਲੋਕਾਂ ਨੂੰ ਕਿਹਾ ਕਿ ਸੁਲਤਾਨਵਿੰਡ ਪਿੰਡ ਦਾ ਸੀਵਰੇਜ ਪਵਾ ਦੇਵਾਂਗਾ। ਜਦੋਂ ਦੀ ਕਾਂਗਰਸ ਸਰਕਾਰ ਆਈ ਉਦੋਂ ਦੀ ਇੱਕ ਇੱਟ ਨਹੀਂ ਲਗਵਾ ਸਕਿਆ। ਜੋ ਸ. ਸੁਖਬੀਰ ਸਿੰਘ ਬਾਦਲ ਦੇ ਸਮੇਂ ਕੰਮ ਹੋਇਆ ਉਸ ਤੋਂ ਬਾਅਦ ਕੁਝ ਵੀ ਨਹੀਂ ਕਰਵਾ ਸਕਿਆ ਇਹ ਵਿਧਾਇਕ ਸਿਵਾਏ ਗੱਪਾਂ ਤੋਂ। ਉਨ੍ਹਾਂ ਕਿਹਾ ਕਿ ਗਿਆਨ ਆਸ਼ਰਮ ਸਕੂਲ ਦਾ ਇਸ ਝੂਠੈ ਸੱਚੇ ਕਾਗਜ਼ਣ ਬਣਵਾ ਕੇ ਬੰਦ ਕਰਵਾ ਦਿੱਤਾ ਉਸ ਨੂੰ ਵੀ ਚਾਲੂ ਕਰਵਾਵਾਂਗਾ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਭ ਤੋਂ ਵੱਧੀਆ ਪੜ੍ਹਾਈ ਕਰਵਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਤਕੜੇ ਹੋ ਜਾਉ ਇਨ੍ਹਾਂ ਨੂੰ ਜਵਾਬ ਦੇਣ ਲਈ। ਉਨ੍ਹਾਂ ਕਿਹਾ ਕਿ ਇਨ੍ਹਾਂ ਠੱਗਾਂ ਨੂੰ ਚੱਲਦਾ ਕਰਨ ਲਈ ਇੱੱਟ ਨਾਲ ਇੱਟ ਖੜਕਾ ਦੇਈਏ।