ਰਜਿ: ਨੰ: PB/JL-124/2018-20
RNI Regd No. 23/1979

ਲੋਕਾਂ ਦੇ ਹਿਤਾਂ ਦੀ ਤਰਜਮਾਨੀ ਕਰਦਾ ਪੰਜਾਬ ਦਾ ਬਜਟ ਪੇਸ਼
 
BY admin / March 08, 2021
ਚੰਡੀਗੜ੍ਹ: 8 ਮਾਰਚ, (ਦਵਿੰਦਰਜੀਤ ਸਿੰਘ ਦਰਸ਼ੀ)- ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸਰਕਾਰ ਦਾ ਆਖਰੀ ਬਜਟ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ। ਇਸ ਦੌਰਾਨ ਸਭ ਤੋਂ ਵੱਡਾ ਤੋਹਫਾ ਕਿਸਾਨਾਂ ਤੇ ਸੂਬੇ ਦੀਆਂ ਔਰਤਾਂ ਨੂੰ ਦੇ ਕੇ ਕੈਪਟਨ ਸਰਕਾਰ ਨੇ 2022 ‘ਚ ਹੋਣ ਵਾਲੀਆਂ ਚੋਣਾਂ ਦੀ ਗੇਮ ਖੇਡਣ ਲਈ ਪਾਸਾ ਸੁੱਟ ਦਿੱਤਾ ਹੈ। ਦੱਸ ਦਈਏ ਕਿ ਕੈਪਟਨ ਸਰਕਾਰ ਦੇ ਆਖਰੀ ਬਜਟ ‘ਚ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੇ ਬਜਟ ‘ਚ ਸੂਬਾ ਸਰਕਾਰ ਨੇ 1.13 ਲੱਖ ਕਿਸਾਨਾਂ ਦਾ 186 ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2021-22 ਵਿੱਚ ਬੇਜਮੀਨੇ ਕਿਸਾਨਾਂ ਨੂੰ 526 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਜਾ ਰਿਹਾ ਹੈ। ਬਜਟ ‘ਚ ਪੰਜਾਬ ਸਰਕਾਰ ਨੇ ‘ਕਾਮਯਾਬ ਕਿਸਾਨ, ਖੁਸਹਾਲ ਪੰਜਾਬ’ ਯੋਜਨਾ ਦੀ ਸੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਫਾਜਲਿਕਾ ਵਿੱਚ ਸਬਜੀਆਂ ਲਈ ਸੈਂਟਰ ਆਫ ਐਕਸੀਲੈਂਸ, ਅੰਮਿ੍ਰਤਸਰ ਵਿੱਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਫਾਰ ਬਾਗਬਾਨੀ ਖੋਜ ਤੇ ਮੋਬਾਈਲ ਵੈਂਡਿੰਗ ਕਾਰਟ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਕਿਸਾਨਾਂ ਲਈ ਮੁਫਤ ਬਿਜਲੀ ਸਬਸਿਡੀ ਵਜੋਂ 7,180 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਲਈ ਤਿੰਨ ਸਾਲਾਂ ਵਿੱਚ 3780 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 2021-22 ਦੇ ਬਜਟ ਵਿੱਚ 1,104 ਕਰੋੜ ਰੁਪਏ ਅਲਾਟ ਕੀਤੇ ਗਏ। ਉਧਰ, ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੀ ਮੰਗ ‘ਤੇ ਛੇਵਾਂ ਤਨਖ਼ਾਹ ਕਮਿਸਨ 1 ਜੁਲਾਈ ਤੋਂ ਲਾਗੂ ਹੋਵੇਗਾ। ਪੰਜਾਬ ਸਰਕਾਰ ਨੇ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦਾ ਐਲਾਨ ਕੀਤਾ ਹੈ। ਇਹ ਦੋਵੇਂ ਕਪੂਰਥਲਾ ਤੇ ਹੁਸਅਿਾਰਪੁਰ ਵਿੱਚ 650 ਕਰੋੜ ਦੀ ਲਾਗਤ ਨਾਲ ਬਣਨਗੇ। ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਨਵੀਨੀਕਰਨ ਲਈ 92 ਕਰੋੜ ਅਲਾਟ ਕੀਤੇ ਗਏ ਹਨ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟਫੋਨ ਦੇਣ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਰਾਣੀ ਪੈਨਸਨ ਨੂੰ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ। ਆਜਾਦੀ ਘੁਲਾਟੀਆਂ ਨੂੰ ਪੈਨਸਨ 7500 ਤੋਂ ਵਧਾ ਕੇ 9400 ਰੁਪਏ ਕੀਤਾ ਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਕਰਜਾ ਵਧ ਕੇ 2,73,730 ਕਰੋੜ ਰੁਪਏ ਹੋ ਗਿਆ ਹੈ, ਪੰਜਾਬ ਦਾ ਪ੍ਰਤੀ ਵਿਅਕਤੀ ਸਮਾਜਿਕ ਖੇਤਰ ਦਾ ਖਰਚਾ ਵੱਡੇ ਸੂਬਿਆਂ ਚੋਂ ਚੌਥਾ ਸਭ ਤੋਂ ਘੱਟ ਹੈ। 2021-22 ਦੇ ਬਜਟ ਦਾ ਆਕਾਰ 1,38,015 ਕਰੋੜ ਰੁਪਏ ਹੈ। ਵਿੱਤ ਮੰਤਰੀ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪੰਜਾਬ ਦਾ ਕਰਜ਼ਾ 2,73,730 ਕਰੋੜ ਰੁਪਏ ਹੋ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ 2017 ‘ਚ ਪੰਜਾਬ ਦੇ ਮਾਲੀ ਹਾਲਾਤ ਸੰਗੀਨ ਸਨ। ਅੱਜ ਦਾ ਬਜਟ ਸਿਰਫ ਅੰਕੜਿਆਂ ਦਾ ਬਜਟ ਨਹੀਂ ਹੈ ਸਗੋਂ ਪੰਜਾਬ ਦੇ ਲੋਕਾਂ ਦੀਆਂ ਕਦਰਾਂ ਦਾ ਬਜਟ ਹੈ। ਮਨਪ੍ਰੀਤ ਬਾਦਲ ਨੇ ਕਿਹਾ  ਪੰਜਾਬ ਦਾ ਬਜਟ ਤਮਾਮ ਪੰਜਾਬੀਆਂ ਲਈ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ ਹੈ। ਉਨ੍ਹਾਂ ਕਿਹਾ ਸਾਡਾ ਸੂਬਾ ਡਬਲ ਓਵਰ ਡਰਾਫਟ ‘ਚ ਰਿਹਾ। ਜਦੋਂ ਤੋਂ ਕੈਪਟਨ ਸਾਹਬ ਆਏ ਸਟੇਟ ਇੱਕ ਦਿਨ ਵੀ ਓਵਰ ਡਰਾਫਟ ‘ਚ ਨਹੀਂ ਗਈ। ਉਨ੍ਹਾਂ ਕਿਹਾ ਕੋਰੋਨਾ ਕਾਰਨ ਵੱਡੇ-ਵੱਡੇ ਮੁਲਕ ਲੜਖੜਾਏ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜਾਰ ਕਰੋੜ ਦਾ ਪੰਜਾਬ ‘ਤੇ ਕਰਜ ਸੀ। ਕੋਵਿਡ ਦੇ ਸਾਲ ਵਿੱਚ ਬਹੁਤ ਮੁਸਕਿਲ ਦੌਰ ਸੀ। ਹੁਣ ਮੁਸਕਲ ਭਰੇ ਸਮੇਂ ‘ਚੋਂ ਪੰਜਾਬ ਬਾਹਰ ਨਿਕਲਿਆ ਹੈ। ਪੰਜਾਬ ਸਿਰ ਸੀਸੀਐਲ ਦਾ ਕਰਜ ਸੀ। ਉਨ੍ਹਾਂ ਕਿਹਾ ਪੰਜਾਬ ਨੂੰ ਖੜਾ ਕਾਰਨ ਲਈ ਸਾਡੀ ਨੀਅਤ ਸਾਫ ਸੀ ਤੇ ਅਸੀਂ ਪੰਜਾਬ ਨੂੰ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ “ਮੈਂ ਸਹਿਤ ਸੰਭਾਲ ਕਰਮਚਾਰੀਆਂ ਦਾ ਦਿਲੋਂ ਧੰਨਵਾਦੀ ਹਾਂ।ਜਿਨ੍ਹਾਂ ਨੇ ਕੋਰੋਨਾ ਦੌਰਾਨ ਵੱਖ-ਵੱਖ ਸੇਵਾਵਾਂ ਪ੍ਰਧਾਨ ਕੀਤੀਆਂ।ਸਾਡੇ ਸਿਹਤ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਇਸ ਨੂੰ ਕਿਸੇ ਵੀ ਸਥਿਤੀ ਵਿੱਚ ਸੰਭਾਲਣ ਲਈ ਤਿਆਰ ਕਰਨ ਲਈ, ਮੈਂ ਸਿਹਤ ਅਤੇ ਪਰਿਵਾਰ ਭਲਾਈ ਲਈ ਸਾਲ 2021-22 ਵਿੱਚ 3,822 ਕਰੋੜ ਰੁਪਏ ਅਲਾਟ ਕਰਨ ਦੀ ਤਜਵੀਜ ਕਰਦਾ ਹਾਂ।“ 2015-2021 ਦੇ ਸਮੇਂ ਦੌਰਾਨ ਪੰਜਾਬ ਦੀ ਆਪਣੇ ਵਸੀਲਿਆਂ ਤੋਂ ਆਮਦਨੀ ਔਸਤਨ 61 ਫੀਸਦੀ ਰਹੀ ਹੈ ਜਦੋਂ ਕਿ 39 ਫੀਸਦੀ ਔਸਤਨ ਫੰਡ ਕੇਂਦਰ ਤੋਂ ਪ੍ਰਾਪਤ ਹੋਏ ਹਨ। ਇਸ ਅਰਸੇ ਦੌਰਾਨ ਆਮਦਨ ਪ੍ਰਾਪਤੀ ਦਾ ਕਰੀਬ 80 ਫੀਸਦ ਪੱਕੇ ਖਰਚਿਆਂ ਵਿਚ ਚਲਾ ਗਿਆ ਹੈ। ਵਿੱਤ ਮੰਤਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਇੱਕ 100 ਕਰੋੜ ਰੁਪਏ ਦਾ ਮਿਉਜੀਅਮ ਜਲ੍ਹਿਾ ਕਪੂਰਥਲਾ ਵਿੱਚ ਬਣਾਉਣ ਦਾ ਐਲਾਨ ਕੀਤਾ ਹੈ।ਮਨਪ੍ਰੀਤ ਬਾਦਲ ਨੇ ਕਿਹਾ, ਕਿ “ਇਹ ਮਿਉਜੀਅਮ 25-27 ਏਕੜ ਵਿੱਚ ਹੋਏਗਾ। ਇਹ ਮਿਉਜੀਅਮ, ਗੁਜਰਾਤ ਵਿੱਚ ਸਰਦਾਰ ਪਟੇਲ ਦੀ ਮੂਰਤੀ ਵਾਂਗ ਅਹਿਮ ਅਤੇ ਖਾਸ ਹੋਏਗਾ, ਇਹ ਇੱਕ ਵੱਡੇ ਤਿ੍ਰਥ ਅਸਥਾਨ ਵਾਂਗ ਹੋਏਗਾ।“ ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ “ਮੈਂ ਸਹਿਤ ਸੰਭਾਲ ਕਰਮਚਾਰੀਆਂ ਦਾ ਦਿਲੋਂ ਧੰਨਵਾਦੀ ਹਾਂ।ਜਿਨ੍ਹਾਂ ਨੇ ਕੋਰੋਨਾ ਦੌਰਾਨ ਵੱਖ-ਵੱਖ ਸੇਵਾਵਾਂ ਪ੍ਰਧਾਨ ਕੀਤੀਆਂ।ਸਾਡੇ ਸਿਹਤ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਇਸ ਨੂੰ ਕਿਸੇ ਵੀ ਸਥਿਤੀ ਵਿੱਚ ਸੰਭਾਲਣ ਲਈ ਤਿਆਰ ਕਰਨ ਲਈ, ਮੈਂ ਸਿਹਤ ਅਤੇ ਪਰਿਵਾਰ ਭਲਾਈ ਲਈ ਸਾਲ 2021-22 ਵਿੱਚ 3,822 ਕਰੋੜ ਰੁਪਏ ਅਲਾਟ ਕਰਨ ਦੀ ਤਜਵੀਜ ਕਰਦਾ ਹਾਂ।“ ਪੰਜਾਬ ਸਰਕਾਰ ਵੱਲੋਂ ਅੱਜ ਸਾਲਾਨਾ ਬਜਟ ਵਿਧਾਨ ਸਭਾ ਸੈਸਨ ਵਿੱਚ ਪੇਸ ਕੀਤਾ ਗਿਆ। ਇਸ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਲਈ ਦੂਜੇ ਪੜਾਅ ਤਹਿਤ 1186 ਕਰੋੜ ਰੁਪਏ ਕਰਜ ਮੁਆਫੀ ਲਈ ਰੱਖੇ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਰੱਖੀ ਕਰਜ ਮੁਆਫੀ ਦੀ ਰਾਸ਼ੀ ਨੂੰ ਲੈ ਕੇ ਬਰਨਾਲਾ ਵਿੱਚ ਕਿਸਾਨਾਂ ਨੇ ਆਪਣੀ ਪ੍ਰਤੀਕਿ੍ਰਆ ਜ਼ਾਹਰ ਕੀਤੀ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣਾਂ ਵੇਲੇ ਪੰਜਾਬ ਦੇ ਕਿਸਾਨਾਂ ਦਾ ਮੁਕੰਮਲ ਪ੍ਰਾਈਵੇਟ ਤੇ ਸਰਕਾਰੀ ਕਰਜਾ ਮੁਆਫ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੂੰਹ ਫੇਰ ਲਿਆ ਗਿਆ। ਉਨ੍ਹਾਂ ਸੂਬਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਵਿੱਚੋਂ ਕੈਪਟਨ ਸਰਕਾਰ ਨੇ ਇੱਕ ਵੀ ਪੂਰਾ ਨਹੀਂ ਕੀਤਾ। ਪੰਜਾਬ ਦੇ ਕਿਸਾਨਾਂ ਸਿਰ ਇੱਕ ਲੱਖ ਕਰੋੜ ਰੁਪਏ ਦੇ ਕਰੀਬ ਕਰਜਾ ਹੈ ਪਰ ਸਰਕਾਰ ਵੱਲੋਂ ਪਿਛਲੇ ਪੜਾਅ ਵਿੱਚ 4600 ਕਰੋੜ ਦੇ ਕਰੀਬ ਕਰਜਾ ਮੁਆਫ ਕੀਤਾ ਗਿਆ ਸੀ ਤੇ ਇਸ ਵਾਰ ਸਿਰਫ 1186 ਕਰੋੜ ਰੁਪਏ ਕਰਜ਼ਾ ਮੁਆਫੀ ਦੀ ਘੱਟ ਰਕਮ ਰੱਖੀ ਗਈ। ਕਿਸਾਨਾਂ ਨੇ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਕਰਜਾ ਮੁਆਫ ਹੋਣ ਵਾਲਾ ਨਹੀਂ। ਹੁਣ ਵੀ ਸਰਕਾਰ ਤੋਂ ਉਮੀਦ ਸੀ ਕਿ ਇਸ ਬਜਟ ਵਿੱਚ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਹੋਵੇਗੀ ਪਰ ਸਰਕਾਰ ਦਾ ਬਜਟ ਉਸ ਉਮੀਦ ਦੇ ਬਿਲਕੁਲ ਉਲਟ ਰਿਹਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਕਿਸੇ ਵੀ ਰਾਜਨੀਤਕ ਪਾਰਟੀ ਤੇ ਸਰਕਾਰ ਤੋਂ ਉਮੀਦ ਨਹੀਂ ਹੈ। ਉਨ੍ਹਾਂ ਨੂੰ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਸਿਰਫ ਤੇ ਸਿਰਫ ਕਿਸਾਨੀ ਸੰਘਰਸ ਤੋਂ ਹੀ ਆਸ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਖਜਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਸੂਬੇ ਦੇ ਬਜਟ ਨੂੰ ਲੋਕਹਿੱਤ ਦਾ ਦਸਤਾਵੇਜ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ  ਜੋ ਕਿਹਾ ਉਹ ਕੀਤਾ ਗਿਆ ਹੈ ਅਤੇ ਅੱਜ ਪੇਸ਼ ਇਹ ਬਜਟ ਸੂਬੇ ਦੇ ਸਮਾਜਿਕ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।  ਸ੍ਰੀ ਜਾਖੜ ਨੇ ਕਿਹਾ ਕਿ ਅੱਜ ਜਦ ਕੌਮਾਂਤਰੀ ਪੱਧਰ ਤੇ ਕੋਵਿਡ ਕਾਰਨ ਅਤੇ ਦੇਸ਼ ਅੰਦਰ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਮੰਦੀ ਛਾਈ ਹੋਈ ਹੈ ਤਾਂ ਅਜਿਹੇ ਮੁਸਕਿਲ ਦੌਰ ਵਿਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਤਰਾਂ ਦਾ ਲੋਕ ਕਲਿਆਣਕਾਰੀ ਬਜਟ ਪੇਸ਼ ਕਰਕੇ ਸਰਕਾਰ ਪ੍ਰਬੰਧਨ ਦੇ ਆਪਣੇ ਹੁਨਰ ਨੂੰ ਬਾਖੁਬੀ ਪ੍ਰਗਟਾਇਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ  ਅਤੇ ਸਗੁਨ ਸਕੀਮ ਦੀ ਰਕਮ 51000 ਕਰਕੇ ਸਰਕਾਰ ਨੇ ਨਾ ਸਿਰਫ ਆਪਣੇ ਚੋਣ ਵਾਅਦੇ ਪੁਗਾਏ ਹਨ ਬਲਕਿ ਸਰਕਾਰ ਨੇ ਬਜੁਰਗਾਂ ਅਤੇ ਧੀਆਂ ਪ੍ਰਤੀ ਆਪਣੇ ਸਮਾਜਿਕ ਫਰਜਾਂ ਦੀ ਵੀ ਪੂਰਤੀ ਕੀਤੀ ਹੈ। ਇਸੇ ਤਰਾਂ ਔਰਤਾਂ ਨੂੰ ਬੱਸ ਸਫਰ ਮੁਫ਼ਤ ਕਰਕੇ ਸਰਕਾਰ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਉਨਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਇਸੇ ਤਰਾਂ ਬੇਜਮੀਨੇ ਖੇਤ ਮਜਦੂਰਾਂ ਲਈ 526 ਕਰੋੜ ਰੁਪਏ ਰੱਖੇ ਗਏ ਹਨ। ਉਨਾਂ ਨੇ ਕਿਹਾ ਕਿ ਇਹ ਫੈਸਲੇ ਸਮਾਜ ਦੇ ਕਮਜੋਰ ਵਰਗਾਂ ਲਈ ਵੱਡੀ ਰਾਹਤ ਵਾਲੇ ਸਿੱਧ ਹੋਣਗੇ।  ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬੀਆਂ ਨੁੰ ਧੋਖਾ ਦੇਣ ਤੇ ਉਹਨਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਲਾਨਾਂ ਨਾਲ ਚੋਣ ਵਰੇ ਵਿਚ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਹੇ ਹਨ ਜਦਕਿ ਉਹਨਾਂ ਨੇ ਇਹਨਾਂ ਵਿਚੋਂ ਕੋਈ ਵਾਅਦਾ ਪੂਰਾ ਨਹੀਂ ਕਰਨਾ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਲੰਘ ਗਿਆ ਹੈ ਤੇ ਹੁਣ ‘ਜੁਮਲੇ’ ਕਦੇ ਵੀ ਸਖ਼ਤ ਮਿਹਨਤ ਤੇ ਇਰਾਦੇ ਦੀ ਥਾਂ ਨਹੀਂ ਲੈ ਸਕਦੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਬਜਟ ਵਿਚ ਅੱਜ ਪੁਰਾਣੇ ਵਾਅਦਿਆਂ ਨੁੰ ਨਵਿਆਇਆ ਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਤੇ ਜਿਹੜੀਆਂ ਸਕੀਮਾਂ ਲਈ ਪੈਸੇ ਵੀ ਰੱਖੇ ਗਏ ਹਨ, ਉਹ ਕਦੇ ਵੀ ਜਾਰੀ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਮਹਿਸੂਸ ਕਰ ਲਿਆ ਹੈ ਕਿ ਕੋਈ ਵੀ ਠੋਸ ਕੰਮ ਨਾ ਕਰਨ ਕਾਰਨ ਹੁਣ ਉਹ ਸਿਰਫ ਜੁਮਲਿਆਂ ’ਤੇ ਹੀ ਨਿਰਭਰ ਨਹੀਂ ਰਹਿ ਸਕਦੀ। ਉਹਨਾਂ ਕਿਹਾ ਕਿ ਇਹ ਪੰਜਾਬੀਆਂ ਦੀ ਸਖ਼ਤ ਮਿਹਨਤ ਦਾ ਅਪਮਾਨ ਹੈ ਕਿਉਕਿ ਪੰਜਾਬੀਆਂ  ਨੇ ਕਾਂਗਰਸ ਪਾਰਟੀ ਨੂੰ ਇਹ ਮੰਨ ਕੇ ਸੱਤਾ ਸੌਂਪ ਦਿੱਤੀ ਕਿ ਮੁੱਖ ਮੰਤਰੀ ਪਵਿੱਤਰ ਗੁਟਕਾ ਸਾਹਿਬ ਤੇ ਦਸਮ ਗ੍ਰੰਥ ਦੀ ਚੁੱਕੀ ਸਹੁੰ ਮੁਤਾਬਕ ਆਪਣੇ ਵਾਅਦੇ ਪੂਰੇ ਕਰਨਗੇ।  ਬਜਟ ਬਾਰੇ ਗੱਲ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਜਾਣਦੇ ਹਨ ਕਿ ਉਹਨਾਂ ਕੋਲ ਮਾੜੇ ਵਿੱਤੀ ਪ੍ਰਬੰਧਨ ਕਾਰਨ ਦੇਣ ਲਈ ਕੁਝ ਨਹੀਂ ਹੈ ਤੇ ਮਾੜੇ ਪ੍ਰਬੰਧਨ ਕਾਰਨ ਹੀ ਸੂਬੇ ਦਾ ਕਰਜ਼ਾ ਦੁੱਗਣਾ ਹੋ ਗਿਆ ਹੈ ਤੇ ਤਿੰਨ ਲੱਖ ਕਰੋੜ ਰੁਪਏ ਤੱਕ ਪਹੁੰਚਣ ਵਾਲਾ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਜਾਣਦੇ ਹਨ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੁੰ ਪੂਰਾ ਕਰਨ ਲਈ 6882 ਕਰੋੜ ਰੁਪਏ ਪੂੰਜੀ ਕਾਫੀ ਨਹੀਂ ਹੈ ਕਿਉਕਿ ਹਾਲੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।  ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸ਼ਗਨ ਸਕੀਮ ਦੀ ਰਾਸ਼ੀ 51000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ 1500 ਰੁਪਏ ਕਰਨ ਵਰਗੇ ਐਲਾਨ ਕਰ ਦਿੱਤੇ ਗਏ ਪਰ ਨਾਲ ਹੀ ਕਹਿ ਦਿੱਤਾ ਗਿਆ ਕਿ ਇਹ ਇਸ ਸਾਲ ਜੁਲਾਈ ਤੋਂ ਲਾਗੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਦੇ ਟਰੈਕ ਰਿਕਾਰਡ ਨੁੰ ਵੇਖਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਇਹ ਵਾਅਦੇ ਵੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਤੱਕ ਵੀ ਲਾਗੂ ਨਾ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਗਏ ਉਹ ਇਸ ਸ਼ਰਤ ’ਤੇ ਕੀਤੇ ਗਏ ਸਨ ਕਿ ਇਹ ਮਾਰਚ 2017 ਤੋਂ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਹ ਵਾਅਦੇ ਪੂਰੇ ਕਰਨ ਲਈ ਗੰਭੀਰ ਹੈ ਤਾਂ ਫਿਰ ਇਸਨੁੰ ਵਧੀ ਹੋਈ ਸ਼ਗਨ ਰਾਸ਼ੀ ਤੇ ਬੁਢਾਪਾ ਪੈਨਸ਼ਨ ਸਕੀਮ ਮਾਰਚ 2017 ਤੋਂ ਲਾਗੂ ਕਰ ਕੇ ਇਸਦੇ ਬਕਾਏ ਲੋਕਾਂ ਨੁੰ ਦੇਣੇ ਚਾਹੀਦੇ ਹਨ ਨਹੀਂ ਤਾਂ ਫੋਕੇ ਬਿਆਨਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨ ਬੰਦ ਕਰ ਦੇਣੇ ਚਾਹੀਦੇ ਹਨ।  ਸ੍ਰੀ ਬਾਦਲ ਨੇ ਵਿੱਤ ਮੰਤਰੀ ਵੱਲੋਂ  ਮਹਿਲਾਵਾਂ ਨਾਲ ਵਾਅਦੇ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਉਹਨਾਂ ਦਾ ਇਹ ਵਾਅਦੇ ਪੂਰੇ ਕਰਨ ਦਾ ਕੋਈ  ਟੀਚਾ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਬਜਟ ਵਿਚ ਵੀ ਮੁੱਖ ਮੰਤਰੀ ਨੇ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿਚ ਸਫਰ ਵਾਸਤੇ 50 ਫੀਸਦੀ ਰਿਆਇਤਾਂ ਦਾ ਐਲਾਨ ਕੀਤਾ ਸੀ ਪਰ ਇਸ ਵਾਅਦੇ ਨੂੰ ਲਾਗੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਾਲ ਹੁਣ ਮੁੱਖ ਮੰਤਰੀ ਨੇ ਔਰਤਾਂ ਵਾਸਤੇ ਮੁਫਤ ਸਫਰ ਦੀ ਸਹੂਲਤ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕ ਅਜਿਹੇ ਵਿੱਤ ਮੰਤਰੀ ’ਤੇ ਕੌਣ ਵਿਸ਼ਵਾਸ ਕਰੇਗਾ ? ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲ ਤੋਂ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਦਾਅਵਾ ਕਰ ਕੇ ਮੂਰਖ ਬਣਾਇਆ ਹੋਇਆ ਸੀ। ਉਹਨਾਂ ਕਿਹਾ ਕਿ ਇਸ ਭਿ੍ਰਸ਼ਟ ਤੇ ਬੇਦਿਲ ਸਰਕਾਰ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ 2019-20 ਵਿਚ ਕੀਤੇ 3 ਹਜ਼ਾਰ ਕਰੋੜ ਰੁਪਏ ਦੇ ਵਾਅਦੇ ਤੇ 2020-21 ਵਿਚ ਕੀਤੇ 2 ਹਜ਼ਾਰ ਕਰੋੜ ਰੁਪਏ ਦੇ ਦਾਅਵੇ ਅਨੁਸਾਰ ਇਹ ਰਾਸ਼ੀ ਨਹੀਂ ਵੰਡੀ ਤੇ ਹੁਣ ਇਸਨੇ 1712 ਕਰੋੜ ਰੁਪਏ ਕਿਸਾਨਾਂ ਤੇ ਮਜ਼ਦੂਰਾਂ  ਲਈ ਕਰਜ਼ਾ ਮੁਆਫੀ ਵਾਸਤੇ ਰੱਖਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਦੋਹਾਂ ਲਈ ਭੱਦਾ ਮਜ਼ਾਕ ਹੈ।