ਰਜਿ: ਨੰ: PB/JL-124/2018-20
RNI Regd No. 23/1979

ਘਰਾਚੋਂ ਦੇ ਸਰਪੰਚ ਨੂੰ ਮੁਅੱਤਲ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾੜਿਆ ਗਿਆ ਵਿਜੇਇੰਦਰ ਸਿੰਗਲਾ ਦਾ ਪੁਤਲਾ
 
BY admin / April 06, 2021
ਸੰਗਰੂਰ, 6 ਅਪ੍ਰੈਲ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਆਮ ਆਦਮੀ ਪਾਰਟੀ ਵੱਲੋਂ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਨੂੰ ਮੁਅੱਤਲ ਕਰਨ ਦੇ ਵਿਰੋਧ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਪੁਤਲਾ ਸਾੜਿਆ ਗਿਆ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਪੰਚ ਗੁਰਮੇਲ ਸਿੰਘ ਨੂੰ ਵਿਜੇਇੰਦਰ ਸਿੰਗਲਾ ਦੀ ਸਿਆਸੀ ਖਾਰ ਕਾਰਨ ਨਜਾਇਜ ਤਰੀਕੇ ਨਾਲ ਮੁਅੱਤਲ ਕੀਤਾ ਗਿਆ ਹੈ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸਰਪੰਚ ਗੁਰਮੇਲ ਸਿੰਘ ਨੂੰ ਮੁਅੱਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਸਰਪੰਚ ਗੁਰਮੇਲ ਸਿੰਘ ਨੇ ਵਿਜੇਂਦਰ ਸਿੰਗਲਾ ਵੱਲੋਂ ਪਿੰਡ ਦੀ ਪੰਚਾਇਤੀ ਜਮੀਨ ਹੜੱਪਣ ਦੀ ਚਾਲ ਨੂੰ ਰੋਕਦਿਆ ਪਿੰਡ ਦੀ 23 ਕਿੱਲੇ 1 ਕਨਾਲ 7 ਮਰਲੇ ਜਮੀਨ ਬਚਾ ਲਈ ਜਿਸ ਕਾਰਨ ਵਿਜੇਇੰਦਰ ਸਿੰਗਲਾ ਵੱਲੋਂ ਨਜਾਇਜ ਤਰੀਕੇ ਨਾਲ ਸਰਪੰਚ ਨੂੰ ਮੁਅੱਤਲ ਕਰਵਾ ਦਿੱਤਾ ਜੋ ਕਿ ਲੋਕਤੰਤਰ ਦਾ ਘਾਣ ਹੈ ਸਰਕਾਰ ਨੂੰ ਸਹੀ ਜਾਂਚ ਕਰਦਿਆ ਤੁਰੰਤ ਸਰਪੰਚ ਨੂੰ ਬਹਾਲ ਕਰਨਾ ਚਾਹੀਦਾ ਹੈ। ਟਰੇਡ ਵਿੰਗ ਪੰਜਾਬ ਦੇ ਸਕੱਤਰ ਗੁਨਇੰਦਰਜੀਤ ਮਿੰਕੂ ਜਵੰਧਾ ਨੇ ਵਿਜੇਂਦਰ ਸਿੰਗਲਾ ਤੇ ਸਬਦੀ ਵਾਰ ਕਰਦਿਆਂ ਕਿਹਾ ਕਿ ਵਿਜੇਇੰਦਰ ਸਿੰਗਲਾ ਲੋਕਤੰਤਰ ਦਾ ਘਾਣ ਕਰ ਰਹੇ ਹਨ ਅਤੇ ਸੰਗਰੂਰ ਵਿੱਚ ਲਗਾਤਾਰ ਲੋਕ ਵਿਰੋਧੀ ਫੈਸਲੇ ਲੈ ਰਹੇ ਹਨ ਉਨ੍ਹਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਨਜਾਇਜ ਤਰੀਕੇ ਨਾਲ ਮੁਅੱਤਲ ਕਰਕੇ ਲੋਕਾਂ ਦਾ ਨਿਰਾਦਰ ਕੀਤਾ ਹੈ। ਇਸ ਮੌਕੇ ਆਪ ਆਗੂ ਰਾਜਵੰਤ ਘੁੱਲੀ, ਅਨਵਰ ਧੂਰੀ, ਰਣਬੀਰ ਢੀਂਡਸਾ, ਅਵਤਾਰ ਈਲਵਾਲ, ਰਾਜਿੰਦਰ ਸਿੰਘ ਗੋਗੀ, ਹਰਦੀਪ ਤੂਰ, ਚਰਨਜੀਤ ਚੰਨੀ, ਅਵਤਾਰ ਤਾਰੀ, ਰਾਜੂ, ਜਗਤਾਰ ਪੰਡਿਤ, ਨੋਨੀ, ਕਰਮਜੀਤ ਨਾਗੀ, ਵਿਕਰਮ ਸਿੰਘ, ਗੁਰਪ੍ਰੀਤ ਨਿਦਾਮਪੁਰ, ਅਮਰੀਕ ਸਿੰਘ, ਸਿਕੰਦਰ ਸਿੰਘ, ਨਿਰਮਲ ਸਿੰਘ, ਹਰਿੰਦਰ ਸ਼ਰਮਾ, ਹਰਬੰਸ ਬਾਲੀਆ, ਲਖਵਿੰਦਰ ਲੱਡੀ, ਸ਼ਕਤੀ ਸਿੰਘ, ਗੁਲਜਾਰ ਸਿੰਘ, ਰੌਸ਼ਨ ਲਾਲ, ਬੰਟੀ ਸੈਣੀ, ਬਲਬੀਰ ਸਿੰਘ, ਗੁਰਪਿਆਰ ਸਿੰਘ ਹਾਜਰ ਰਹੇ।