ਰਜਿ: ਨੰ: PB/JL-124/2018-20
RNI Regd No. 23/1979

 ਸ੍ਰੀ ਚਰਨਛੋਹ ਗੰਗਾ ਖੁਰਾਲਗੜ ਵਿਖੇ ਪੰਜ ਰੋਜਾ ਸਮਾਗਮ 11 ਤੋਂ 15 ਅਪ੍ਰੈਲ ਤੱਕ-ਸੰਤ ਸਤਵਿੰਦਰ ਹੀਰਾ                                                                            
 
BY admin / April 06, 2021
ਹੁਸ਼ਿਆਰਪੁਰ 6 ਅਪ੍ਰੈਲ ( ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਮਹਾਰਾਜ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਇਕਕੱਤਰਾ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਅਤੇ ਅਜੀਤ ਰਾਮ ਖੇਤਾਨ ਕੌਮੀ ਮੀਤ ਪ੍ਰਧਾਨ ਦੀ ਅਗਵਾਈ ਹੇਠ ਹੋਈ।ਜਿਸ ਵਿੱਚ 11 ਤੋਂ 15 ਅਪ੍ਰੈਲ 2021 ਤੱਕ ਪੰਜ ਰੋਜਾ ਸਲਾਨਾ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਨਾਂ ਸਮਾਗਮਾਂ ਸਬੰਧੀ ਸੰਤ ਸਤਵਿੰਦਰ ਹੀਰਾ,ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਮਿਸ਼ਨ ਵਲੋਂ ਹਰ ਸਾਲ ਦੀ ਤਰਾਂ ਪੰਜ ਰੋਜਾ ਸਮਾਗਮ ਕਰਾਏ ਜਾ ਰਹੇ ਹਨ, ਜਿਸ ਵਿੱਚ 11 ਅਪ੍ਰੈਲ ਨੂੰ ਮਹਾਤਮਾ ਜੋਤੀਬਾ ਰਾੳ ਫੂਲੇ ਜਨਮ ਦਿਨ,12 ਅਤੇ 13 ਅਪ੍ਰੈਲ ਨੂੰ ਅੰਮਿ੍ਰਤਧਾਰਾ ਪ੍ਰਗਟ ਦਿਵਸ,14 ਅਤੇ 15 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ ਦੇ ਜਨਮ ਦਿਨ ਸਮਾਗਮ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ,ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਸੰਤ ਸਤਵਿੰਦਰ ਹੀਰਾ,ਸੰਤ ਸੁਰਿੰਦਰ ਦਾਸ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਸੱਜੇ ਪੈਰ ਦੇ ਅੰਗੂਠੇ ਨਾਲ ਇਸੇ ਅਸਥਾਨ ਤੋਂ ਪੱਥਰ ਹਟਾਕੇ ਪਵਿੱਤਰ ਜਲ ਚਲਾਇਆ ਸੀ ਜੋ ਅੱਜ ਵੀ ਉਸੇ ਤਰਾਂ ਲਹਿੰਦੇ ਤੋਂ ਚੜਦੇ ਨੂੰ ਬਹਿ ਰਿਹਾ ਹੈ।ਉਨਾਂ ਦਸਿਆ ਕਿ ਸਾਰੇ ਸਮਾਗਮਾਂ ਵਿੱਚ ਆਦਿ ਧਰਮ ਸਾਧੂ ਸਮਾਜ,ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਾਸਇਟੀ,ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਾਮਲ ਹੋ ਕੇ ਹਾਜਰੀ ਭਰਨਗੀਆ।ਇਸ ਮੌਕੇ ਸੰਤ ਗਿਰਧਾਰੀ ਲਾਲ,ਸੰਤ ਕਰਮ ਚੰਦ ਬੀਣੇਵਾਲ,ਸੰਤ ਦਿਆਲ ਚੰਦ ਬੰਗਾ,ਨਾਜਰ ਰਾਮ ਮਾਨ ਸਾਬਕਾ ਜਿਲਾ ਸਿੱਖਿਆ ਅਫਸਰ,ਦੇਵ ਰਾਜ ਨਈਅਰ ਈ ਟੀ ੳ ਜਲੰਧਰ,ਪਿ੍ਰੰਸ਼ੀਪਲ ਸਰੂਪ ਚੰਦ,ਪੀ.ਐਲ.ਸੂਦ ਚੀਫ ਮੈਨੇਜਰ,ਕਮਲ ਜਨਾਗਲ,ਬਲਬੀਰ ਧਾਂਦਰਾ,ਨਿਰਮਲ ਸਿੰਘ ਸੁਪਰਡੈਂਟ,ਰਾਮ ਕਿਸ਼ਨ ਪੱਲੀ ਝਿੱਕੀ,ਹਰਜੀਤ ਸਿੰਘ ਬੰਗਾ ਚੀਫ ਮੈਨੇਜਰ,ਅਮਿਤ ਕੁਮਾਰ ਪਾਲ ਜਲੰਧਰ,ਗੁਰਦਿਆਲ ਸਿੰਘ ਜਲੰਧਰ,ਬੀਰ ਪਾਲ ਸੁਰੀਲਾ ਨੰਬਰਦਾਰ ਰੰਧਾਵਾ ਮਸੰਦਾਂ,ਸੁਖਵੀਰ ਦੁਗਾਲ ਸੀਨੀਅਰ ਮੈਨੇਜਰ,ਭਾਈ ਪ੍ਰਗਟ ਸਿੰਘ,ਨਰਿੰਦਰ ਸਿੰਘ ਮੈਨੇਜਰ,ਭਾਈ ਸਤਿਗੁਰ ਸਿੰਘ ਅਜਾਦ,ਭਾਈ ਸੁਖਚੈਨ ਸਿੰਘ ਹਾਜਰ ਸਨ ।