ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਪੈਨਸ਼ਨਰਜ਼ ਵੱਲੋਂ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ
 
BY admin / April 06, 2021
ਜੈਂਤੋਂ, 6 ਅਪ੍ਰੈਲ-(ਅਸ਼ੋਕ ਧੀਰ)-ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਝਾਂ ਮੁਹਾਜ ਵੱਲੋਂ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਵਾਰ ਵਾਰ ਕੀਤੀ ਜਾ ਰਹੀ ਦੇਰੀ ਕਾਰਨ ਜਿਲ੍ਹਾ ਅਤੇ ਤਹਿਸੀਲ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੇ ਪ੍ਰੈਸ ਸਕੱਤਰ ਜੱਗ ਸਿੰਘ ਬਰਾੜ ਨੇ ਦੱਸਿਆ ਕਿ ਜੈਤੋ ਬਲਾਕ ਵੱਲੋਂ ਪ੍ਰਕਾਸ਼ ਸਿੰਘ ਜੈਤੋ ਦੀ ਪ੍ਰਧਾਨਗੀ ਹੇਠ ਸਬ-ਡਵੀਜ਼ਨ ਜੈਤੋ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਸਾਧੂ ਰਾਮ ਬਾਂਸਲ,ਜਗਦੀਸ਼ ਰਾਏ ਅਰੋੜਾ,ਜਸਵਿੰਦਰ ਸਿੰਘ ਤਹਿਸੀਲ ਪ੍ਰਧਾਨ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਇਸ ਮੌਕੇ ਦਰਸ਼ਨ ਸਿੰਘ,ਵੀਰ ਸਿੰਘ ਗੁਰਮੀਤ ਸਿੰਘ ਸੈਕਟਰੀ,ਗੁਰਦੀਪ ਸਿੰਘ,ਸੂਬਾ ਸਿੰਘ ਰਾਮੇਆਣਾ, ਬਾਜ ਸਿੰਘ ਸੁਪਰਡੰਟ,ਮੇਲਾ ਰਾਮ,ਜਗਤਾਰ ਸਿੰਘ,ਗੁਰਦਾਸ ਸਿੰਘ,ਗੁਰਮੇਲ ਸਿੰਘ ਮੱਤਾ, ਮਹਿੰਦਰ ਸਿੰਘ,ਫੈਜ਼ ਸਿੰਘ,ਸ਼ਿੰਗਾਰਾ ਰਾਮ,ਦੌਲਤ ਸਿੰਘ ਅਨਪੜ੍ਹ,ਦਰਸ਼ਨ ਕੁਮਾਰ ਚੰਦਭਾਨ ਅਤੇ ਸਬ-ਡਵੀਜ਼ਨ ਜੈਤੋ ਦਾ ਸਟਾਫ ਹਾਜ਼ਰ ਸੀ।