ਮੇਰੇ ਬੇਟੇ ਰਿੰਕੂ ਸੇਠੀ ਨੂੰ ਐੱਸ.ਐੱਸ.ਪੀ. ਤੋਂ ਜਾਨ ਦਾ ਖਤਰਾ - ਸਰਬਜੀਤ ਕੌਰ
ਜਲੰਧਰ 6 ਅਪ੍ਰੈਲ ( ਜੇ.ਐੱਸ. ਸੋਢੀ ) ਯੂਥ ਕਾਂਗਰਸ ਜਲੰਧਰ ਦੇ ਸਾਬਕਾ ਪ੍ਰਧਾਨ ਰਿੰਕੂ ਸੇਠੀ ਦੀ ਮਾਤਾ ਸਰਬਜੀਤ ਕੌਰ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐਸ.ਐਸ.ਪੀ. ਮੋਗਾ ਹਰਮਨਬੀਰ ਸਿੰਘ ਗਿੱਲ ਨੇ ਆਪਣੇ ਗੁੰਡਿਆਂ ਕੋਲੋਂ ਮੇਰੇ ਬੇਟੇ ਨੂੰ 8 ਮਾਰਗ ਚੰਡੀਗਡ੍ਹ ਦੇ ਸੈਕਟਰ 34 ਤੋਂ ਚੁੱਕਿਆ ਅਤੇ ਮਹਿਣਾ ਥਾਣੇ ਲਿਆ ਕੇ ਉਸ ਨੂੰ ਨੰਗਾ ਕਰਕੇ ਉਸ ਉੱਪਰ ਅੰਨ੍ਹਾ ਤਸ਼ੱਦਦ ਕੀਤਾ । ਸੀ.ਆਈ.ਏ. ਸਟਾਫ ਮੋਗਾ ਦਾ ਇੰਸਪੈਕਟਰ ਤਰਲੋਚਨ ਸਿੰਘ ਉਸ ਉਪਰ 302 ਦਾ ਕੇਸ ਪਾ ਰਿਹਾ ਹੈ । ਐੱਸ.ਐੱਸ.ਪੀ. ਦੇ ਭਰਾ ਜਸਬੀਰ ਸਿੰਘ ਡਿੰਪਾ ਦੇ ਕਹਿਣ ਤੇ ਉਸ ਨੂੰ ਛੱਡਿਆ ਗਿਆ । ਸਾਨੂੰ ਖਦਸ਼ਾ ਹੈ ਕਿ ਐੱਸ.ਐੱਸ.ਪੀ. ਮੋਗਾ ਇਸ ਨੂੰ ਮਰਵਾ ਸਕਦਾ ਹੈ । ਇਸ ਸੰਬੰਧ ਵਿਚ ਮਾਣਯੋਗ ਹਾਈ ਕੋਰਟ ਨੇ 9 ਮਈ ਨੂੰ ਡੀ.ਜੀ.ਪੀ. ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ । ਇਸ ਸੰਬੰਧੀ ਚੰਡੀਗੜ੍ਹ ਦੇ ਥਾਣਾ 34 ਸੈਕਟਰ ਦੇ ਇੰਸਪੈਕਟਰਾਂ ਵਿੱਚ ਵੀ ਡੀਡੀਆਰ ਦਰਜ ਕੀਤੀ ਗਈ ਹੈ । ਸਰਬਜੀਤ ਕੌਰ ਨੇ ਡੀ.ਜੀ.ਪੀ. ਪੰਜਾਬ ਅਤੇ ਉੱਚ ਅਦਾਲਤ ਤੋਂ ਮੰਗ ਕੀਤੀ ਹੈ ਕਿ ਮੇਰੀ ਬੇਟੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਜਦੋ ਇਸ ਸੰਬੰਧੀ ਐੱਸ ਐੱਸ ਪੀ ਮੋਗਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਬਿਜ਼ੀ ਹੋਣ ਕਾਰਣ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।