ਰਜਿ: ਨੰ: PB/JL-124/2018-20
RNI Regd No. 23/1979

ਲੱਖਾਂ ਲੱਭ ਰਹੇ ਸਰਕਾਰੀ ਨੌਕਰੀਆਂ,ਕਈ ਮਾਰ ਰਹੇ ਨੇ ਧੱਕੇ
 

 

BY admin / April 06, 2021
16 ਸਫਾਈ ਸੇਵਕ ਬਿਨਾਂ ਇਤਲਾਹ ਲੰਬੇ ਸਮੇਂ ਤੋਂ ਹਨ ਗੈਰ ਹਾਜਰ
ਅੰਮਿ੍ਰਤਸਰ, 6 ਅਪ੍ਰੈਲ (ਅਰਵਿੰਦਰ ਵੜੈਚ)- ਸਰਕਾਰੀ ਨੌਕਰੀ ਪਾਉਣ ਲਈ ਜਿੱਥੇ ਲੱਖਾਂ ਨੌਜਵਾਨ ਤਰਲੋ-ਮੱਛੀ ਹੋ ਰਹੇ ਹਨ। ਇੱਥੇ ਨਗਰ ਨਿਗਮ ਸਫਾਈ ਕਰਮਚਾਰੀ ਉੱਚ ਅਧਿਕਾਰੀਆਂ ਨੂੰ ਬਿਨਾਂ ਇਤਲਾਹ ਕੀਤੇ ਲੰਬੇ ਸਮੇਂ ਤੋਂ ਗੈਰ ਹਾਜਰ ਹਨ। ਜਿਨ੍ਹਾਂ ਦੀ ਇਹ ਲਾਪ੍ਰਵਾਹੀ ਦੇ ਚਲਦਿਆਂ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।      ਨਗਰ ਨਿਗਮ ਦੇ ਸਿਹਤ ਅਫਸਰ ਵੱਲੋਂ ਜਾਰੀ ਰਿਪੋਰਟ ਨੂੰ ਮੁੱਖ ਰੱਖਦਿਆਂ ਕਮਿਸਨਰ ਕੋਮਲ ਮਿੱਤਲ ਵੱਲੋਂ ਸਾਰਾ ਕੇਸ ਸਹਾਇਕ ਕਮਿਸਨਰ ਸੰਦੀਪ ਰਿਸੀ ਦੇ ਹਵਾਲੇ ਕਰ ਦਿੱਤਾ ਹੈ। ਸੰਦੀਪ ਰਿਸੀ ਵੱਲੋਂ ਜਾਂਚ ਅਤੇ ਜਵਾਬਦੇਹੀ ਲਈ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਹੈ।     ਬਿਨਾਂ ਇਤਲਾਹ ਦੇ ਗੈਰ ਹਾਜਰ ਰਹਿਣ ਵਾਲਿਆਂ ਦੇ ਨਾਮ ਇਸ ਪ੍ਰਕਾਰ ਹਨ। 21 ਫਰਵਰੀ 2020 ਤੋਂ ਗੈਰ ਹਾਜਰ ਅੰਮਿਤ, 1 ਜਨਵਰੀ 2021 ਤੋਂ ਬਲਦੇਵ ਰਾਜ, 10 ਅਕਤੂਬਰ 2019 ਤੋਂ ਵੱਡੀ, 8 ਅਕਤੂਬਰ 2020 ਤੋਂ ਅੰਮਿਤ, 30 ਅਕਤੂਬਰ 2018 ਤੋਂ ਅਵਿਨਾਸ, 22 ਜਨਵਰੀ 2021 ਤੋਂ ਵਿਜੇ, 21 ਮਾਰਚ 2020 ਤੋਂ ਅੰਰਗਾ, 31 ਜੁਲਾਈ 2018 ਤੋਂ ਵਿਸਾਲ, 6 ਅਪ੍ਰੈਲ 2018 ਤੋਂ ਜੱਜ ਸਿੰਘ, 1ਜੂਨ 2019 ਤੋਂ ਸਾਹਿਲ, 10 ਜੁਲਾਈ 2019 ਤੋਂ ਵਿਨੇ, 20 ਸਤੰਬਰ 2019 ਤੋਂ ਠਾਕੁਰ, 20 ਸਤੰਬਰ 2019 ਤੋਂ ਸੀਆ ਰਾਮ, 21 ਜਨਵਰੀ 2021 ਤੋਂ ਮਮਤਾ, 21 ਫਰਵਰੀ 2019 ਤੋਂ ਸੰਦੀਪ, 20 ਸਤੰਬਰ 2019 ਤੋਂ ਰਾਜਾ ਗੈਰ-ਹਾਜਰ ਚਲੇ ਆ ਰਹੇ ਹਨ। ਇਹ ਸਫਾਈ ਕਰਮਚਾਰੀ ਸਹਿਰ ਦੀਆਂ ਵੱਖ ਵੱਖ ਵਾਰਡਾਂ ਵਿਚ ਤੈਨਾਤ ਸਨ।       ਸਹਾਇਕ ਕਮਿਸਨਰ ਸੰਦੀਪ ਰਿਸੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਗੈਰ ਹਾਜਰ ਚੱਲ ਰਹੇ ਕਰੀਬ 16 ਸਫਾਈ ਸੇਵਕਾਂ ਨੂੰ ਪਹਿਲਾਂ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਕੋਈ ਵੀ ਜਵਾਬ ਪ੍ਰਾਪਤ ਨਹੀਂ ਹੋਇਆ। ਕਾਰਵਾਈ ਦੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਸਬੰਧਤ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਕੋਈ ਪੱਕਾ ਜਵਾਬ ਨਾ ਦੇਣ ਦੀ ਸੂਰਤ ਵਿੱਚ ਗੈਰ-ਹਾਜਰ ਚੱਲੇ ਆ ਰਹੇ ਸੇਵਕਾਂ ਨੂੰ ਡਿਊਟੀ ਤੋਂ ਮੁਅੱਤਲ ਕੀਤਾ ਜਾਵੇਗਾ।