ਰਜਿ: ਨੰ: PB/JL-124/2018-20
RNI Regd No. 23/1979

ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਨੇ ਜੰਤਰ ਮੰਤਰ ’ਤੇ ਦਿੱਤਾ ਧਰਨਾ
 
BY admin / April 06, 2021
ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਜੇਸ ਨੀਟਾ)- ਫਰੀਡਮ ਫਾਈਟਰ ਉਤਰਾ ਅਧਿਕਾਰੀ ਜਥੇਬੰਦੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਫ਼ਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖਾਲਸਾ ਦੀ ਯੋਗ ਅਗਵਾਈ ਵਿੱਚ ਜੰਤਰ ਮੰਤਰ ਦਿੱਲੀ ਵਿਖੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਦੱਸਿਆ ਕਿ ਵੱਖ ਵੱਖ ਸਟੇਟਾਂ ਤੋਂ ਫਰੀਡਮ ਫਾਈਟਰ ਪਰਿਵਾਰਾਂ ਨੇ ਸਰਕਾਰ ਦੀਆਂ ਬੇਰੁਖੀਆਂ ਦੇ ਵਿਰੋਧ ਵਿੱਚ ਰਾਸ਼ਟਰਪਤੀ ਰਾਮਨਾਥ ਕੋਬਿੰਦ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ। ਉਨਾਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਪਰਿਵਾਰਾਂ ਨੂੰ ਸੈਂਟਰ ’ਤੇ ਸੂਬਾ ਸਰਕਾਰਾਂ ਵੱਲੋਂ ਅੱਖੋ ਪਰੋਖੇ ਕਰਨ ਤੇ ਫਰੀਡਮ ਫਾਈਟਰ ਪਰਿਵਾਰਾਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਵਿੱਚ ਪੰਜਾਬ ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਬਿਹਾਰ ਉਤਰਾਖੰਡ ਆਦਿ ਸੂਬਿਆਂ ਦੇ ਮੈਂਬਰਾਂ ਨੇ ਭਾਗ ਲਿਆ। ਧਰਨੇ ਦੀ ਯੋਗ ਅਗਵਾਈ ਪੰਜਾਬ ਤੋਂ ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰ ਪਾਲ ਸਿੰਘ ਸੰਗਰੂਰ ਅਤੇ ਕੌਮੀ ਪ੍ਰਧਾਨ ਅਦਿੱਤਿਆ ਨੰਦ ਦਿੱਲੀ ਨੇ ਨਿਭਾਈ। ਗੁਰਇੰਦਰ ਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ 75 ਸਾਲ ਤੋਂ ਅਜ਼ਾਦੀ ਦਿਹਾੜੇ ਦੇ ਨਾਮ ’ਤੇ ਸਮਾਗਮ ਕਰਦੀਆਂ ਆ ਰਹੀਆਂ ਹਨ। ਪਰ ਸਰਕਾਰ ਵੱਲੋਂ ਕਿਸੇ ਵੀ ਕਮੇਟੀ ਵਿੱਚ ਸਾਡੇ ਪਰਿਵਾਰਾਂ ਦੇ ਮੈਂਬਰਾਂ ਦਾ ਨਾਮ ਸ਼ਾਮਿਲ ਨਹੀਂ ਕੀਤਾ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਅਜ਼ਾਦੀ ਦਿਹਾੜੇ ਸਾਡੇ ਪਰਿਵਾਰਾਂ ਦੀ ਸਹਿਮਤੀ ਨਾਲ ਮਨਾਏ ਜਾਣ, ਝੰਡੇ ਦੀ ਰਸਮ ਅਜ਼ਾਦੀ ਘੁਲਾਟੀਏ ਜਾਂ ਉਨਾਂ ਦੇ ਪਰਿਵਾਰਾਂ ਜਾਂ ਜਥੇਬੰਦੀ ਦੇ ਜ਼ਿਲਾ ਆਗੂਆਂ ਤੋਂ ਕਰਵਾਈ ਜਾਵੇ। ਫਰੀਡਮ ਫਾਈਟਰ ਪਰਿਵਾਰਾਂ ਨੂੰ ਸਿਹਤ, ਸਿੱਖਿਆ ਦੀ ਸਹੂਲਤ ਦਿੱਤੀ ਜਾਵੇ ਅਤੇ ਰਾਸ਼ਟਰੀ ਪਰਿਵਾਰ ਘੋਸ਼ਿਤ  ਕੀਤਾ ਜਾਵੇ, ਇਸ ਤੋਂ ਇਲਾਵਾ ਪਰਿਵਾਰਾਂ ਦੀ ਪੈਨਸ਼ਨ ਲਾਗੂ ਕੀਤੀ ਜਾਵੇ, ਕਿਉਂ ਕਿ ਜ਼ਿਆਦਾਤਰ ਨੁਕਸਾਨ ਤੀਸੜੀ ਪੀੜੀ ਤੱਕ ਹੋਇਆ ਹੈ। ਧਰਨੇ ਉਪਰੰਤ ਰਾਸ਼ਟਪਤੀ ਭਵਨ ਦਫ਼ਤਰ ਜਾ ਕੇ ਗੁਰਇੰਦਰਪਾਲ ਸਿੰਘ, ਰਾਜ ਸਿੰਘ, ਅਸ਼ੋਕ ਕੁਮਾਰ ਸਿੱਧੂ ਮੱਧ ਪ੍ਰਦੇਸ਼ ਨੇ ਮੰਗ ਪੱਤਰ ਸੌਂਪਿਆ ਅਤੇ ਜਥੇਬੰਦੀ ਦੀਆਂ ਮੰਗਾਂ ’ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਤੋਂ ਪਹੰੁਚੇ ਸੀਨੀ. ਮੀਤ ਪ੍ਰਧਾਨ ਰਾਮ ਸਿੰਘ ਮਿੱਡਾ, ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ ਲੁਬਾਣਿਆਂ ਵਾਲੀ, ਸਕੱਤਰ ਸੁਭਾਸ਼ ਬੱਬਰ, ਹਰਿੰਦਰ ਸਿੰਘ ਛਾਬੜਾ, ਸਟੇਟ ਬਾਡੀ ਮੈਂਬਰ ਬਲਜਿੰਦਰ ਸਿੰਘ ਮਧੀਰ, ਅਮਰੀਕ ਸਿੰਘ, ਅਮਰਜੀਤ ਸਿੰਘ ਆਦਿ ਮੈਂਬਰ ਮੌਜੂਦ ਸਨ।