ਰਜਿ: ਨੰ: PB/JL-124/2018-20
RNI Regd No. 23/1979

ਸਹਾਰਾ ਬੈਂਕ ਦੇ ਖ਼ਿਲਾਫ਼ ਬਸਪਾ ਵੱਲੋਂ ਰੋਸ ਮੁਜ਼ਾਹਰਾ
 
BY admin / April 06, 2021
ਹੁਸ਼ਿਆਰਪੁਰ 6 ਅਪ੍ਰੈਲ (ਤਰਸੇਮਦੀਵਾਨਾ ) ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਸਹਾਰਾ ਪਰਿਵਾਰ ਜੋ ਕਿ ਬੈਂਕ ਦੇ ਨਾਂ ਤੇ ਹੁਸ਼ਿਆਰਪੁਰ ਵਿੱਚ ਕਿਸ਼ਤਾਂ ਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਹਨ। ਸਹਾਰਾ ਬੈਂਕ ਵਾਲੇ ਮੁਲਾਜ਼ਮ ਹੁਸ਼ਿਆਰਪੁਰ ਅੰਦਰ ਭੋਲੇ ਭਾਲੇ ਲੋਕਾਂ ਨੂੰ ਪੈਸੇ ਡਬਲ ਕਰਨ ਦੇ ਲਾਲਚ ਦੇ ਕੇ ਲੁੱਟ ਰਹੇ ਹਨ। ਸਹਾਰਾ ਬੈਂਕ ਨੇ ਜੋ ਏਜੰਟ ਰੱਖੇ ਹੋਏ ਹਨ ਉਨ੍ਹਾਂ ਨੇ ਸ਼ਹਿਰ ਵਿਚ ਆਮ ਦੁਕਾਨ ਵਾਲਿਆਂ ਨੂੰ, ਗ਼ਰੀਬ ਲੋਕਾਂ ਨੂੰ ਫਸਾਇਆ ਹੋਇਆ ਹੈ। ਇਹ ਲੋਕ ਇਨ੍ਹਾਂ ਨੂੰ ਰੋਜ਼ ਦਾ 200/- ਰੁਪਏ ਮਹੀਨਾ ਤੇ ਕੋਈ 500/- ਰੁਪਏ ਮਹੀਨਾ ਦਿੰਦਾ ਹੈ ਤੇ ਜਦੋਂ ਪੈਸੇ ਦੇਣ ਵਾਲਿਆਂ ਦਾ ਇੱਕ ਸਾਲ ਪੂਰਾ ਹੋ ਜਾਂਦਾ ਹੈ ਤਾਂ ਇਨ੍ਹਾਂ ਨੇ ਲੋਕਾਂ ਨੂੰ ਇਕੱਠੀ ਰਕਮ ਦੇਣੀ ਹੁੰਦੀ ਹੈ ਪਰ ਇਹ ਟਾਈਮ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ ਲਾਰੇ ਲਾਉਂਦੇ ਹਨ ਬਸਪਾ ਆਗੂਆਂ ਨੇ ਜਿਸ ਵਿਚ ਸੁਮਿੱਤਰ ਸਿੰਘ ਸੀਕਰੀ, ਦਿਨੇਸ਼ ਕੁਮਾਰ ਪੱਪੂ, ਮੁਨੀਸ਼ ਕੁਮਾਰ ਬੂਲਾਂਵਾੜੀ ਆਦਿ ਆਗੂਆਂ ਨੇ ਸਹਾਰਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਆਮ ਲੋਕਾਂ ਦੇ ਪੈਸੇ ਵਾਪਸ ਕਰਨ ਨੂੰ ਕਿਹਾ। ਧਰਨੇ ਦੌਰਾਨ ਐੱਸ.ਐੱਚ.ਓ ਕਰਨੈਲ ਸਿੰਘ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਹਾਰਾ ਗਰੁੱਪ ਤੋਂ ਜਿਹੜੇ ਵੀ ਗ਼ਰੀਬ ਲੋਕਾਂ  ਦੇ ਪੈਸੇ ਹਨ ਪੰਦਰਾਂ ਦਿਨਾਂ ਵਿੱਚ ਮੁੜਵਾਏ ਜਾਣਗੇ। ਸਹਾਰਾ ਬੈਂਕ ਦੇ ਮੈਨੇਜਰ ਨੇ ਕਿਹਾ ਕਿ ਪੰਦਰਾਂ ਦਿਨਾਂ ਤੱਕ ਸਾਰੀ ਕਾਰਵਾਈ ਪੂਰੀ ਕਰਕੇ ਪੈਸੇ ਦਿੱਤੇ ਜਾਣਗੇ। ਅੰਤ ਵਿਚ ਬਸਪਾ ਵਰਕਰਾਂ ਨੇ ਕਿਹਾ ਕਿ ਜੇਕਰ ਪੰਦਰਾਂ ਦਿਨਾਂ ਵਿੱਚ ਪੈਸੇ ਨਹੀਂ ਦਿੱਤੇ ਤਾਂ ਉਹ ਸਖ਼ਤ ਕਾਰਵਾਈ ਕਰਨਗੇ।