ਰਜਿ: ਨੰ: PB/JL-124/2018-20
RNI Regd No. 23/1979

18 ਤੋਂ ਵਧੇਰੇ ਉਮਰ ਦੇ ਸਾਰੇ ਲੋਕਾਂ ਨੂੰ ਕੀਤਾ ਜਾਵੇ ਕੋਰੋਨਾ ਵੈਕਸੀਨੇਸ਼ਨ ’ਚ ਸ਼ਾਮਲ, ਆਈ.ਐਮ.ਏ. ਦੀ ਮੋਦੀ ਨੂੰ ਅਪੀਲ
 
BY admin / April 06, 2021
ਨਵੀਂ ਦਿੱਲੀ, 6 ਅਪ੍ਰੈਲ, (ਯੂ.ਐਨ.ਆਈ.)- ਦੇਸ਼ਭਰ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਵਿਚਾਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ਭਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਟੀਕਾਕਰਨ ਵਿਚ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜਅਿਾਦਾ ਹੈ। ਦੇਸ਼ ਵਿਚ ਪਿਛਲੇ ਤਿੰਨ ਦਿਨ ਤੋਂ ਹਰ ਇਕ ਦਿਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 90 ਹਜਾਰ ਤੋਂ ਜਅਿਾਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਇਨਫੈਕਟਿਡਾਂ ਦੀ ਕੁੱਲ ਗਿਣਤੀ ਵਧਕੇ 1,26,86,049 ਉੱਤੇ ਪਹੁੰਚ ਗਈ ਹੈ। ਇਕ ਦਿਨ ਪਹਿਲਾਂ ਦੇਸ਼ ਵਿਚ ਇਨਫੈਕਸ਼ਨ ਦੇ 1,03,558 ਨਵੇਂ ਮਾਮਲੇ ਸਾਹਮਣੇ ਆਏ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਮੌਜੂਦਾ ਸਮੇਂ ਵਿਚ ਅਸੀਂ 45 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਟੀਕਾਕਰਣ ਕਰ ਰਹੇ ਹਾਂ। ਇਨਫੈਕਸ਼ਨ ਦੀ ਦੂਜੀ ਲਹਿਰ ਵਿਚ ਤੇਜੀ ਨਾਲ ਹੋ ਰਹੇ ਪ੍ਰਸਾਰ ਨੂੰ ਵੇਖਦੇ ਹੋਏ ਸਾਡਾ ਸੁਝਾਅ ਹੈ ਕਿ ਟੀਕਾਕਰਣ ਅਭਿਆਨ ਦੀ ਰਣਨੀਤੀ ਨੂੰ ਤੱਤਕਾਲ ਪ੍ਰਭਾਵ ਨਾਲ ਜੰਗੀ ਪੱਧਰ ਉੱਤੇ ਵਧਾਇਆ ਜਾਵੇ। ਮੈਡੀਕਲ ਸੰਗਠਨ ਨੇ ਕਿਹਾ ਕਿ ਕੋਵਿਡ-19 ਟੀਕਾਕਰਨ ਅਭਿਆਨ ਦੇ ਸੰਬੰਧ ਵਿਚ ਸਾਡਾ ਸੁਝਾਅ ਹੈ ਕਿ 18 ਸਾਲ ਤੋਂ ਜਅਿਾਦਾ ਉਮਰ ਦੇ ਸਾਰੇ ਲੋਕਾਂ ਨੂੰ ਟੀਕਾਕਾਰਨ ਦੀ ਆਗਿਆ ਦਿੱਤੀ ਜਾਵੇ ਅਤੇ ਕੋਵਿਡ ਟੀਕਾਕਰਨ ਦੀ ਸਹੂਲਤ ਹਰ ਵਿਅਕਤੀ ਲਈ ਮੁਫਤ ਅਤੇ ਨਿਕਟਤਮ ਸੰਭਾਵਿਕ ਸਥਾਨ ਉੱਤੇ ਉਪਲੱਬਧ ਹੋਣਾ ਚਾਹੀਦਾ ਹੈ। ਆਈਐਮਏ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਨਿੱਜੀ ਖੇਤਰ ਦੇ ਕਲੀਨਿਕਾਂ ਨੂੰ ਨਿੱਜੀ ਹਸਪਤਾਲਾਂ ਦੇ ਨਾਲ ਸਰਗਰਮ ਰੂਪ ਨਾਲ ਟੀਕਾਕਰਨ ਅਭਿਆਨ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੰਗਠਨ ਦੇ ਸੁਝਾਅ ਵਿਚ ਕਿਹਾ ਗਿਆ ਹੈ ਕਿ ਜਨਤਕ ਸਥਾਨਾਂ ਉੱਤੇ ਪ੍ਰਵੇਸ਼ ਅਤੇ ਵਿਅਕਤੀ ਵੰਡ ਪ੍ਰਣਾਲੀ ਦੇ ਤਹਿਤ ਸਾਮਾਨ ਪ੍ਰਾਪਤ ਕਰਨ ਲਈ ਟੀਕਾਕਰਨ ਪ੍ਰਮਾਣ ਪੱਤਰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਆਈਐਮਏ ਨੇ ਕਿਹਾ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਰਿਕਾਰਡ ਉਚਾਈ ਉੱਤੇ ਪਹੁੰਚ ਗਈ ਹੈ। ਉਸ ਨੇ ਕਿਹਾ ਕਿ ਸਾਰੇ ਡਾਕਟਕਾਂ ਦੇ ਕੋਲ ਟੀਕੇ ਦੀ ਉਪਲਬਧਤਾ ਦਾ ਟੀਕਾਕਰਨ ਅਭਿਆਨ ਉੱਤੇ ਸਕਾਰਾਤਮਕ ਪ੍ਰਭਾਵ ਹੋਵੇਗਾ। ਸੰਗਠਨ ਨੇ ਵੱਡੇ ਪੈਮਾਨੇ ਉੱਤੇ ਟੀਕਾਕਰਨ ਨੂੰ ਲਾਗੂ ਕਰਨ ਅਤੇ ਵਿਸ਼ਵਾਸ ਬਹਾਲੀ ਲਈ ਜਨਤਕ ਅਤੇ ਨਿੱਜੀ ਹਿੱਸੇਦਾਰੀ ਦੇ ਨਾਲ ਜਲਿਾ ਪੱਧਰ ਉੱਤੇ ਟੀਕਾਕਰਨ ਕਾਰਜਬਲ ਦੇ ਗਠਨ ਦਾ ਸੁਝਾਅ ਦਿੱਤਾ ਹੈ।