ਰਜਿ: ਨੰ: PB/JL-124/2018-20
RNI Regd No. 23/1979

ਬੀਜੇਪੀ ਸਾਂਸਦ ’ਤੇ ਕਿਸਾਨਾਂ ਨੇ ਕੀਤਾ ਹਮਲਾ, ਤੋੜੇ ਗੱਡੀ ਦੇ ਸ਼ੀਸ਼ੇ
 
BY admin / April 06, 2021
ਕੁਰੂਕਸੇਤਰ, 6 ਅਪ੍ਰੈਲ, (ਯੂ.ਐਨ.ਆਈ.)- ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੀ ਕਾਰ ‘ਤੇ ਕੁਝ ਸਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਵੱਲੋਂ ਸਾਂਸਦ ਨਾਇਬ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਨਾਇਬ ਸਿੰਘ ਸੈਣੀ ਸਾਹਬਾਦ ਮਾਰਕੰਡਾ ਤੋਂ ਆਪਣੇ ਵਰਕਰ ਦੇ ਘਰ ਚਾਹ ਪੀਣ ਤੋਂ ਬਾਅਦ ਆਪਣੇ ਘਰ ਜਾ ਰਹੇ ਸੀ ਕਿ ਇਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟੇ। ਇਸ ਪੱਥਰਬਾਜੀ ਵਿੱਚ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਵਾਲ-ਵਾਲ ਬਚੇ। ਅਸਾਮ ਦੀ ਚੋਣ ਤੋਂ ਬਾਅਦ ਅੱਜ ਸਾਹਬਾਦ ਮਾਰਕੰਡਾ ਤੋਂ ਹੁੰਦੇ ਹੋਏ ਸਾਂਸਦ ਨਾਇਬ ਆਪਣੇ ਘਰ ਅੰਬਾਲਾ ਨਰੈਣਗੜ੍ਹ ਵਿਖੇ ਜਾ ਰਹੇ ਸਨ। ਸਾਹਬਾਦ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਨਾਇਬ ਸੈਣੀ ਖਿਲਾਫ ਵਿਰੋਧ ਪ੍ਰਦਰਸਨ ਕੀਤਾ। ਭਾਰਤੀ ਜਨਤਾ ਪਾਰਟੀ ਦੇ 41 ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਕੁਰੂਕਸੇਤਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਨਾਇਬ ਸੈਣੀ ਸਾਹਬਾਦ ਵਿੱਚ ਵਰਕਰ ਦੇ ਘਰ ਭਾਜਪਾ ਦਾ ਝੰਡਾ ਲਹਿਰਾਉਣ ਗਏ। ਜਦੋਂ ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਮਿਲੀ ਤਾਂ ਬੀਕੇਆਈਯੂ ਦੇ ਸਾਰੇ ਵਰਕਰ ਭਾਜਪਾ ਵਰਕਰ ਦੀ ਰਿਹਾਇਸ ਨੇੜੇ ਇਕੱਠੇ ਹੋ ਗਏ। ਨਾਇਬ ਸੈਣੀ ਦਾ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਸਖਤ ਵਿਰੋਧ ਕੀਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜੀ ਕੀਤੀ। ਦਸ ਦਈਏ ਕਿ ਕਿਸਾਨ ਹਰਿਆਣਾ ‘ਚ ਪੂਰੀ ਤਰ੍ਹਾਂ ਭਾਜਪਾ ਦਾ ਵਿਰੋਧ ਕਰ ਰਹੇ ਹਨ। ਹੁਣ ਉਨ੍ਹਾਂ ਨੇ ਸੰਸਦ ਮੈਂਬਰ ਦੀ ਕਾਰ ਨੂੰ ਨਿਸਾਨਾ ਬਣਾਇਆ ਹੈ, ਹਾਲਾਂਕਿ ਨਾਇਬ ਸਿੰਘ ਸੈਣੀ ਇਸ ਹਮਲੇ ‘ਚ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।