ਰਜਿ: ਨੰ: PB/JL-124/2018-20
RNI Regd No. 23/1979

ਦੋ ਜਹਾਜ਼ ਆਪਸ ’ਚ ਟਕਰਾਏ, 26 ਲੋਕਾਂ ਦੀ ਮੌਤ 
 
BY admin / April 06, 2021
ਢਾਕਾ, 6 ਅਪ੍ਰੈਲ, (ਯੂ.ਐਨ.ਆਈ.)- ਬੰਗਲਾਦੇਸ਼ ‘ਚ ਦੋ ਵੱਡੇ ਹਾਦਸਿਆਂ ਦੀ ਖ਼ਬਰ ਹੈ। ਨਾਰਾਇਣਗੰਜ ਜਲ੍ਹਿੇ ‘ਚ ਸ਼ੀਤਲਾਖਿਆ ਨਦੀ ‘ਚ ਦੋ ਜਹਾਜਾਂ ਦੀ ਆਪਸੀ ਟੱਕਰ ‘ਚ 26 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਛੋਟਾ ਜਹਾਜ ਯਾਤਰੀਆਂ ਨੂੰ ਲਿਜਾ ਰਿਹਾ ਸੀ। ਇਸ ਦੌਰਾਨ ਉਸਦੀ ਟੱਕਰ ਵੱਡੇ ਜਹਾਜ ਨਾਲ ਹੋ ਗਈ ਤੇ ਪਲਟਣ ਨਾਲ ਡੁੱਬ ਕੇ ਲੋਕਾਂ ਦੀ ਮੌਤ ਹੋ ਗਈ। ਖ਼ਬਰਾਂ ਮੁਤਾਬਕ ਹਾਦਸਾ ਰਾਜਧਾਨੀ ਢਾਕਾ ਤੋਂ ਮਹਿਜ 20 ਕਿਲੋਮੀਟਰ ਦੀ ਦੂਰੀ ‘ਤੇ ਹੋਇਆ। ਘਟਨਾ ਦੀ ਸੂਚਨਾ ਮਿਲਣ ‘ਤੇ ਰਾਹਤ ਟੀਮ ਮੌਕੇ ‘ਤੇ ਪਹੁੰਚੀ ਤੇ ਯਾਤਰੀਆਂ ਨੂੰ ਬਚਾਉਣ ਦਾ ਕੰਮ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ 26 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਿੰਨ੍ਹਾਂ ‘ਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ। ਨਾਗਰਿਕ ਸੁਰੱਖਿਆ ਹੈੱਡ ਆਫਿਸ ਦੇ ਸੀਨੀਅਰ ਅਧਿਕਾਰੀ ਅਰਸ਼ਾਦ ਹੁਸੈਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਹਾਜ ਨੂੰ ਇਕ ਕਿਨਾਰੇ ਲਾ ਦਿੱਤਾ ਗਿਆ ਹੈ ਤੇ ਲਾਪਤਾ ਲੋਕਾਂ ਦੀ ਤਲਾਸ਼ ਚ ਟੀਮ ਜੁੱਟੀ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਲੋਕ ਲਾਪਤਾ ਹਨ ਤੇ ਕਿੰਨੇ ਲੋਕਾਂ ਦੀ ਡੁੱਬ ਕੇ ਮੌਤ ਹੋਈ ਹੈ। ਬੰਗਲਾਦੇਸ਼ ‘ਚ ਪਹਿਲੀ ਵਾਰ ਅਜਿਹੀ ਘਟਨਾ ਨਹੀਂ ਵਾਪਰੀ। ਅਕਸਰ ਇਸ ਤਰ੍ਹਾਂ ਦੇ ਹਾਦਸੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਲੋੜੀਂਦੀ ਮਾਤਰਾ ‘ਚ ਜਹਾਜ ਨਾ ਹੋਣ ਕਾਰਨ ਸਮਰੱਥਾਂ ਤੋਂ ਜਅਿਾਦਾ ਯਾਤਰੀ ਇਕ ਜਹਾਜ ‘ਚ ਬਿਠਾ ਦਿੱਤੇ ਜਾਂਦੇ ਹਨ। ਜਿਸ ਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।