ਰਜਿ: ਨੰ: PB/JL-124/2018-20
RNI Regd No. 23/1979

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਨਹੀਂ ਹੋਈ ਕਟੌਤੀ
 
BY admin / April 06, 2021
ਨਵੀਂ ਦਿੱਲੀ, 6 ਅਪ੍ਰੈਲ, (ਯੂ.ਐਨ.ਆਈ.)- ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਲਗਾਤਾਰ 7ਵੇਂ ਦਿਨ ਵੀ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ। ਅੱਜ ਪੈਟਰੋਲ ਤੇ ਡੀਜਲ ਦੇ ਭਾਅ ਸਥਿਰ ਰਹੇ। ਬੀਤੇ ਮੰਗਲਵਾਰ ਪੈਟਰੋਲ 22 ਪੈਸੇ ਤੇ ਡੀਜਲ 23 ਪੈਸੇ ਸਸਤਾ ਹੋਇਆ ਸੀ। ਦਿੱਲੀ ‘ਚ ਪੈਟਰੋਲ ਦੀ ਕੀਮਤ 90.56 ਰੁਪਏ ਜਦਕਿ ਡੀਜਲ ਦਾ ਰੇਟ 80.87 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਮੁੰਬਈ ‘ਚ ਪੈਟਰੋਲ ਦੀ ਕੀਮਤ 96.98 ਰੁਪਏ ਤੇ ਡੀਜਲ ਦੀ ਕੀਮਤ 87.96 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਕੋਲਕਾਤਾ ‘ਚ ਪੈਟਰੋਲ ਦਾ ਭਾਅ 90.77 ਰੁਪਏ ਪ੍ਰਤੀ ਲੀਟਰ ਤੇ ਡੀਜਲ ਦਾ ਰੇਟ 83.75 ਰੁਪਏ ਜਦਕਿ ਚੇਨੱਈ ‘ਚ ਪੈਟਰੋਲ 92.58 ਰੁਪਏ ਤੇ ਡੀਜਲ ਦੀ ਕੀਮਤ 85.88 ਰੁਪਏ ਪ੍ਰਤੀ ਲੀਟਰ ਹੈ।