ਰਜਿ: ਨੰ: PB/JL-124/2018-20
RNI Regd No. 23/1979

ਐਨ.ਵੀ. ਰਮਨਾ 24 ਅਪ੍ਰੈਲ ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ
 
BY admin / April 06, 2021
ਨਵੀਂ ਦਿੱਲੀ, 6 ਅਪ੍ਰੈਲ, (ਯੂ.ਐਨ.ਆਈ.)- ਜਸਟਿਸ਼ ਐਨ.ਵੀ. ਰਮਨਾ ਦੇਸ਼ ਦੇ 48ਵੇਂ ਮੁੱਖ ਜੱਜ ਹੋਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਨ.ਵੀ. ਰਮਨਾ ਨੂੰ ਭਾਰਤ ਦਾ ਮੁੱਖ ਜੱਜ ਨਿਯੁਕਤ ਕੀਤਾ ਹੈ। ਨਿਆਮੂਰਤੀ ਰਮਨਾ 24 ਅਪ੍ਰੈਲ ਨੂੰ ਭਾਰਤ ਦੇ ਅਗਲੇ ਮੁੱਖ ਜੱਜ ਦੇ ਰੂਪ ਵਿਚ ਕਾਰਜਭਾਰ ਸੰਭਾਲਣਗੇ। ਇਸ ਤੋਂ ਪਹਿਲਾਂ ਪ੍ਰਧਾਨ ਜੱਜ ਐਸ.ਏ. ਬੋਬੜੇ ਨੇ ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਰਮਨਾ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ। ਮਾਨਦੰਡਾਂ ਅਨੁਸਾਰ ਮੁੱਖ ਜੱਜ ਦੀ ਸੇਵਾਮੁਕਤੀ ਦੇ ਇਕ ਮਹੀਨੇ ਪਹਿਲਾਂ ਅਗਲੇ ਸੀ.ਜੇ.ਆਈ. ਦਾ ਨਾਮ ਕੇਂਦਰ ਸਰਕਾਰ ਨੂੰ ਦੇਣਾ ਹੁੰਦਾ ਹੈ। ਸੁਪਰੀਮ ਕੋਰਟ ਵਿਚ ਜੱਜ ਦੇ ਤੌਰ ਉੱਤੇ ਜਸਟਿਸ ਰਮਨਾ ਦਾ 26 ਅਗਸਤ 2022 ਤੱਕ ਕਾਰਜਕਾਲ ਹੈ। ਦੱਸ ਦਈਏ ਕਿ ਪਰੰਪਰਾ ਦੇ ਅਨੁਸਾਰ ਜਸਟਿਸ ਬੋਬੜੇ ਨੇ ਜਸਟੀਸ ਰਮਨਾ ਦੇ ਨਾਮ ਦੀ ਸਿਫਾਰਿਸ਼ ਦਾ ਪੱਤਰ ਸਰਕਾਰ ਨੂੰ ਭੇਜਿਆ ਸੀ। ਪ੍ਰਧਾਨ ਜੱਜ ਐਸਏ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋਣ ਵਾਲੇ ਹਨ। ਸੁਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਨੂੰ ਹੀ ਪ੍ਰਧਾਨ ਜੱਜ ਨਿਯੁਕਤ ਕੀਤਾ ਜਾਂਦਾ ਹੈ। ਪ੍ਰਧਾਨ ਜੱਜ ਦੇ ਪੱਤਰ ਦੇ ਬਾਅਦ ਸਰਕਾਰ ਵਿਚ ਵੀ ਅਗਲਾ ਪ੍ਰਧਾਨ ਜੱਜ ਨਿਯੁਕਤ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਜਸਟਿਸ ਰਮਨਾ 24 ਅਪ੍ਰੈਲ ਨੂੰ ਪ੍ਰਧਾਨ ਜੱਜ ਬਣਨਗੇ। ਉਹ ਤਕਰੀਬਨ ਇਕ ਸਾਲ ਚਾਰ ਮਹੀਨੇ ਚੀਫ ਜਸਟੀਸ ਰਹਿਣਗੇ ਅਤੇ 26 ਅਗਸਤ 2022 ਨੂੰ ਸੇਵਾਮੁਕਤ ਹੋਣਗੇ। ਉਨ੍ਹਾਂ ਦਾ ਜਨਮ ਆਂਧਰਾ ਪ੍ਰਦੇਸ਼ ਦੇ ਕਿ੍ਰਸ਼ਣਾ ਜਲਿੇ ਦੇ ਪੁੰਨਾਵਰਮ ਪਿੰਡ ਵਿਚ 27 ਅਗਸਤ 1957 ਨੂੰ ਹੋਇਆ ਸੀ। ਐਲਐਲਬੀ ਕਰਨ ਦੇ ਬਾਅਦ 10 ਫਰਵਰੀ, 1983 ਨੂੰ ਉਹ ਐਡਵੋਕੇਟ ਰਜਿਸਟਰਡ ਹੋਏ। 27 ਜੂਨ, 2000 ਨੂੰ ਜਸਟਿਸ ਰਮਨਾ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿਚ ਸਥਾਈ ਜੱਜ ਨਿਯੁਕਤ ਹੋਏ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਵਿਚ 10 ਮਾਰਚ, 2013 ਤੋਂ ਲੈ ਕੇ 20 ਮਈ, 2013 ਤੱਕ ਕਾਰਜਕਾਰੀ ਮੁੱਖ ਜੱਜ ਦੇ ਤੌਰ ਉੱਤੇ ਕੰਮ ਕੀਤਾ। ਉਹ ਦੋ ਸਤੰਬਰ, 2013 ਨੂੰ ਦਿੱਲੀ ਹਾਈ ਕੋਰਟ ਦੇ ਚੀਫ ਜਸਟੀਸ ਬਣੇ ਅਤੇ ਬਾਅਦ ਵਿਚ 17 ਫਰਵਰੀ 2014 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ।