ਰਜਿ: ਨੰ: PB/JL-124/2018-20
RNI Regd No. 23/1979

ਮੁਖ਼ਤਾਰ ਅੰਸਾਰੀ ਨੂੰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠਾਂ ਰੋਪੜ ਤੋਂ ਯੂ.ਪੀ. ਭੇਜਿਆ
 
BY admin / April 06, 2021
ਰੂਪਨਗਰ, 6 ਅਪ੍ਰੈਲ, (ਸੁਮਿਤ ਪਸਰੀਚਾ)- ਗੈਂਗਸਟਰ  ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਮੰਗਲਵਾਰ ਦੁਪਹਿਰ 2 ਵਜੇ ਰੂਪਨਗਰ ਜੇਲ੍ਹ ਤੋਂ ਲੈ ਕੇ ਯੂਪੀ ਦੀ ਬਾਂਦ੍ਰਾ ਜੇਲ੍ਹ  ਲਈ ਲੈ ਕੇ ਰਵਾਨਾ ਹੋ ਗਈ। ਦੁਪਹਿਰ 12 ਵਜੇ ਯੂਪੀ ਪੁਲਿਸ ਦੀ 100 ਮੈਂਬਰੀ ਟੀਮ ਰੂਪਨਗਰ ਜੇਲ੍ਹ ਵਿਚ ਪਹੁੰਚ ਗਈ ਸੀ । ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹੀ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।   ਯੂਪੀ ਪੁਲਿਸ ਦੀ ਸਖਤ ਸੁਰੱਖਿਆ ਹੇਠ ਮੁਖਤਾਰ ਅੰਸਾਨੀ ਨੂੰ ਯੂਪੀ  ਦੀ ਐਂਬੂਲੈਂਸ ਵਿਚ ਹੀ ਬਿਠਾ ਕੇ ਲਿਜਾਇਆ ਗਿਆ। ਮੰਗਲਵਾਰ ਸਵੇਰੇ 4 ਵਜੇ ਯੂਪੀ ਪੁਲਿਸ ਮੁਖਤਾਰ ਅੰਸਾਨੀ ਨੂੰ ਲੈਣ ਲਈ ਰੋਪੜ ਪਹੁੰਚ ਗਈ ਸੀ ਅਤੇ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਯੂਪੀ ਦੀ ਐਂਬੂਲੈਂਸ ਵੀ ਰੋਪੜ ਪਹੁੰਚ ਗਈ ਸੀ ਅਤੇ ਐਂਬੂਲੈਂਸ ਵਿਚ 5 ਡਾਕਟਰ ਵੀ ਮੌਜੂਦ ਸਨ। ਦੇਰ ਰਾਤ ਤੋਂ ਹੀ ਰੂਪਨਗਰ ਜੇਲ੍ਹ ਦੇ ਆਸਪਾਸ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਜੇਲ੍ਹ ਦੇ ਬਾਹਰ ਰੋਪੜ ਬੇਲਾ ਸੜਕ ਨੂੰ ਜਾਂਦੀ ਆਵਾਜਾਈ ਬਹਾਲ ਰੱਖਣ ਲਈ  ਜੇਲ੍ਹ ਦੇ ਬਾਹਰ ਬੈਰੀਕੇਟਿੰਗ ਵੀ ਕੀਤੀ ਗਈ ਸੀ। ਰੂਪਨਗਰ ਜ਼ਿਲ੍ਹਾ ਪੁਲਿਸ ਦੇ ਐੱਸਐੱਸਪੀ ਡਾ.ਅਖਿਲ ਚੌਧਰੀ ਵਲੋਂ ਵੀ ਜੇਲ੍ਹ ਅਤੇ ਬਾਹਰ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਮੁਖਤਾਰ ਅੰਸਾਨੀ ਦੀ ਕਵਰੇਜ ਦੇ ਲਈ ਕੌਮੀ ਮੀਡੀਆ ਵੀ ਮੌਜੂਦ ਰਿਹਾ। ਕਾਬਿਲੇਗੌਰ ਹੈ ਕਿ ਮੁਖਤਾਰ ਅੰਸਾਰੀ 2 ਸਾਲ ਤੋਂ ਰੂਪਨਗਰ ਜੇਲ੍ਹ ਵਿਚ ਸੀ ਅਤੇ ਉਸ ਦੇ ਖਿਲਾਫ ਕਈ ਮਾਮਲੇ ਦਰਜ ਹਨ। ਬੀਤੇ ਦਿਨ ਹੀ ਮੁਖਤਾਰ ਅੰਸਾਰੀ ਨੂੰ ਮੋਹਾਲੀ ਕੋਰਟ ਵਿਚ ਵਿਚ ਪੇਸ਼ੀ ਤੇ ਲਿਜਾਣ ਵਾਲੀ ਯੂਪੀ ਨੰਬਰ ਦੀ ਅਂੈਬੂਲੈਂਸ ਰੂਪਨਗਰ ਪੁਲਿਸ ਨੇ ਰੂਪਨਗਰ ਜੇਲ੍ਹ ਤੋਂ ਕਰੀਬ 5 ਕਿਲੋਮੀਟਰ ਦੂਰ   ਨਾਨਕ ਢਾਬਾ ਘਨੌਲੀ ਦੇ ਕੋਲੋੋਂ ਲਵਾਰਿਸ ਖੜ੍ਹੀ ਬਰਾਮਦ ਕੀਤੀ ਸੀ, ਯੂਪੀ ਦੀ ਐਂਬੂਲੈਂਸ ਨੂੰ ਰੂਪਨਗਰ ੁਪੁਲਿਸ ਨੇ ਯੂਪੀ ਪੁਲਿਸ ਦੇ ਸਪੁਰਦ ਕਰ ਦਿੱਤਾ ਸੀ। ਇਸ ਦੌਰਾਨ ਪੁਲਿਸ ਅਧਿਕਾਰੀ ਡੀਐਸਪੀ ਤਲਵਿੰਦਰ ਸਿੰਘ ਗਿੱਲ, ਥਾਣਾ ਸਿਟੀ ਦੇ ਐੱਸਐੱਚਓ ਰਾਜੀਵ ਚੌਧਰੀ, ਥਾਣਾ ਸਦਰ ਦੇ ਐਸਐੱਚਓ ਕੁਲਵੀਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਅਮਰਵੀਰ ਸਿੰਘ ਗਿੱਲ ਆਦਿ ਮੌਜੂਦ ਸਨ।