ਰਜਿ: ਨੰ: PB/JL-124/2018-20
RNI Regd No. 23/1979

ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਹਿਲਾ ਥਾਣਾ ਹੁਸ਼ਿਆਰਪੁਰ ਦਾ ਘਿਰਾਓ 
 
BY admin / April 07, 2021
ਧੱਕੇਸ਼ਾਹੀ ਦਾ  ਸ਼ਿਕਾਰ ਲੜਕੀਆਂ ਨੂੰ ਇਨਸਾਫ ਦਿਵਾਉਣ ਦੀ ਮੰਗ 
ਹੁਸਅਿਾਰਪੁਰ 7 ਅਪ੍ਰੈਲ-  ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਮਹਿਲਾ ਥਾਣੇ ਦਾ ਘਿਰਾਓ ਕੀਤਾ ਗਿਆ ਇਸ ਮੌਕੇ ਤੇ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਮਹਿਲਾ ਥਾਣਿਆਂ ਵਿਚ ਲੜਕੀਆਂ ਨਾਲ ਧੱਕੇਸ਼ਾਹੀ ਹੋ ਰਹੀ ਹੈ  ਇਸ ਮੌਕੇ ਡੀਐੱਸਪੀ  ਮਾਧਵੀ ਸ਼ਰਮਾ ਐੱਸ ਐੱਚ ਓ  ਹਰਪ੍ਰੀਤ ਕੌਰ ਏ ਐਸ ਆਈ   ਧਰਮਪਾਲ ,ਸੰਜੀਵ ਕੁਮਾਰ ਦੇ ਖਿਲਾਫ ਜੋਰਦਾਰ  ਨਾਅਰੇਬਾਜੀ ਕੀਤੀ ਗਈ  ਉਹਨਾ ਕਿਹਾ ਕਿ ਲੜਕੀਆਂ ਸਹੁਰੇ ਪਰਿਵਾਰ ਵਲੋਂ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਪੁਲਸ ਕੋਲ ਫਰਿਆਦ ਕਰਦੀਆਂ ਹਨ ਪ੍ਰੰਤੂ ਮਹਿਲਾ ਥਾਣਿਆਂ ਵਿਚ ਬੈਠੇ ਤਫਤੀਸ਼ੀ ਅਫਸਰ ਲੜਕੀਆਂ ਨੂੰ ਹੀ ਪ੍ਰੇਸ਼ਾਨ  ਕਰਦੇ ਹਨ  ਤਫਦੀਸੀ ਅਫਸਰਾ ਦੇ ਉੱਪਰ ਬੈਠੇ ਅਫਸਰ ਵੀ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਪੁਲੀਸ ਉੱਪਰ ਰਾਜਨੀਤਿਕ ਲੀਡਰਾਂ ਦਾ ਦਬਾਅ ਹੋਣ ਕਾਰਨ ਪੁਲੀਸ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੀ ਉਨ੍ਹਾਂ ਕਿਹਾ  ਕੀ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ  ਚਾਹਿਦਾ ਹੈ ਇਸ ਮੌਕੇ ਤੇ ਡੀ ਐੱਸ ਪੀ ਸਤਿੰਦਰ ਚੱਢਾ ਨੇ ਆਗੂਆਂ ਨਾਲ ਮੀਟਿੰਗ ਕਰਕੇ ਸਾਰੇ ਕੇਸਾਂ ਦੀ ਜਾਣਕਾਰੀ ਲਈ ਅਤੇ ਲੜਕੀਆਂ ਦੇ ਬਿਆਨ ਕਰਵਾਏ ਗਏ ਉਨ੍ਹਾਂ ਨੇ ਦੋ ਦਿਨਾਂ ਦੇ ਅੰਦਰ ਸਾਰੇ ਕੰਮ ਕਰਵਾਉਣ ਦਾ ਭਰੋਸਾ ਦਿਵਾਇਆ ।  ਇਸ ਮੌਕੇ ਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ , ਪੰਜਾਬ ਉੱਪ ਨਰੇਸ਼ ਬੱਧਣ, ਦੋਆਬਾ ਪ੍ਰਧਾਨ ਅਮਰਜੀਤ ਸੰਧੀ , ਜਿਲਾ ਪ੍ਰਧਾਨ  ਬੱਬੂ ਸਿੰਗੜੀਵਾਲ ਜਿਲਾ ਇੰਚਾਰਜ ਵੀਰਪਾਲ , ਤੋਂ ਇਲਾਵਾ ਧੱਕੇਸ਼ਾਹੀ ਦਾ ਸ਼ਿਕਾਰ ਲੜਕੀਆਂ ਪਰਮਜੀਤ ਕੌਰ  ਅਮਰਜੀਤ ਕੌਰ ਅਨੀਤਾ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਿਲ ਸਨ ।