ਰਜਿ: ਨੰ: PB/JL-124/2018-20
RNI Regd No. 23/1979

ਅਬੀਨਾਸ਼ ਮਹਾਂਮਾਤਰਾ ਨੇ ਸਿੱਧ ਇਤਿਹਾਸ ਬਾਰੇ 38 ਪੁਸਤਕਾਂ ਲਿਖੀਆਂ
 
BY admin / April 07, 2021
ਭੁਬਨੇਸ਼ਵਰ, 7 ਅਪੈ੍ਰਲ, (ਅ.ਬ)- ਉਡੀਸਾ ਦਾ ਵਸਨੀਕ 22 ਸਾਲਾ ਅਬੀਨਾਸ਼ ਮਹਾਪਾਤਰਾ ਸਭ ਤੋਂ ਘੱਟ ਉਮਰ ਦਾ ਸਿੱਖ ਇਤਿਹਾਸਕਾਰ, ਖੋਜੀ ਅਤੇ  ਸਾਹਿਤਕਾਰ ਹੈ। ਜਿਸਨੇ ਸਿੱਖ ਇਤਿਹਾਸ ਨਾਲ ਸੰਬੰਧਿਤ 38 ਪੁਸਤਕਾਂ ਦਾ ਸਿਰਜਣਾਤਮਕ ਰਚਨਾ ਕੀਤੀ ਹੈ। ਅਬੀਨਾਸ਼ ਉਡੀਸਾ ਦਾ ਅਜਿਹਾ ਇਕਲੌਤਾ ਨੌਜਵਾਨ ਹੈ ਜਿਸਨੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸੂਬੇ ਵਿੱਚ ਸ਼ਰਧਾ, ਭਾਵਨਾ ਨਾਲ ਮਨਾਉਣ ਲਈ ਅਣਗਿਣਤ ਪਹਿਲਕਦਮੀਆਂ ਕੀਤੀ ਹਨ। ਅਬੀਨਾਸ਼ ਮਹਾਪਾਤਰਾ, ਪੰਜਾਬੀ ਗਲੋਬਲ ਫ਼ਾਉੂਡੇਸ਼ਨ ਦਾ ਪ੍ਰਧਾਨ ਹੋਣ ਨਾਲ-ਨਾਲ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਹਾਰ ਦੇ ਲੀਗਲ ਸੇਲ ਵਿੱਚ ਮੁੱਖ ਸੇਵੇਦਾਰ (ਪ੍ਰਧਾਨ) ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਉਸਦੀਆਂ ਦੋਂ ਪੁਸਤਕਾਂ “  8   5 9, “  8  4 9 ਨੂੰ ਤਖ਼ਤ ਸੱਚਖੰਡ ਸ੍ਰੀ ਹਜੂਰ ਅਬਚੱਲਨਗਰ ਸਾਹਿਬ ਜੀ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅੰਮਿ੍ਰਤਸਰ) ਨੇ ਪ੍ਰਮਾਣਿਤ ਕਰਦਿਆਂ ਪ੍ਰਸ਼ੰਸਾ ਵੀ ਕੀਤੀ ਹੈ। ਇਨ੍ਹਾਂ ਪੁਸਤਕਾਂ ਦਾ ਵਿਮੋਚਨ ਉਡੀਸਾ ਦੇ ਮਾਣਯੋਗ ਰਾਜਪਾਲ ਪ੍ਰੋ. (ਡਾ) ਗਣੇਸ਼ ਲਾਲ ਜੀ ਦੇ ਕਰਕਮਲਾ ਦੁਆਰਾ ਹੋਇਆ ਹੈ। ਅਬੀਨਾਸ਼ ਨੇ ਪੰਜਾਬੀ ਗਲੋਬਲ ਫ਼ਾਉਡੇਸ਼ਨ ਦੇ ਹਵਾਲਿਉ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਦਗਾਰੀ ਪ੍ਰਤੀਕ ਚਿਨ੍ਹ ਦੀ ਰੂਪਾਕਾਰੀ ਵੀ ਕੀਤੀ ਹੈ। ਇਸ ਪ੍ਰਤੀਕ ਚਿਨ੍ਹ ਦਾ ਵਿਮੋਚਨ ਵੀ ਮਾਣਯੋਗ ਰਾਜਪਾਲ ਨੇ ਹੀ ਕੀਤਾ ਹੈ। ਉਡੀਸਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿੱਖ ਪ੍ਰਸੰਗ/ਮਮਾਗਮ ਮੌਕੇ ਇਕ ਯਾਦਗਾਰੀ ਪ੍ਰਤੀਕ ਚਿਨ੍ਹ ਜਾਰੀ ਕੀਤਾ ਗਿਆ ਹੈ। ਅਬੀਨਾਸ਼ ਦੀ ਇਨ੍ਹਾਂ ਦੋਵੋਂ ਪੁਸਤਕਾਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਰਵੋਤਮ ਪੁਸਤਕਾਂ ਦੇ ਰੂਪ ਵਿਚ ਵੀ ਮਾਨਤਾ ਹਾਸਿਲ ਕੀਤੀ ਹੈ। ਜਿਸ ਫੱਲਸਰੂਪ ਇਹ ਸਿੱਖ ਇਤਿਹਾਸ ਨਾਲ ਸੰਬੰਧਿਤ ਅਜਿਹੀਆਂ ਸ਼ੋ੍ਰਮਣੀ ਪੁਸਤਕਾਂ ਹਨ ਜਿਨ੍ਹਾਂ ਨੂੰ ਹਰੇਕਿ੍ਰਸ਼ਨਾ ਮਹਾਤਬ ਸਟੇਟ ਲਾਇਬੇ੍ਰਰੀ ਵਿੱਚ ਸ਼ੁਮਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਪੁਸਤਕਾਂ ਨੂੰ ਉਡੀਸਾ ਸਰਕਾਰ ਦੇ ਸਭਿਆਚਾਰ ਮੰਤਰਾਲੇ ਦੇ ਉਪ-ਸਕੱਤਰ ਸ੍ਰੀਮਤੀ ਬਾਬੀਨਾ ਸਤਿਪਥੀ ਨੇ ਪੁਸਤਕਾਲੇ ਲਈ ਸਵੀਕਾਰ ਕੀਤਾ ਹੈ। ਇਨ੍ਹਾਂ ਪੁਸਤਕਾਂ ਨੂੰ ਸਮੁਚੇ ਪੁਸਤਕਾਲੇ ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਮੁੱਢਲੇ ਸੋ੍ਰਤ ਵਜੋਂ ਮਾਨਤਾ ਪ੍ਰਾਪਤ ਹੋਈ ਹੈ।