ਰਜਿ: ਨੰ: PB/JL-124/2018-20
RNI Regd No. 23/1979

ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ
 
BY admin / April 07, 2021
ਡੇਰਾ ਬਾਬਾ ਨਾਨਕ ,7 ਅਪ੍ਰੈਲ  (ਡਾ ਰਾਜਿੰਦਰ ਸਿੰਘ)-ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਖੰਨਾ ਚਮਾਰਾ ਦੀ 19 ਸਾਲਾ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ ਹੈ ।ਪੁਲਸ ਨੂੰ ਦਿੱਤੇ ਗਏ ਬਿਆਨਾਂ ਮੁਤਾਬਕ ਲੜਕੀ ਦੀ ਮਾਤਾ ਮਨਦੀਪ ਕੌਰ ਪਤਨੀ  ਮੰਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਹਰਪ੍ਰੀਤ ਕੌਰ ਉਰਫ਼ ਜਸ਼ਨ ਜਿਸ ਦਾ ਵਿਆਹ ਪਿਛਲੇ ਸਾਲ 6 ਜੂਨ ਨੂੰ ਬਲਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਅਵਾਨ ਜ਼ਿਲ੍ਹਾ ਅੰਮਿ੍ਰਤਸਰ  ਨਾਲ ਹੋਇਆ ਸੀ . ਉਨ੍ਹਾਂ ਕਿਹਾ ਕਿ ਵਿਆਹ ਬਾਅਦ ਹੀ ਮੇਰੀ ਲੜਕੀ ਨੂੰ ਦਾਜ ਲਿਆਉਣ ਲਈ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਕਈ ਵਾਰ ਮੇਰੀ ਲੜਕੀ ਦੀ ਪਤੀ ਸੱਸ ਸਹੁਰਾ ਅਤੇ ਨਨਾਣ ਵੱਲੋਂ ਵਲੋਂ ਨਵਾਂ ਮਕਾਨ ਬਣਾਉਣ ਦੇ ਨਾਂ ਤੇ ਮੇਰੀ ਬੇਟੀ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਸਾਡੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ .।ਬੀਤੀ 4 ਅਪ੍ਰੈਲ ਨੂੰ ਕਰੀਬ ਰਾਤ 11 ਵਜੇ ਮੇਰੀ ਬੇਟੀ ਦੀ ਨਨਾਣ ਦਾ ਫੋਨ ਆਇਆ ਕਿ ਤੁਹਾਡੀ ਬੇਟੀ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਹੈ ।ਜਿਸ ਨੂੰ ਇਲਾਜ ਲਈ ਅੰਮਿ੍ਰਤਸਰ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ।ਪੁਲਸ ਥਾਣਾ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਪਤੀ ਸੱਸ ਸਹੁਰਾ ਅਤੇ ਨਨਾਣ ਤੇ ਧਾਰਾ  304 ਬੀ ਤਹਿਤ ਮਾਮਲਾ ਦਰਜ ਕਰਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ।