ਰਜਿ: ਨੰ: PB/JL-124/2018-20
RNI Regd No. 23/1979

ਨਗਰ ਕੌਂਸਲ ਪੱਟੀ ਦੀ ਸਰਬਸੰਮਤੀ ਨਾਲ ਹੋਈ ਚੋਣ
 
BY admin / April 07, 2021
ਦਲਬੀਰ ਸੇਖੋਂ ਪ੍ਰਧਾਨ, ਕੋਮਲ ਜੈਨ ਬਣੇ ਸੀਨੀਅਰ ਮੀਤ ਪ੍ਰਧਾਨ 
ਪੱਟੀ, 7 ਅਪ੍ਰੈਲ (ਕੇ.ਕੇ. ਬਿੱਟੂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਲਬੀਰ ਸਿੰਘ ਸੇਖੋਂ ਨੇ ਅੱਜ ਨਗਰ ਕੌਂਲਸ ਪੱਟੀ ਦੇ ਪ੍ਰਧਾਨ, ਕੋਮਲ ਜੈਨ ਨੇ ਸੀਨੀਅਰ ਮੀਤ ਪ੍ਰਧਾਨ ਅਤੇ ਤੀਰਥ ਸੱਭਰਵਾਲ ਨੇ ਮੀਤ ਪ੍ਰਧਾਨ ਦਾ ਆਹੂੰਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿੇਕਸ਼ਨ ਤੋਂ ਬਾਅਦ ਬੁੱਧਵਾਰ ਨੂੰ ਦਫਤਰ ਵਿਖੇ ਐਸਡੀਐਮ ਰਾਜੇਸ਼ ਸ਼ਰਮਾ ਵੱਲੋਂ ਪੱਟੀ ਦੇ ਨਵੇਂ ਚੁਣੇ ਗਏ 16 ਕੌਂਸਲਰਾਂ ਨੂੰ ਸਹੁੰ ਚੁਕਵਾਈ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾਂ ਦਿੱਤੀ। ਇਸ ਮੌਕੇ ’ਤੇ ਵਿਸ਼ੇਸ਼ੇ ਤੌਰ ’ਤੇ ਪਹੁੰਚੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਪਤਨੀ ਪਰਮਜੀਤ ਕੌਰ ਗਿੱਲ ਨੇ ਦਲਬੀਰ ਸਿੰਘ ਸੇਖੋਂ, ਕੋਮਲ ਜੈਨ ਅਤੇ ਤੀਰਥ ਸੱਭਰਵਾਲ ਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ। ਇਸ ਮੌਕੇ’ਤੇ ਨਗਰ ਕੌਂਸਲ ਦੇ ਪ੍ਰਧਾਨ ਦਲਬੀਰ ਸਿੰਘ ਸੇਖੋਂ ਨੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਦਾਰੀ ਸਾਨੂੰ ਦਿੱਤੀ ਗਈ ਹੈ ਅਸੀਂ ਉਸਨੂੰ ਤਨਦੇਹੀ ਨਾਲ ਨਿਭਾਵਾਗਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਵੱਧ ਤੋ ਵੱਧ ਉਪਰਾਲੇ ਕਰਾਂਗੇ।ਇਸ ਮੌਕੇ ’ਤੇ ਪਿ੍ਰੰਸੀਪਲ ਹਰਦੀਪ ਸਿੰਘ ਚੇਅਰਮੈਂਨ ਪੰਜਾਬ, ਜਗਤਾਰ ਸਿੰਘ ਬੁਰਜ ਚੇਅਰਮੈਂਨ,ਕੁਲਦੀਪ ਸਿੰਘ ਬੇਗੇਪੁਰ,ਸੁਖਵਿੰਦਰ ਸਿੰਘ ਸਿੱਧੂ ਚੇਅਰਮੈਂਨ, ਸਾਧੂ ਸਿੰਘ ਚੰਬਲ ਚੇਅਰਮੈਨ,ਮੇਜਰ ਸਿੰਘ ਧਾਰੀਵਾਲ, ਸੁਖਰਾਜ ਸਿੰਘ ਕਿਰਤੋਵਾਲ ਚੇਅਰਮੈਂਨ, ਸੋਭਾ ਸਿੰਘ ਪ੍ਰਧਾਨ ਮੈਡੀਕਲ ਯੂਨੀਅਨ,ਰਾਜਕਰਨ ਭੱਗੂਪੁਰ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਜਗਮੀਤ ਸਿੰਘ ਭੁੱਲਰ, ਕੁਲਵਿੰਦਰ ਸਿੰਘ ਬੱਬਾ ਕੌਂਸਲਰ, ਹਰਜਿੰਦਰ ਸਿੰਘ ਬੌਬੀ, ਹਰਜਿੰਦਰ ਸਿੰਘ ਪੱਪੂ ਸਰਾਫ, ਰਾਜ ਕੁਮਾਰ ਰਾਜੂ, ਬੀਬੀ ਰਮਨ ਕੌਂਸਲਰ, ਰਜ਼ਵੰਤ ਕੌਰ ਕੌਂਸਲਰ, ਬਲਜੀਤ ਕੌਰ ਕੌਂਸਲਰ, ਕਰਮਜੀਤ ਕੌਰ, ਅਮਨਦੀਪ ਕੱੌਰ ਕੌਂਸਲਰ, ਜਸਜੀਤ ਕੌਰ ਕੌਂਸਲਰ, ਸੁਰਜੀਤ ਸਿੰਘ, ਬਲਜੀਤ ਸਿੰਘ ਸ਼ਹੀਦ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਹਾਜ਼ਰ ਸਨ।