ਰਜਿ: ਨੰ: PB/JL-124/2018-20
RNI Regd No. 23/1979

 ਨਜਾਇਜ ਕਬਜੇ ਨੂੰ ਲੈਕੇ ਨਗਰ ਕੋਂਸਲ ਦੇ ਸਰਕਾਰੀ ਅਧਿਕਾਰੀਆਂ ਦੇ ਬਿਆਨ ਅਲੱਗ ਅਲੱਗ ?   
 
BY admin / April 07, 2021
ਜੰਡਿਆਲਾ ਗੁਰੂ 7 ਅਪ੍ਰੈਲ ਵਰਿੰਦਰ ਸਿੰਘ :- ਨਵੀਂ ਆਬਾਦੀ ਵਾਰਡ ਨੰਬਰ 9 ਮੰਦਿਰ ਭਦਰਕਾਲੀ ਰੋਡ ਤੇ ਸਥਿਤ ਇਕ ਸਰਕਾਰੀ ਟਿਊਬਵੈਲ ਦੇ ਨਾਲ ਖਾਲੀ ਪਈ ਕਰੀਬ ਦੋ ਮਰਲੇ ਜਗਾਂ ਉੱਪਰ ਲੱਕੜ ਦੀਆਂ ਟਾਹਣੀਆਂ ਨਾਲ ਪੱਕੀ ਘੇਰਾਬੰਦੀ ਕਰਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਥਾਨਕ ਆਗੂ ਮਨਜਿੰਦਰ ਸਿੰਘ ਹੈਪੀ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਵਾਰਡ ਨੰਬਰ 9 ਤੋਂ ਜਿੱਤੀ ਮਹਿਲਾ ਕਾਂਗਰਸੀ ਕੋਂਸਲਰ ਦੇ ਪਤੀ ਵਲੋਂ ਬਹਾਨੇ ਨਾਲ ਇਸ ਜਗ੍ਹਾ ਤੇ ਕਬਜਾ ਕੀਤਾ ਜਾ ਰਿਹਾ ਹੈ । ਉਹਨਾਂ ਨੇ ਕਿਹਾ ਕਿ ਇਸ ਬਾਬਤ ਓਹਨਾ ਵਲੋਂ ਐਸ ਡੀ ਐਮ ਵਿਕਾਸ ਹੀਰਾ ਜੀ ਅਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੂੰ ਸੂਚਿਤ ਕਰ ਦਿਤਾ ਗਿਆ ਹੈ । ਵਾਰਡ ਨੰਬਰ 9 ਤੋਂ ਮਹਿਲਾ ਕੋਂਸਲਰ ਦੇ ਪਤੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਜਗ੍ਹਾ ਲੰਗਰ ਲਗਾਉਣ ਲਈ ਰੱਖੀ ਗਈ ਹੈ, ਅਗਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਇਸਨੂੰ ਹਟਾ ਦੇਣਗੇ । ਇਸ ਸਬੰਧੀ ਕਾਰਜਸਾਧਕ ਅਫਸਰ ਜਗਤਾਰ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਟਿਊਬਵੈੱਲ ਦੇ ਨਾਲ ਸੀਵਰੇਜ਼ ਬੋਰਡ ਦੇ ਅਧੀਨ ਆਓਂਦੀ ਹੈ । ਸੀਵਰੇਜ ਬੋਰਡ ਅਧਿਕਾਰੀ ਕੁਲਬੀਰ ਚੱਡਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਇਹ ਜਗ੍ਹਾ ਨਗਰ ਕੋਂਸਲ ਦੇ ਅਧੀਨ ਆਉਂਦੀ ਹੈ ਅਤੇ ਮੈਂ ਨਗਰ ਕੋਂਸਲ ਅਧਿਕਾਰੀਆਂ ਨਾਲ ਗੱਲ ਕਰਕੇ ਕਾਰਵਾਈ ਕਰ ਦਵਾਂਗਾ । ਇਥੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਨਗਰ ਕੋਂਸਲ ਦੇ ਕਾਰਜਸਾਧਕ ਅਫਸਰ ਨੇ ਇਹ ਕਿਵੇਂ ਕਹਿ ਦਿੱਤਾ ਕਿ ਇਹ ਜਗ੍ਹਾ ਸੀਵਰੇਜ ਬੋਰਡ ਅਧੀਨ ਆਉਂਦੀ ਹੈ ਜਦੋ ਕਿ ਟਿਊਬਵੈੱਲ ਦੇ ਬਾਹਰ ਦੋ ਮਰਲੇ ਜਗ੍ਹਾ ਸਰਕਾਰੀ ਖਾਤੇ ਵਿਚ ਆਉਂਦੀ ਹੈ ? ਟਿਊਬਵੈੱਲ ਜਰੂਰ ਸੀਵਰੇਜ ਬੋਰਡ ਦੇ ਅਧੀਨ ਆਉਂਦਾ ਹੈ ।