ਰਜਿ: ਨੰ: PB/JL-124/2018-20
RNI Regd No. 23/1979

ਇਤਿਹਾਸਕ ਦਮੜੀ ਸ਼ੋਭਾ ਯਾਤਰਾ ‘ਚ ਪਹੁੰਚੀਆਂ ਸੰਗਤਾਂ ਦਾ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵਲੋਂ ਧੰਨਵਾਦ                   
 
BY admin / April 07, 2021
ਹੁਸ਼ਿਆਰਪੁਰ 7 ਅਪ੍ਰੈਲ ( ਤਰਸੇਮ ਦੀਵਾਨਾ ) ਇਤਿਹਾਸਕ ਦਮੜੀ ਸ਼ੌਭਾ ਯਾਤਰਾ ਦੇ ਸ਼ਾਂਤੀ ਪੂਰਵਕ ਸਪੂੰਰਤਾ ਦੀ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹਾਰਦਿਕ ਵਧਾਈਆਂ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਵਲੋਂ ਉਨਾਂ ਲੱਖਾਂ ਸੰਗਤਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਸੋਭਾ ਵਧਾਈ ਅਤੇ ਤੰਨ,ਮੰਨ ਤੇ ਧੰਨ ਨਾਲ ਸੇਵਾ ਕੀਤੀ।ਵਿਸ਼ੇਸ ਪ੍ਰੈਸ ਬਿਆਨ ਜਾਰੀ ਕਰਦਿਆਂ ਗੋਲਡਮੈਡਲਿਸਟ ਚੇਅਰਮੈਨ ਸੰੰਤ ਸਰਵਣ ਦਾਸ ਬੋਹਣ,ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੋੜੇ,ਸੰਤ ਇੰਦਰ ਦਾਸ ਸੇਖੇ ਜਨਰਲ ਸਕੱਤਰ,ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ, ਸੰਤ ਪਰਮਜੀਤ ਦਾਸ ਕੈਸ਼ੀਅਰ,ਸੰਤ ਬਲਵੰਤ ਸਿੰਘ ਡੀਂਗਰੀਆਂ ਮੀਤ ਪ੍ਰਧਾਨ,ਮਹੰਤ ਪ੍ਰਸ਼ੋਤਮ ਲਾਲ ਸਹਾਇਕ ਕੈਸ਼ੀਅਰ,ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ,ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ,ਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋਂ,ਸੰਤ ਕਿਰਪਾਲ ਦਾਸ ਭਾਰਟਾ,ਸੰਤ ਰਜੇਸ਼ ਦਾਸ ਬਜਵਾੜਾ,ਸ਼ੰਤੋਸ ਕੁਮਾਰੀ ਪ੍ਰਧਾਨ ਨਾਰੀ ਫਾਊਡੇਂਸ਼ਨ ਭਾਰਤ, ਸੰਤ ਕੁਲਦੀਪ ਦਾਸ ਬਸੀ ਮਰੂਫ,ਸੰਤ ਮਨਜੀਤ ਦਾਸ ਵਿਛੋਹੀ,ਸੰਤ ਮੋਹਣ ਦਾਸ,ਸੰਤ ਪ੍ਰਮੇਸ਼ਵਰੀ ਦਾਸ ਆਦਿ ਸਮੂਹ ਸੰਤ ਮਹਾਂਪੁਰਸ਼ਾਂ ਨੇ ਕਿਹਾ ਭਾਰੀ ਰੁਕਾਵਟਾਂ ਦੇ ਬਾਵਯੂਦ ਸੰਗਤਾਂ ਦੇ ਠਾਠਾਂ ਮਾਰਦੇ ਜਲੌਅ ਨੇ ਸਾਬਿਤ ਕਰ ਦਿੱਤਾ ਹੈ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਇਸ਼ਟ ਦੇ ਪੱਕੇ ਅਤੇ ਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਵਿੱਚ ਪੂਰਨ ਵਿਸ਼ਵਾਸ਼ ਰੱਖਦੇ ਹਨ।ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ ਸੰਗਤਾਂ ਦਾ ਇੱਕਠ ਕੀਤਾ ਜਾਵੇਗਾ ਜਿਸ ਵਿੱਚ ਹਰਿਦੁਆਰ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ ਸੁੰਦਰ ਮੰਦਿਰ ਅਤੇ ਚੂਹੜਵਾਲੀ ਵਿਖੇ ਟੈਕਨੀਕਲ ਕਾਲਿਜ ਖੋਲਣ ਬਾਰੇ ਫੈਸਲਾ ਲਿਆ ਜਾਵੇਗਾ।