ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਸਰਕਾਰ  ਕਰੋਨਾ ਦੀ ਆੜ੍ਹ ਵਿਚ ਸਕੂਲ ਕਾਲਜ ਬੰਦ ਕਰਨਾ  ਸਰਕਾਰ ਦੀ ਨੀਅਤ ਤੇ ਸਵਾਲ ਖੜ੍ਹੇ ਕਰਦਾ ਹੈ  ਕਾ. ਇਕੋਲਾਹਾ
 
BY admin / April 07, 2021
ਸੰਗਰੂਰ, 7 ਅਪ੍ਰੈਲ (ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ) - ਪੰਜਾਬ ਸਰਕਾਰ  ਕਰੋਨਾ ਦੀ ਆੜ੍ਹ ਵਿਚ ਸਕੂਲ ਕਾਲਜ ਬੰਦ ਕਰਨਾ  ਸਰਕਾਰ ਦੀ ਨੀਅਤ ਤੇ ਸਵਾਲ ਖੜ੍ਹੇ ਕਰਦਾ ਹੈ।  ਜਿਸ ਤਰ੍ਹਾਂ  ਕੇਂਦਰ ਸਰਕਾਰ ਕਿਸਾਨਾਂ ਨੂੰ ਕਾਲੇ ਕਾਨੂੰਨਾ ਰਾਹੀਂ ਜਮੀਨ ਰਹਿਤ ਕਰਨਾ ਚਾਹੁੰਦੀ ਹੈ ਉਸੇ ਦੀ ਤਰਜ ਤੇ ਕੈਪਟਨ ਸਰਕਾਰ ਕਿਸਾਨ ਤੇ ਮਜਦੂਰਾਂ ਦੇ ਬੱਚਿਆਂ ਨੂੰ ਅਨਪੜ੍ਹ ਬਣਾਉਣਾ ਚਾਹੁੰਦੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ) ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕੀਤਾ ਹੈ।  ਓਹਨਾ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ  ਕੈਪਟਨ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦੇ ਬੱਚੇ ਅਨਪੜ੍ਹ ਰਹਿਣ ਕਿਉਂਕਿ ਜੇਕਰ ਬੱਚੇ ਪੜ੍ਹ ਜਾਣਗੇ  ਉਹ ਸਰਕਾਰ ਨੂੰ ਸਵਾਲ ਕਰਨਗੇ ਅਤੇ ਰੋਜਗਾਰ ਮੰਗਣਗੇ , ਜੇਕਰ ਬੱਚੇ ਨਸੇੜੀ ਅਨਪੜ ਹੋਣਗੇ ਤਾਂ ਸਰਕਾਰਾਂ  ਨੂੰ ਉਹ ਸਵਾਲ ਨਹੀਂ ਪੁਛਣਗੇ ਤੇ ਇਨ੍ਹਾਂ ਦੀ ਲੁੱਟ ਖਸੁੱਟ ਆਰਾਮ ਨਾਲ ਚੱਲੇਗੀ।   ਕੈਪਟਨ ਸਰਕਾਰ ਨੇ 2003 ਵਿਚ ਸਰਕਾਰੀ ਮਹਿਕਮੇ ਬੰਦ ਕਰਨੇ ਸੁਰੂ ਕੀਤੇ ਜਿਵੇ ਕਿ  ਪੰਜਾਬ ਭੂਮੀ ਅਤੇ ਕੱਲਰ ਸੁਧਾਰ  ਵਿਭਾਗ ਜਿਸ ਵਿੱਚ  ਬੱਚਿਆਂ ਨੂੰ ਸਰਕਾਰੀ ਰੁਜਗਾਰ ਮਿਲ ਰਿਹਾ ਸੀ ਤੇ ਕਿਸਾਨਾਂ ਦੀ ਜਮੀਨ ਸੁਧਾਰ ਤੇ ਉਪਜਾਊ ਬਣਾਉਣ ਵਿਚ ਸਹਾਈ ਸੀ। ਉਸੇ ਨੀਤੀ ਨੂੰ  ਕੈਪਟਨ ਸਰਕਾਰ  ਕਰੋਨਾ ਦੀ ਆੜ੍ਹ ਵਿਚ ਅੱਗੇ ਵੱਲ ਵਧਾ  ਰਹੀ ਹੈ।  ਓਹਨਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਪੋਤਰੀ ਦੇ ਵਿਆਹ ਤੇ ਤਨਜ਼ ਕਰਦਿਆਂ ਕਿਹਾ ਕਿ  ਜੇ  ਤੁਹਾਡੇ ਮਹਿਲ ਵਿਚ ਬਗੈਰ ਮਾਸਕ ਤੋਂ ਵਿਆਹ ਹੋ ਸਕਦਾ, ਹਜਾਰਾਂ ਦੀ ਗਿਣਤੀ ਵਿੱਚ ਰਾਜਨਿਕ ਰੈਲੀਆਂ ਹੋ ਸਕਦੀਆਂ ਨੇ, ਬਜਾਰਾਂ ਵਿੱਚ ਸੇਲਾਂ ਦੀ ਭੀੜ ਹੋ ਸਕਦੀ ਏ  ਤਾਂ  ਸਕੂਲ ਬੱਚੇ ਕਿਉੰ ਨੀ ਜਾ ਸਕਦੇ। ਉਹਨਾਂ ਪੰਜਾਬ ਸਰਕਾਰ ਤੁਰੰਤ ਸਕੂਲ ਖੋਲਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਦੇ ਭਵਿੱਖ ਨੂੰ  ਧੁੰਦਲਾ ਹੋਣ ਤੋਂ ਬਚਾਇਆ ਜਾ ਸਕੇ।