ਸਕੂਲਾਂ ਨੂੰ ਖੂਲਵਾਉਣ ਲਈ ਸਕੂਲ ਅਧਿਆਪਕਾਂ, ਮਾਪਿਆਂ ਅਤੇ ਟਰਾਂਸਪੋਰਟਰਾਂ ਵਲੋਂ ਰੋਸ ਮਾਰਚ ਕੱਢਿਆ ਜਾਵੇਗਾ-ਯੂ.ਕੇ.
ਅੰਮਿ੍ਰਤਸਰ 7 ਅਪ੍ਰੈਲ (ਨਿਰਮਲ ਸਿੰਘ ਚੋਹਾਨ) ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਉਚ ਅਧਿਕਾਰੀਆਂ ਵਲੋਂ ਸਕੂਲਾਂ ਨੂੰ ਬੰਦ ਕਰਵਾਏ ਜਾਣ ਨੂੰ ਖੁਲਵਾਉਣ ਲਈਜਿੱਥੇ ਪਹਿਲਾਂ ਸਿਰਫ ਸਕੂਲਾਂ ਵਾਲਿਆਂ ਵਲੋਂ ਹੀ ਜੋਰ ਲਗਾਇਆ ਜਾ ਰਿਹਾ ਸੀ ਉਥੇ ਹੁਣ ਸਕੂਲਾਂ ਵਾਲਿਆਂ ਦੇ ਨਾਲ ਬੱਚਿਆ ਦੇ ਮਾਤਾ-ਪਿਤਾ ਵੀ ਹੁਣਸੱੜਕਾਂ ਤੇ ਉਤਰਣ ਲਈ ਤਿਆਰ ਹੋ ਚੁੱਕੇ ਹਨ ਜਿਸ ਤੇ ਫੈਸਲਾ ਕਰਦਿਆਂ ਮਾਪਿਆਂ ਵਲੋਂ ਅਧਿਆਪਕਾਂ ਦਾ ਸਾਥ ਦਿੰਦਿਆਂ 8 ਅਪ੍ਰੈਲ ਨੂੰ ਸੱੜਕਾਂ ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਤਿਆਰੀਆਂ ਅਰੰਭ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸਾ ਯੂਕੇ ਦੇ ਚੇਅਰਮੈਨ ਹਰਪਾਲ ਸਿੰਘ ਯੁਕੇ ਨੇ ਦੱਸਿਆ ਕੱਲ ਸਕੂਲਾਂ ਦੇ ਨਾਲ ਲੱਗਦੇ ਮੁੱਖ ਮਾਰਗਾਂ ਤੇ ਅਧਿਆਪਕ, ਵਿਦਿਆਰਥੀ , ਵਿਦਿਆਰਥਆਂ ਦੇ ਮਾਤ-ਪਿਤਾ, ਟਰਾਂਸਪੋਰਟਰਾਂ ਸਮੇਤ ਹੋਰ ਸਬੰਧਿਤ ਸਟਾਫ ਵਲੋਂ ਕਾਲੀਆਂ ਝੰਡੀਆਂ ਲੈ ਕੇ ਸੜਕਾਂ ਦੇ ਕਿਨਾਰਿਆਂ ਤੇ ਖਲੋ ਕੇ ਬਿਨਾ ਟਰੈਫਿਕ ਨੂੰ ਜਾਮ ਕੀਤਿਆਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਕੋਲੋਂ ਮੰਗ ਕੀਤੀ ਜਾਵੇਗੀ ਕਿ ਜੇ ਕਰ ਬਾਕੀ ਸਾਰੇ ਕਾਰੋਬਾਰ ਖੁੱਲੇ ਹਨ ਤਾਂ ਸਕੂਲਾਂ ਨੂੰ ਖੋਲਣ ਲਈ ਕੀ ਮੁਸ਼ਕਿਲ ਆ ਰਹੀ ਹੈ ਅਤੇ ਕੁਝ ਸਕੂਲਾਂ ਵਲੋਂ ਇੱਕ ਰੋਸ ਮਾਰਚ ਚਾਟੀਵਿੰਡ ਗੇਟ ਤੋਂ ਸ਼ੁਰੂ ਕਰਕੇਤਰਨ ਤਾਰਨ ਰੋਡ, ਕੋਟ ਮਿੱਤ ਸਿੰਘ, ਤਾਰਾ ਵਾਲਾ ਪੁਲ, ਜੀਟੀ ਰੋਡ ਤੋਂ ਹੁੰਦਾ ਹੋਇਆ ਭੰਡਾਰੀ ਪੁੱਲ ਤੋਂ ਹੋ ਕੇ ਵਾਪਸ ਚਾਟੀਵਿੰਡ ਚੋਂਕ ਵਿਖੇ ਪਹੁੰਚ ਜਾਵੇਗਾ। ਉਨ੍ਹਾਂ ਸ਼ੰਕਾ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਬਹਾਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਮਜਬੂਰ ਕਰ ਸਕਣਗੇ।