ਰਜਿ: ਨੰ: PB/JL-124/2018-20
RNI Regd No. 23/1979

ਫਾਇਰਿੰਗ ਦੀ ਆਵਾਜ ਸੁਣ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ
 
BY admin / April 07, 2021
ਸਾਦਿਕ 7 ਅਪ੍ਰੈਲ ( ਅਨੂੰ ਨਰੂਲਾ ) ਫਰੀਦਕੋਟ-ਕੋਟਕਪੂਰਾ ਰੋਡ ’ਤੇ ਜੋੜੀਆਂ ਨਹਿਰਾਂ ਤੋਂ ਅੱਗੇ ਲਾਅ ਕਾਲਜ ਦੇ ਸਾਹਮਣੇ ਕਾਂਗਰਸੀ ਵਿਧਾਇਕ ਦੇੇ ਪਟਰੋਲ ਪੰਪ ਅਤੇ ਘਰ ਕੋਲ ਸੋਮਵਾਰ ਦੇਰ ਸ਼ਾਮ ਅਚਾਨਕ ਫਾਇਰਿੰਗ ਦੀ ਆਵਾਜ ਸੁਣ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ ਰੋਡ ਸਥਿਤ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਰਿਹਾਇਸ਼ ਦੇ ਬਾਹਰ ਸੋਮਵਾਰ ਦੇਰ ਸ਼ਾਮ ਕੁਝ ਸ਼ੱਕੀ ਵਿਅਕਤੀਆਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ। ਇਸ ਫਾਇਰਿੰਗ ਵਿੱਚ ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਆਈ ਹੈ। ਅਚਾਨਕ ਗੋਲੀਆਂ ਦੀ ਆਵਾਜ ਸੁਣ ਕੇ ਇਲਾਕੇ ਦੇ ਲੋਕਾਂ ਵਿੱਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਕਾਰ ਵਿੱਚ ਜਾ ਰਹੇ ਕੁਝ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰ ਰਹੀ ਸੀ ਇਸ ਦੌਰਾਨ ਵਿਧਾਇਕ ਦੇ ਘਰ ਦੇ ਬਾਹਰ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਫਾਇਰਿੰਗ ਹੋਈ। ਪੁਲਿਸ ਨੇ ਇਹ ਗੱਲ ਤਾਂ ਮੰਨੀ ਹੈ ਕਿ ਫਾਇਰਿੰਗ ਕੀਤੀ ਗਈ ਹੈ ਪਰ ਇਹ ਗੋਲੀਬਾਰੀ ਪੁਲਿਸ ਵੱਲੋਂ ਕੀਤੀ ਗਈ ਜਾਂ ਫਿਰ ਦੋਸ਼ੀਆਂ ਵੱਲੋਂ ਇਹ ਸਪੱਸ਼ਟ ਕਰਨ ਲਈ ਤਿਆਰ ਨਹੀਂ ਹੈ। ਗੱਡੀ ਵਿੱਚੋਂ ਕੁਝ ਨਸ਼ਾ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਉਕਤ ਮਾਮਲੇ ਨੂੰ ਲੈ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਫਾਇਰਿੰਗ ਦੀ ਪੁਸਟੀ ਕਰਦਿਆਂ ਕਿਹਾ ਕਿ ਪੁਲਿਸ ਤੇ ਸੱਕੀ ਅਨਸਰਾਂ ਵੱਲੋਂ ਜਿਓ ਦੀ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਫਾਇਰਿੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਹੀ ਇਸ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ ਜਾਵੇਗੀ।