ਰਜਿ: ਨੰ: PB/JL-124/2018-20
RNI Regd No. 23/1979

 ਇੰਟਰਲਾਕਿੰਗ ਟਾਇਲਾਂ ਨਾਲ ਤਿਆਰ ਹੋਣ ਵਾਲੀ ਗਲੀ ਦਾ ਉਦਘਾਟਨ
 
BY admin / April 07, 2021
 ਨਵਦੀਪ ਹੁੰਦਲ ਦੇ ਕੌਂਸਲਰ ਬਣਨ ਤੇ ਮਿਲ ਰਹੀਆਂ ਸਹਿਰ ਵਾਲੀਆਂ ਸੁਵਿਧਾਵਾਂ : ਇਲਾਕਾ ਨਿਵਾਸੀ
ਅੰਮਿ੍ਰਤਸਰ 7 ਅਪ੍ਰੈਲ (ਅਰਵਿੰਦਰ ਵੜੈਚ) : ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵੇਰਕਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਸਮੇਂ ਤੇ ਵਾਰਡ ਨੰਬਰ 20 ਦੇ ਕੌਂਸਲਰ ਨਵਦੀਪ ਸਿੰਘ ਹੁੰਦਲ ਡਿਪਟੀ ਚੇਅਰਮੈਨ ਸੀਵਰੇਜ ਅਤੇ ਵਾਟਰ ਸਪਲਾਈ ਨਗਰ ਨਿਗਮ ਅੰਮਿ੍ਰਤਸਰ ਦੀ ਅਗਵਾਈ ਵਿੱਚ ਮਿਲਕ ਪਲਾਂਟ ਵੇਰਕਾ ਵਿਖੇ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੌਂਸਲਰ ਨਵਦੀਪ ਸਿੰਘ ਹੁੰਦਲ ਦਾ ਧੰਨਵਾਦ ਕਰਦੇ ਕਿਹਾ ਕਿ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਥੇ ਹਰ ਸਮੇਂ ਹੀ ਗੰਦਾ ਪਾਣੀ ਖੜਾ ਰਹਿੰਦਾ ਸੀ ਜਿੱਥੇ ਸੀਵਰੇਜ ਪਵਾਏ ਗਏ ਹਨ ਅਤੇ ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇੰਟਰਲਾਕਿੰਗ ਟਾਇਲਾਂ ਨਾਲ ਗਲੀ ਦੀ ਸੁਰੂਆਤ ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਕਲੋਨੀ ਵਾਸੀਆਂ ਕਿਹਾ ਕਿ ਸਾਨੂੰ ਨਵਦੀਪ  ਸਿੰਘ ਹੁੰਦਲ ਦੇ ਕੌਂਸਲਰ ਬਣਨ ਤੇ ਸਹਿਰ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਤੇ ਮੇਅਰ ਰਿੰਟੂ ਅਤੇ ਕੌਂਸਲਰ ਹੁੰਦਲ ਨੂੰ ਇਲਾਕਾ ਨਿਵਾਸੀਆਂ ਵੱਲੋ ਸਿਰੋਪਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਤੇ ਦਲਵੀਰ ਸਿੰਘ ਜਨਕ ਰਾਜ ਸਵਿੰਦਰ ਸਿੰਘ ਵਾਰਡ ਪ੍ਰਧਾਨ ਹਰਬੰਸ ਸਿੰਘ ਰਿਟਾਇਰਡ ਨੈਸਨਲ ਧਨਵੰਤ ਸਿੰਘ ਰਛਪਾਲ ਚੰਦ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।