ਟਿਕੈਤ ਅਤੇ ਕਿਸਾਨਾਂ ਉੱਤੇ ਹੋਇਆ ਹਮਲਾ ਕਿਉ ਨਹੀ ਭਗਤਾ ਨੂੰ ਦਿਸਦਾ
ਪਾਟੇ ਕੱਪੜੇ ਨਾਰੰਗ ਦੇ ,
ਬੀ ਜੇ ਪੀ ਵਾਲੇ ਇਨਸ਼ਾਫ ਮੰਗਦੇ।
ਸੱਚ ਨੂੰ ਇਸ ਦੇਸ਼ ਵਿੱਚ ਫਾਂਸੀ ਏ,
ਝੂਠ ਹੈ ਇੱਥੇ ਵਿਕਦਾ।
ਹੁਣ ਟਿਕੈਤ ਉੱਤੇ ਹੋਇਆ ਹਮਲਾ ਕਿਉ ਨਹੀੰ ਦਿਸਦਾ।
ਨੇਤਾ ਗੱਲ ਕਰਦੇ ਕਿਉ ਨਹੀ ਸੰਭਾਲ ਕੇ ਜੁਬਾਨ,
ਕਹਿੰਦੇ ਮੁਫਤ ਦੀ ਰੋਟੀ ਤੇ ਸਰਾਬ ਪੀਦੇ ਨੇ ਕਿਸਾਨ।
ਮਜਦੂਰ ਵਪਾਰੀ ਤੇ ਕਿਸਾਨ ਮਹਿੰਗਾਈ ਦੀ ਚੱਕੀ ਵਿੱਚ ਪਿਸਦਾ।
ਕਿਸਾਨਾਂ ਉੱਤੇ ਹੋਇਆਂ ਅੱਤਿਆਚਾਰ ਭਗਤਾ ਨੂੰ ਕਿਉ ਨਹੀਂ ਦਿਸਦਾ।
300 ਤੋੰ ਵੱਧ ਸ਼ਹੀਦ ਹੋ ਗਏ ਕਿਸਾਨ ਨੇ ,
ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਚੌਕੀਦਾਰ ਬੇਈਮਾਨ ਨੇ।
ਜਿਹੜਾ ਕਹਿੰਦਾ ਸੀ ਮੈ ਵਿਕਣੇ ਨਹੀੰ ਦੇਉਗਾ ,
ਅੱਜ ਵੇਖੇ ਉਹਦੇ ਹੱਥੋ ਦੇਸ਼ ਵਿਕਦਾ।
ਕਿਸਾਨਾਂ ਉੱਤੇ ਹੋਇਆ ਅੱਤਿਆਚਾਰ ਭਗਤਾ ਨੂੰ ਕਿਉ ਨਹੀ ਦਿਸਦਾ
ਖਨਾਲ ਵਾਲਿਆ ਇਹ ਕੌੰਮ ਪੰਜਾਬੀ ਏ,
ਇੱਥੇ ਬੱਚਾ ਬੱਚਾ ਇਨਕਲਾਬੀ ਏ।
ਨਾੜੂ ਹਮੇਸਾ ਸੱਚ ਹੈ ਲਿਖਦਾ ।
ਕਿਸਾਨਾਂ ਉੱਤੇ ਹੋਇਆ ਅੱਤਿਆਚਾਰ ਭਗਤਾ ਨੂੰ ਕਿਉ ਨਹੀ ਦਿਸਦਾ
ਕੁਲਵਿੰਦਰ ਸਿੰਘ ਨਾੜੂ ਮੋ.9781844709