ਰਜਿ: ਨੰ: PB/JL-124/2018-20
RNI Regd No. 23/1979

ਸੈਕਟਰ ਖੇਮਕਰਨ ਤੋਂ 30 ਪੈਕਟ ਹੈਰੋਇਨ ਬਰਾਮਦ, ਮੋਬਾਇਲ ਤੇ ਪਾਵਰਬੈਂਕ ਸਣੇ ਪਾਕਿ ਸਮੱਗਲਰ ਵੀ ਕਾਬੂ
 
BY admin / April 07, 2021
ਵਲਟੋਹਾ, 7 ਅਪ੍ਰੈਲ, (ਯੂ.ਐਨ.ਆਈ.)- ਭਾਰਤ ਪਾਕਿ ਸਰਹੱਦ ਸੈਕਟਰ ਖੇਮਕਰਨ ਵਿਚ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਨੇ 30 ਪੈਕਟ ਹੈਰੋਇਨ ਸਮੇਤ ਇਕ ਪਾਕਿਸਤਾਨੀ ਸਮੱਗਲਰ ਨੂੰ ਗਿ੍ਰਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਸਮੱਗਲਰ ਕੋਲੋ ਦੋ ਮੁਬਾਇਲ, ਇੱਕ ਪਾਵਰ ਬੈਂਕ ਬਰਾਮਦ ਹੋਇਆ ਹੈ ਪਰ ਉਸ ਦੇ ਪਾਕਿ ਸਮੱਗਲਰ ਹੋਣ ਦੀ ਪਛਾਣ ਨਹੀਂ ਹੋ ਸਕੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਮੱਗਲਿੰਗ ਲਈ ਲਿਆਂਦੀਆਂ 2 ਪਲਾਸਟਿਕ ਦੀਆਂ ਪਾਈਪਾਂ ਵੀ ਬਰਾਮਦ ਕੀਤੀਆਂ ਹਨ। ਫਿਰੋਜਪੁਰ ਰੇਂਜ ਦੇ ਡੀ.ਆਈ.ਜੀ. ਐੱਸ ਕੇ ਮਹਿਤਾ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਬਾਅਦ ਸਰਹੱਦ ‘ਤੇ ਤਾਇਨਾਤ ਸਾਡੇ ਜਵਾਨਾਂ ਨੂੰ ਮੀਆਵਾਲ ਪੋਸਟ ਦੇ ਨੇੜੇ ਕੁੱਝ ਹਰਕਤ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਇਸ ਦੀ ਸੂਚਨਾਂ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਤੇ ਸਰਹੱਦ ‘ਤੇ ਚੌਕਸੀ ਵਧਾ ਦਿੱਤੀ। ਇਸ ਦੌਰਾਨ ਪਾਕਿਸਤਾਨ ਵਾਲੇ ਪਾਸੇ ਕੁੱਝ ਤਸਕਰਾਂ ਵਲੋਂ ਭਾਰਤੀ ਇਲਾਕੇ ਅੰਦਰ ਕੁੱਝ ਸਮਾਨ ਸੁੱਟਣ ਦੀ ਕੋਸਸਿ ਕੀਤੀ ਗਈ ਤਾਂ ਜਵਾਨਾਂ ਨੇ ਲਲਕਾਰਾ ਮਾਰਦਿਆਂ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਪਾਕਿ ਸਮੱਗਲਰਾਂ ਉਕਤ ਸਥਾਨ ਤੋਂ ਭੱਜ ਗਏ। ਇਸ ਦੌਰਾਨ ਇੱਕ ਪਾਕਿ ਸਮੱਗਲਰ ਨੂੰ ਕਾਬੂ ਕਰ ਲਿਆ ਗਿਆ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਸ ਵਲੋਂ ਚਲਾਏ ਗਏ ਸਰਚ ਅਪ੍ਰੇਸਨ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ ਦੋ ਪਲਾਸਟਿਕ ਦੀਆਂ ਪਾਈਪਾਂ ਵਿੱਚੋਂ 30 ਪੈਕਟ ਹੈਰੋਇਨ ਬਰਾਮਦ ਹੋਈ।