ਰਜਿ: ਨੰ: PB/JL-124/2018-20
RNI Regd No. 23/1979

    ਪੰਜਾਬ ਨੂੰ ਇੱਕ ਹੋਰ ਝਟਕਾ! ਇਸ ਵਾਰ ਲੱਗਣਗੇ ਲੰਬੇ-ਲੰਬੇ ਬਿਜਲੀ ਕੱਟ
 
BY admin / April 07, 2021
ਨਵੀਂ ਦਿੱਲੀ, 7 ਅਪ੍ਰੈਲ, (ਯੂ.ਐਨ.ਆਈ.)- ਪੰਜਾਬ ‘ਚ ਇਸ ਸਾਲ ਲਗਭਗ 96 ਲੱਖ ਘਰੇਲੂ-ਵਪਾਰਕ ਤੇ ਖੇਤੀਬਾੜੀ ਨਾਲ ਜੁੜੇ ਬਿਜਲੀ ਉਪਭੋਗਤਾਵਾਂ ਨੂੰ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ। ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦਿਆਂ ਨਾਰਦਨ ਰੀਜਨਲ ਲੋਡ ਡਿਸਪੈਚ ਸੈਂਟਰ ਦਿੱਲੀ ਵੱਲੋਂ ਪੰਜਾਬ ਤੋਂ ਬਾਹਰ ਬਿਜਲੀ ਸਪਲਾਈ ਦੇਣ ਤੋਂ ਇਨਕਾਰ ਕਰਨ ‘ਤੇ ਅਜਿਹਾ ਖਦਸਾ ਵੱਧ ਗਿਆ ਹੈ ਦਰਅਸਲ, ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਨੇ ਬਿਜਲੀ ਸੰਕਟ ਬਾਰੇ ਆਪਣੀ ਚਿੰਤਾ ਜਾਹਰ ਕਰਦਿਆਂ ਚਿੱਠੀ ਲਿਖ ਕੇ ਬਾਹਰੋਂ ਬਿਜਲੀ ਖਰੀਦਣ ਦੀ ਮਨਜੂਰੀ ਮੰਗੀ ਸੀ, ਜਿਸ ਨੂੰ ਨਾਰਦਨ ਰੀਜਨਲ ਲੋਡ ਡਿਸਪੈਚ ਸੈਂਟਰ ਦਿੱਲੀ ਦੇ ਇੰਚਾਰਜ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਖਾਰਜ ਕਰ ਦਿੱਤਾ ਹੈ। ਜਕਿਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ (ਪੀਐਸਪੀਸੀਐਲ) ਕੋਲ ਸਾਰੇ ਸਰੋਤਾਂ ਮਿਲਾ ਕੇ ਕੁੱਲ 13596.35 ਮੈਗਾਵਾਟ ਬਿਜਲੀ ਦੀ ਉਪਲੱਬਧਤਾ ਹੈ, ਪਰ ਆਉਣ ਵਾਲੇ ਝੋਨੇ ਦੇ ਸੀਜਨ ‘ਚ ਬਿਜਲੀ ਦੀ ਮੰਗ 14000 ਮੈਗਾਵਾਟ ਤਕ ਪਹੁੰਚਣ ਦੀ ਉਮੀਦ ਹੈ। ਮਤਲਬ 771 ਮੈਗਾਵਾਟ ਦੀ ਕਮੀ ਹੈ। ਉਸ ਕਮੀ ਨੂੰ ਪੂਰਾ ਕਰਨ ਲਈ ਨਾਰਦਨ ਰੀਜਨਲ ਲੋਡ ਡਿਸਪੈਚ ਸੈਂਟਰ ਦਿੱਲੀ ਤੋਂ ਬਿਜਲੀ ਲੋਡ ਵਧਾਉਣ ਦੀ ਮਨਜੂਰੀ ਮੰਗੀ ਸੀ, ਜੋ ਰੱਦ ਕਰ ਦਿੱਤੀ ਗਈ ਹੈ। ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਲਗਭਗ ਸਾਰੀਆਂ ਪ੍ਰਮੁੱਖ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਝੋਨੇ ਦੇ ਸੀਜਨ ‘ਚ ਬਿਜਲੀ ਦੀ ਮੰਗ 13,148 ਮੈਗਾਵਾਟ ਹੋ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਜੇ ਇਸ ਬਿਜਲੀ ਦੀ ਕਮੀ ਨੂੰ ਪੂਰਾ ਕਰਨਾ ਹੈ ਤਾਂ ਪੀਐਸਪੀਸੀਐਲ ਨੂੰ ਰੋਪੜ ‘ਚ ਸੁਪਰ ਕਿ੍ਰਟੀਕਲ ਥਰਮਲ ਪਲਾਂਟ ਦੇ ਦੋ ਯੂਨਿਟ ਸੁਰੂ ਕਰਨੇ ਪੈਣਗੇ, ਜੋ ਇਸ ਸਮੇਂ ਬੰਦ ਹਨ। ਇਹ ਲਗਭਗ 450 ਮੈਗਾਵਾਟ ਬਿਜਲੀ ਪੈਦਾ ਕਰ ਸਕਦਾ ਹੈ। ਕੁੱਲ ਸਰੋਤਾਂ ਤੋਂ ਪੀਐਸਪੀਸੀਐਲ ਦੀ ਉਪਲੱਬਧ 13,600 ਮੈਗਾਵਾਟ, ਜਿਸ ‘ਚ ਬਿਜਲੀ ਵੀ ਸ਼ਾਮਲ ਹੈ। ਬਾਹਰੀ ਸਰੋਤਾਂ ‘ਚ ਲਗਭਗ 771 ਮੈਗਾਵਾਟ ਦੀ ਕਮੀ ਹੈ। ਇਸ ਮੰਗ ਸਾਲ 2022 ‘ਚ 15,013 ਮੈਗਾਵਾਟ ਤਕ ਪਹੁੰਚਣ ਦੀ ਉਮੀਦ ਹੈ। ਮੌਜੂਦਾ ਸਾਲ ‘ਚ ਪੀਐਸਪੀਸੀਐਲ ਵੱਲੋਂ ਕੋਈ ਵੀ ਉਤਪਾਦਨ ਸਮਰੱਥਾ ਸਾਮਲ ਨਹੀਂ ਕੀਤੀ ਗਈ ਹੈ। ਗਰਮੀ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਦਾ ਪ੍ਰਬੰਧਨ ਬਿਜਲੀ ਕਟੌਤੀ ਕਰਦੀ ਹੈ। ਅਪ੍ਰੈਲ, ਮਈ ਅਤੇ ਜੂਨ ਦੌਰਾਨ ਪੀਐਸਪੀਸੀਐਲ ਦੀ ਪੀਕ ਡਿਮਾਂਡ (ਐਮਡਬਲਿਊ) ਦੇ ਸਬੰਧ ‘ਚ ਹੈ। ਬਿਜਲੀ ਦੀ ਵੱਧ ਤੋਂ ਵੱਧ ਮੰਗ ਜੁਲਾਈ 2010 ਦੌਰਾਨ 9399 ਮੈਗਾਵਾਟ ਸੀ। ਜੁਲਾਈ 2019 ‘ਚ 13606 ਮੈਗਾਵਾਟ ਦਾ ਵਾਧਾ ਹੋਇਆ ਸੀ। ਆਉਣ ਵਾਲੇ ਝੋਨੇ ਦੇ ਸੀਜਨ 2021 ਲਈ ਪੀਕ ਡਿਮਾਂਡ 14371 ਮੈਗਾਵਾਟ ਨੂੰ ਛੋਹਣ ਦੀ ਉਮੀਦ ਹੈ।