ਰਜਿ: ਨੰ: PB/JL-124/2018-20
RNI Regd No. 23/1979

ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖ਼ਤਾਰ ਅੰਸਾਰੀ, ਬੈਰਕ ਨੰਬਰ 16 ਹੋਏਗਾ ਡੌਨ ਦਾ ਨਵਾਂ ਟਿਕਾਣਾ
 
BY admin / April 07, 2021
ਬਾਂਦਾ, 7 ਅਪ੍ਰੈਲ, (ਯੂ.ਐਨ.ਆਈ.)- ਗੈਂਗਸਟਰ ਤੋਂ ਨੇਤਾ ਬਣੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦਾ ਕਾਫਲਾ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਲੈ ਆਇਆ ਹੈ। ਅੰਸਾਰੀ ਬਾਂਦਾ ਜੇਲ੍ਹ ਪਹੁੰਚ ਚੁੱਕਾ ਹੈ ਤੇ ਹੁਣ 16 ਨੰਬਰ ਬੈਰਕ ਵਿੱਚ ਉਸ ਨੂੰ ਰੱਖਿਆ ਜਾਏਗਾ। ਦੱਸ ਦੇਈਏ ਕਿ ਅੰਸਾਰੀ ਨੂੰ ਮੰਗਲਵਾਰ ਦੁਪਹਿਰ ਯੂਪੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਲੈ ਕੇ ਬਾਂਦਾ ਲਈ ਨਿਕਲੀ ਸੀ। ਕਾਫਲਾ ਲਗਾਤਾਰ ਛੇ ਘੰਟੇ ਚੱਲਣ ਮਗਰੋਂ ਜੇਵਰ ਪੈਟਰੋਲ ਪੰਪ ਤੇ ਜਾ ਕੇ ਰੁੱਕਿਆ। ਇਸ ਦੌਰਾਨ ਪੁਲਿਸ ਨੇ ਅੰਸਾਰੀ ਦੀ ਐਂਬੂਲੈਂਸ ਨੂੰ ਚਾਰੋਂ ਪਾਸੋਂ ਘੇਰਿਆ ਹੋਇਆ ਸੀ। ਮੁਖਤਾਰ ਅੰਸਾਰੀ ਦੀ ਨਵਾਂ ਟਿਕਾਣਾ ਬਾਂਦਾ ਜੇਲ੍ਹ ਦੀ ਬੈਰਕ ਨੰਬਰ16 ਹੈ। ਜਾਣਕਾਰੀ ਮੁਤਾਬਕ ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਉਧਰ ਜੇਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ। ਬਾਂਦਾ ਜੇਲ੍ਹ ਵਿੱਚ ਡਰੋਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਇਨ੍ਹਾਂ ਕੈਮਰਿਆਂ ਨਾਲ ਅੰਸਾਰੀ ਤੇ ਪੂਰੀ ਤਰ੍ਹਾਂ ਨਜਰ ਰੱਖੀ ਜਾਏਗੀ। ਇਸ ਤੋਂ ਇਲਾਵਾ ਅੰਸਾਰੀ ਦੇ ਬੈਰਕ ਤੇ ਉਸ ਦੇ ਸਾਹਮਣੇ ਕੇਵਲ ਉਹੀ ਜੇਲ੍ਹ ਕਰਮੀ ਜਾ ਸਕਣਗੇ ਜਿਨ੍ਹਾਂ ਨੇ ਬਾਡੀ ਵਾਰਨ ਕੈਮਰੇ ਪਾਏ ਹੋਣਗੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।