ਰਜਿ: ਨੰ: PB/JL-124/2018-20
RNI Regd No. 23/1979

ਜਲੰਧਰ ਦੇ ਨਿਊ ਸ਼ੀਤਲ ਨਗਰ ’ਚ ਪੁਲਸ ਦੀ ਰੇਡ, ਵੱਡੀ ਮਾਤਰਾ ’ਚ ਫੜਿਆ ਤੇਜ਼ਾਬ ਦਾ ਜਖ਼ੀਰਾ
 
BY admin / April 07, 2021
ਜਲੰਧਰ, 7 ਅਪ੍ਰੈਲ, (ਜੇ.ਐਸ.ਸੋਢੀ)- ਨਿਊ ਸ਼ੀਤਲ ਨਗਰ ‘ਚ ਇਕ ਘਰ ਵਿਚੋਂ ਤੇਜ਼ਾਬ ਦਾ ਜਖ਼ੀਰਾ ਬਰਾਮਦ ਹੋਇਆ ਹੈ। ਥਾਣਾ ਨੰਬਰ ਇਕ ਦੀ ਪੁਲਸ ਨੇ 50 ਤੋਂ ਵੱਧ ਤੇਜ਼ਾਬ ਦੀਆਂ ਪੇਟੀਆਂ ਆਪਣੇ ਕਬਜ਼ੇ ‘ਚ ਲਈਆਂ ਹਨ। ਥਾਣਾ ਇਕ ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਨਿਊ ਸ਼ੀਤਲ ਨਗਰ ‘ਚ ਰੇਡ ਕੀਤੀ ਸੀ। ਰੇਡ ਦੌਰਾਨ ਕਿਰਾਏ ਦੇ ਮਕਾਨ ‘ਚ ਰਹਿੰਦੇ ਲਾਲ ਬਾਬੂ ਦੇ ਕਮਰੇ ‘ਚੋਂ ਬਾਥਰੂਮ ‘ਚ ਇਸਤੇਮਾਲ ਹੋਣ ਵਾਲੀਆਂ ਤੇਜ਼ਾਬ ਦੀਆਂ ਪੇਟੀਆਂ ਮਿਲੀਆਂ। ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਲਾਲ ਬਾਬੂ ਦਾ ਸਾਲਾ ਨੰਦ ਕਿਸ਼ੋਰ ਦੁਕਾਨ ਚਲਾਉਂਦਾ ਹੈ ਅਤੇ ਉਸੇ ਨੇ ਹੀ ਇਹ ਮਾਲ ਉਨ੍ਹਾਂ ਦੇ ਘਰ ‘ਚ ਰੱਖਿਆ ਹੋਇਆ ਸੀ। ਇੰਸਪੈਕਟਰ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਨੰਦ ਕਿਸ਼ੋਰ ਦੇ ਕੋਲ ਲਾਇਸੈਂਸ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।