ਰਜਿ: ਨੰ: PB/JL-124/2018-20
RNI Regd No. 23/1979

ਨਿਊਜ਼ੀਲੈਂਡ ’ਚ ਭਾਰਤੀਆਂ ਦੀ ਐਂਟਰੀ ਬੈਨ, ਪ੍ਰਧਾਨ ਮੰਤਰੀ ਨੇ ਲਿਆ ਸਖ਼ਤ ਫੈਸਲਾ
 
BY admin / April 08, 2021
ਆਕਲੈਂਡ, 8 ਅਪ੍ਰੈਲ, (ਯੂ.ਐਨ.ਆਈ.)- ਭਾਰਤ ਵਿੱਚ ਕੋਰੋਨਾਵਾਇਰਸ ਦੇ ਤੇਜੀ ਨਾਲ ਵਧਣ ਕਾਰਨ ਨਿਊਜੀਲੈਂਡ ਦੀ ਸਰਕਾਰ ਨੇ ਨਿਊਜੀਲੈਂਡ ਦੇ ਨਾਗਰਿਕਾਂ ਸਮੇਤ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਾ ਦਿੱਤੀ ਹੈ। ਦੱਸ ਦਈਏ ਕਿ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਭਾਰਤ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਇਹ ਸਖ਼ਤ ਫੈਸਲਾ ਲਿਆ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਸਖ਼ਤ ਨਿਯਮਾਂ ਕਰਕੇ ਪਿਛਲੇ ਸਾਲ ਸਭ ਤੋਂ ਪਹਿਲਾਂ ਕੋਰੋਨਾ ‘ਤੇ ਕਾਬੂ ਪਾਉਣ ਵਾਲਾ ਪਹਿਲਾ ਦੇਸ਼ ਸੀ। ਪਰ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਮਾਹਰਾਂ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਕਿਤੇ ਵਧੇਰੇ ਖ਼ਤਰਨਾਕ ਹੈ। ਹੁਣ ਬੀਤੇ ਦਿਨੀਂ ਕੋਰੋਨਾ ਨੇ ਇੱਕ ਵਾਰ ਫਿਰ ਭਾਰਤ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਭਾਰਤ ਵਿਚ ਪਹਿਲੀ ਵਾਰ ਇੱਕੋ ਦਿਨ ਵਿਚ ਕੋਵਿਡ 19 ਦੇ 1.25 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ। ਕੋਰੋਨਾ ਮਹਾਂਮਾਰੀ ਦੀ ਸੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇੱਕ ਦਿਨ ਵਿਚ 1 ਲੱਖ 26 ਹਜਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ। ਇੱਕ ਦਿਨ ਪਹਿਲਾਂ ਹੀ ਕੋਵਿਡ ਦੀ ਲਾਗ ਦੇ 1 ਲੱਖ 15 ਹਜਾਰ ਕੇਸ ਦਰਜ ਹੋਏ ਸੀ। ਭਾਰਤ ਵਿਚ ਸਭ ਤੋਂ ਪ੍ਰਭਾਵਿਤ ਸੂਬਾ ਮਹਾਰਾਸਟਰ ਵਿੱਚ ਬੁੱਧਵਾਰ ਨੂੰ ਨਵਾਂ ਰਿਕਾਰਡ ਕਾਇਮ ਹੋਇਆ। ਮਹਾਰਾਸਟਰ ਵਿੱਚ ਕੱਲ੍ਹ 59,907 ਨਵੇਂ ਕੇਸ ਦਰਜ ਕੀਤੇ ਗਏ। ਦੱਸ ਦੇਈਏ ਕਿ ਨਿਊਜੀਲੈਂਡ ਦੇ ਪ੍ਰਧਾਨਮੰਤਰੀ ਨੇ ਆਪਣੇ ਦੇਸ ਦੇ ਨਾਗਰਿਕਾਂ ਦੇ ਭਾਰਤ ਆਉਣ ‘ਤੇ ਵੀ ਪਾਬੰਦੀ ਲਗਾਈ ਹੈ। ਪੀਐਮ ਜੈਸਿੰਡਾ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਭਾਰਤ ਤੋਂ ਆਉਣ ਵਾਲੇ ਹਰ ਕਿਸਮ ਦੇ ਯਾਤਰੀਆਂ ‘ਤੇ ਪਾਬੰਦੀ ਲਾਈ ਗਈ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧੇ ਦੇ ਨਾਲ ਹੁਣ ਵਿਸਵ ਭਰ ਵਿੱਚ ਟੀਕੇ ਦੀ ਸਪਲਾਈ ਵੀ ਇੱਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹ ਪਾਬੰਦੀ 11 ਅਪ੍ਰੈਲ ਤੋਂ ਸੁਰੂ ਹੋਵੇਗੀ ਤੇ 28 ਅਪ੍ਰੈਲ ਤੱਕ ਲਾਗੂ ਰਹੇਗੀ।