ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਨੂੰ ਨਹੀਂ ਮਿਲੇਗਾ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ
 
BY admin / April 08, 2021
ਚੰਡੀਗੜ੍ਹ, 8 ਅਪ੍ਰੈਲ, (ਦਵਿੰਦਰਜੀਤ ਸਿੰਘ ਦਰਸ਼ੀ)- ਕੁਦਰਤ ਦੇ ਕਹਿਰ ਨੇ ਕਿਸਾਨਾਂ ਨੂੰ ਝੰਜੋੜ ਸੁੱਟਿਆ ਹੈ। ਹਨ੍ਹਰੀ ਤੇ ਝੱਖੜ ਨਾਲ ਪੰਜਾਬ ਦੇ ਛੇ-ਸੱਤ ਜਿਿਲ੍ਹਆਂ ਵਿੱਚ ਕਣਕ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਿਤਮ ਦੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਫਸਲਾਂ ਦਾ ਮੁਆਵਜਾ ਮਿਲਦਾ ਵੀ ਦਿਖਾਈ ਨਹੀਂ ਦੇ ਰਿਹਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਆਵਜਾ ਤਾਂ ਹੀ ਮਿਲਦਾ ਹੈ ਜੇਕਰ ਨੁਕਸਾਨ 25 ਫੀਸਦੀ ਤੋਂ ਵੱਧ ਹੋਇਆ ਹੋਵੇ। ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਫਸਲਾਂ ਦਾ ਨੁਕਸਾਨ 25 ਫੀਸਦੀ ਤੋਂ ਘੱਟ ਹੋਇਆ ਹੈ। ਇਸ ਬਾਰੇ ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਸਿਰਫ ਚਾਰ ਜਿਿਲ੍ਹਆਂ ਵਿੱਚ ਨੁਕਸਾਨ ਹੋਇਆ ਹੈ ਤੇ ਕੁਝ ਕੁ ਥਾਵਾਂ ’ਤੇ ਕਣਕ ਦੀ ਫਸਲ ਡਿੱਗੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਪਿੱਛੇ ਪ੍ਰਭਾਵਿਤ ਫਸਲ ਦੇ ਝਾੜ ’ਚ ਡੇਢ ਕੁ ਕੁਇੰਟਲ ਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ 25 ਫੀਸਦੀ ਘੱਟ ਤੋਂ ਨੁਕਸਾਨੀ ਫਸਲ ਦੇ ਮੁਆਵਜੇ ਦੀ ਵਿਵਸਥਾ ਨਹੀਂ। ਉਧਰ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੁਕਸਾਨੀਆਂ ਫਸਲਾਂ ਦੀ ਫੌਰੀ ਗਿਰਦਾਵਰੀ ਕਰਾਏ ਤੇ ਕਿਸਾਨਾਂ ਨੂੰ ਫਸਲ ਦਾ ਮੁਆਵਜਾ ਐਲਾਨੇ। ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਫਸਲਾਂ ਦਾ ਮੁਆਵਜਾ ਦੇਵੇ ਕਿਉਂਕਿ 10 ਅਪਰੈਲ ਤੋਂ ਖਰੀਦ ਕਾਰਨ ਹੀ ਪੱਕੀਆਂ ਫਸਲਾਂ ਖੇਤਾਂ ਵਿੱਚ ਖੜ੍ਹੀਆਂ ਹਨ। ਪੰਜਾਬ ਵਿੱਚ ਐਤਕੀਂ 35.10 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਂਦ ਹੈ ਤੇ ਖੇਤੀ ਮਹਿਕਮੇ ਵੱਲੋਂ ਪ੍ਰਤੀ ਹੈਕਟੇਅਰ ਪਿੱਛੇ 50.5 ਕੁਇੰਟਲ ਕਣਕ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ ਹੈ। ਅੰਦਾਜੇ ਅਨੁਸਾਰ ਇਸ ਬਾਰਸ ਨੇ ਕਰੀਬ 25 ਕਰੋੜ ਰੁਪਏ ਦਾ ਫਸਲੀ ਨੁਕਸਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪੰਜਾਬ ਦੇ ਛੇ ਜਿਿਲ੍ਹਆਂ ਵਿੱਚ ਅੰਦਾਜਨ 50 ਹਜਾਰ ਏਕੜ ਕਣਕ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ 10 ਅਪਰੈਲ ਤੋਂ ਕਣਕ ਦੀ ਖਰੀਦ ਸੁਰੂ ਹੋਣੀ ਹੈ ਤੇ ਉਸ ਤੋਂ ਪਹਿਲਾਂ ਆਈ ਬਾਰਸ ਤੇ ਤੇਜ ਝੱਖੜ ਨਾਲ ਵਾਢੀ ਦਾ ਕੰਮ ਕਰੀਬ ਪੰਜ ਛੇ ਦਿਨ ਪੱਛੜਨ ਦੇ ਆਸਾਰ ਬਣ ਗਏ ਹਨ। ਇਸ ਦੌਰਾਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਵੀ ਖਦਸਾ ਬਣ ਗਿਆ ਹੈ ਤੇ ਕਿਸਾਨਾਂ ਲਈ ਨਮੀ ਦੇ ਮਾਪਦੰਡਾਂ ਦਾ ਝੰਜਟ ਵੀ ਖਰੀਦ ਕੇਂਦਰਾਂ ਵਿਚ ਖੜ੍ਹਾ ਹੋ ਸਕਦਾ ਹੈ।