ਰਜਿ: ਨੰ: PB/JL-124/2018-20
RNI Regd No. 23/1979

ਤੂਫਾਨਾਂ ਨੂੰ ਮੋੜਨ ਚੱਲੇ

BY admin / May 03, 2021
 
ਗੀਤ
ਤੂਫਾਨਾਂ ਨੂੰ ਮੋੜਨ ਚੱਲੇ  , ਮਾਵਾਂ ਦੇ ਰਾਜ ਦੁਲਾਰੇ
ਭਾਗਾਂ ਨੂੰ ਸੰਵਾਰਨ ਚੱਲੇ , ਮਿੱਟੀ ਦੇ ਲਾਲ ਪਿਆਰੇ
ਤੂਫਾਨਾਂ ਨੂੰ ਮੋੜਨ ਚੱਲੇ-------------
 
ਖੇਤਾਂ ਦੇ ਏ ਪੁੱਤਰ ਭੋਲੇ , ਸੈਤਾਨਾਂ ਦੇ ਨਾਲ ਜੂਝਣ
ਧੀਆਂ ਛੱਡੇ ਚੁੱਲ੍ਹੇ -ਚੌਕੇਂ, ਰੌਹ ਚ ਵਾਂਗ ਜਵਾਲਾ  ਸੂਕਣ
ਖੈਰ ਕਰੀਂ ਮੇਰੇ ਮੌਲਾ-! ! !
ਲਾਲ ਤੇਰੇ ਜਾਬਰ ਨੇ ਲਲਕਾਰੇ
ਤੂਫਾਨਾਂ ਨੂੰ  ਮੋੜਨ ਚੱਲੇ--------
 
ਸਿਦਕ ਅਸਾਡੇ ਪੈਰੀਂ ਰੋਲੇ, ਹਾਕਿਮ ਦੇ ਕਪਟੀ ਲੱਛੇ
ਸਕਤੀ ਬਖਸੀਂ ਮਾਲਿਕ ਮੇਰੇ, ਸਭ ਤੁਰ ਪਏ ਲੜਨ ਨਿਹੱਥੇ
ਰਣੀਂ- ਨਗਾਰੇ ਧੌਸਾਂ ਪਈਆਂ--!!!
ਜਿੱਤਾਂ ਬਖਸੀਂ ਪੱਤਾਂ ਰੱਖੀਂ, ਹੁਣ ਐ ਮੇਰੇ ਕਰਤਾਰੇ
ਤੂਫਾਨਾਂ ਦੇ ਮੂੰਹ ਮੋੜਨ---------------
 
ਜੱਦੋ-ਜਹਿਦ ਹੈ ਹੱਕ ਸੱਚ ਦੀ, ਹੋਏ ਇਕੋ ਤਰਫ ਲੁਟੇਰੇ
ਮੂੰਹ ਦੀ ਬੁਰਕੀ ਖੋਹਣ ਲੱਗੇ, ਢਾਹੁਣ ਲੱਗੇ ਕਾਂ ਬਨੇਰੇ
ਅਣਖ ਅਸਾਡੀ ਵਿੱਚ ਬਜਾਰੀਂ-!!!
ਨਾ ਨਿਆਂ ਸਰਕਾਰੇ ਨਾ ਦਰਬਾਰੇ 
ਤੂਫਾਨਾਂ ਨੂੰ ਮੋੜਨ ਚੱਲੇ-------
 
ਬੁੱਢੀਆਂ ਮਾਵਾਂ-ਬੁੱਢੇ ਬਾਪੂ,  ਰੋਹੀਆਂ ਦੇ ਵਿਚ ਰੋਲੇ
“ਰੇਤਗੜੵ ਬਾਲੀ ‘“ ਜਾਬਰ ਹਾਕਿਮ, ਕਰ ਰਿਹਾ ਅਣਗੌਲੇ
ਵਿਕਾਊ ਮੀਡੀਆ ਚੋਰਾਂ ਦੇ ਸੰਗ !!
ਬੋਟੀ ਖਾਹ ਰਿਹਾ ਲਾ-ਲਾ ਚਟਕਾਰੇ
ਤੂਫਾਨਾਂ ਨੂੰ ਮੋੜਨ ਚੱਲੇ----
ਬਲਜਿੰਦਰ ਸਿੰਘ ਬਾਲੀ 94651 29168