ਰਜਿ: ਨੰ: PB/JL-124/2018-20
RNI Regd No. 23/1979

ਦਿੱਲੀ ਨੇ ਕੋਰੋਨਾ ’ਚ ਮੁੰਬਈ ਨੂੰ ਪਛਾੜਿਆ
 
BY admin / May 03, 2021
ਨਵੀਂ ਦਿੱਲੀ, 16 ਅਪ੍ਰੈਲ, (ਯੂ.ਐਨ.ਆਈ.)-  ਦਿੱਲੀ ਦੇਸ਼ ਦਾ ਸਭ ਤੋਂ ਜਅਿਾਦਾ ਕੋਰੋਨਾ ਪ੍ਰਭਾਵਿਤ ਸ਼ਹਿਰ ਬਣ ਗਿਆ ਹੈ। ਦਿੱਲੀ ‘ਚ ਇਕ ਹੀ ਦਿਨ ‘ਚ ਮੁੰਬਈ ਦੇ ਮੁਕਾਬਲੇ ਸਭ ਤੋਂ ਜਅਿਾਦਾ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਦਿੱਲੀ ‘ਚ ਬੁੱਧਵਾਰ ਕੋਰੋਨਾ ਦੇ 17 ਹਜਾਰ ਤੋਂ ਜਅਿਾਦਾ ਮਾਮਲੇ ਆਏ ਜੋ ਕਿਸੇ ਸ਼ਹਿਰ ‘ਚ ਇਕ ਦਿਨ ‘ਚ ਸਭ ਤੋਂ ਜਅਿਾਦਾ ਮਾਮਲੇ ਆਏ ਹਨ। ਮੁੰਬਈ ‘ਚ ਹੁਣ ਤਕ ਇੱਕ ਦਿਨ ‘ਚ ਸਭ ਤੋਂ ਜਅਿਾਦਾ 11,163 ਕੇਸ 4 ਅਪ੍ਰੈਲ ਨੂੰ ਦਰਜ ਕੀਤੇ ਗਏ ਸਨ। ਹਾਲਾਂਕਿ ਮੁੰਬਈ ‘ਚ ਵੀਰਵਾਰ ਕੋਰੋਨਾ ਵਾਇਰਸ ਦੇ 8,217 ਨਵੇਂ ਮਾਮਲੇ ਆਏ ਤੇ 49 ਮੌਤਾਂ ਹੋਈਆਂ। ਇਸ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲੇ ਵਧ ਕੇ 5,53,159 ਹੋ ਗਏ ਤੇ ਮਿ੍ਰਤਕਾਂ ਦੀ ਸੰਖਿਆ 12,189 ਹੋ ਗਈ। ਇੱਥੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਜਅਿਾਦਾ ਮਾਮਲੇ ਚਾਰ ਅਪ੍ਰੈਲ ਨੂੰ ਆਏ ਸਨ। ਦਿੱਲੀ ‘ਚ ਵੀਰਵਾਰ ਕੋਵਿਡ-19 ਦੇ 16,999 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਸ਼ਨ ਕਾਰਨ 112 ਮੌਤਾਂ ਹੋਈਆਂ। ਰਾਜਧਾਨੀ ‘ਚ ਇਕ ਦਿਨ ਪਹਿਲਾਂ ਇਨਫੈਕਸ਼ਨ ਦੇ 17,282 ਨਵੇਂ ਮਾਮਲੇ ਸਾਹਮਣੇ ਆਏ ਸਨ। ਜੋ ਹੁਣ ਤਕ ਦੇ ਸਭ ਤੋਂ ਜਅਿਾਦਾ ਮਾਮਲੇ ਹਨ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਾਮਲਿਆਂ ‘ਚ ਇਜਾਫਾ ਹੋ ਰਿਹਾ ਹੈ। ਸ਼ਹਿਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਵਧ ਕੇ 11,652 ਹੋ ਗਈ ਹੈ। ਦਿੱਲੀ ‘ਚ ਵੀਰਵਾਰ ਇਨਫੈਕਸ਼ਨ ਦਰ 20.22 ਫੀਸਦ ਤੇ ਪਹੁੰਚ ਗਈ। ਜੋ ਸ਼ਹਿਰ ‘ਚ ਹੁਣ ਤਕ ਦਾ ਸਿਖਰ ਹੈ। ਬੁੱਧਵਾਰ ਇਨਫੈਕਸ਼ਨ ਦਰ 15.92 ਫੀਸਦ ਸੀ। ਇਨਫੈਕਸ਼ਨ ਦੇ ਕੁੱਲ 7,84,137 ਮਾਮਲੇ ਹੋ ਚੁੱਕੇ ਹਨ। 7.18 ਲੱਖ ਤੋਂ ਵੱਧ ਮਰੀਜ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਸੰਖਿਆ 54,309 ਹੋ ਗਈ ਹੈ। ਦੇਸ ਵਿੱਚ ਨਵੇਂ ਕੋਰੋਨਾ ਮਰੀਜਾਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਸ਼ੁੱਕਰਵਾਰ ਨੂੰ ਦੇਸ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੀ ਤਾਜਾ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 217,353 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 1185 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ, 1,35,302 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,00,739 ਨਵੇਂ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਪਿਛਲੇ ਸਾਲ 30 ਸਤੰਬਰ ਨੂੰ ਦੇਸ ਵਿੱਚ ਗਿਆਰਾਂ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਕੁਲ ਕੋਰੋਨਾ ਕੇਸ - ਇੱਕ ਕਰੋੜ 42 ਲੱਖ 91 ਹਜਾਰ 9170-ਕੁੱਲ ਡਿਸਚਾਰਜ - ਇੱਕ ਕਰੋੜ 25 ਲੱਖ 47 ਹਜਾਰ 866-ਕੁੱਲ ਐਕਟਿਵ ਕੇਸ- 15 ਲੱਖ 69 ਹਜਾਰ 743-ਕੁੱਲ ਮੌਤ - 1 ਲੱਖ 74 ਹਜਾਰ 308- ਕੁੱਲ ਟੀਕਾਕਰਨ - 11 ਕਰੋੜ 72 ਲੱਖ 23 ਹਜਾਰ 509 ਖੁਰਾਕ ਦਿੱਤੀ ਗਈ- ਹਰਿਦੁਆਰ ਕੁੰਭ ਵਿਚ ਸਾਮਲ ਸੰਤਾਂ ਦੇ 13 ਅਖਾੜਿਆਂ ਚੋਂ ਇੱਕ ਨਿਰੰਜਨੀ ਅਖਾੜਾ ਨੇ ਸੂਬੇ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਤੇ ਵਿਗੜਦੀ ਸਥਿਤੀ ਦੇ ਮੱਦੇਨਜਰ ਸਮਾਗਮ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਕਾਰਨ ਹਰਿਦੁਆਰ ਕੁੰਭ ਦੀ ਮਿਆਦ ਸਿਰਫ ਇੱਕ ਮਹੀਨਾ ਰੱਖੀ ਗਈ ਸੀ ਜਦੋਂ ਕਿ ਆਮ ਹਾਲਤਾਂ ਵਿੱਚ ਹਰ 12 ਸਾਲਾਂ ਬਾਅਦ ਲਾਇਆ ਜਾਂਦਾ ਕੁੰਭ ਮੇਲਾ ਜਨਵਰੀ ਦੇ ਅੱਧ ਤੋਂ ਅਪ੍ਰੈਲ ਤੱਕ ਚਲਦਾ ਹੈ। ਕੱਲ੍ਹ ਮਹਾਰਾਸਟਰ ਵਿੱਚ ਕੋਰੋਨਾਵਾਇਰਸ ਸੰਕਰਮਣ ਦੇ 61,695 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 36,39,855 ਹੋ ਗਈ। ਇਸ ਮਹਾਂਮਾਰੀ ਕਾਰਨ 349 ਹੋਰ ਮਰੀਜਾਂ ਦੀ ਮੌਤ ਹੋ ਗਈ, ਜਦੋਂਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 59,153 ਹੋ ਗਈ ਹੈ।