ਰਜਿ: ਨੰ: PB/JL-124/2018-20
RNI Regd No. 23/1979

ਪੁਲੀਸ ਨਾਲ ਝੜੱਪ ਹੋਣ ਤੋਂ ਬਾਅਦ ਭੜਕੇ ਵਪਾਰੀਆਂ ਨੇ ਛੱਤਾ ਖੂਹ ਮੋਰਚੇ ਵਿੱਚ ਲਗਾਇਆ ਧਰਨਾ
 
BY admin / May 03, 2021
ਮਹਿਲ ਕਲਾਂ, ਬਰਨਾਲਾ,3 ਮਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ,ਤਰਸੇਮ ਸਰਮਾ ) : ਪੁਲੀਸ ਨਾਲ ਹੋਈ ਝੜਪ ਤੋਂ ਬਾਅਦ ਭੜਕੇ ਹੋਏ ਵਪਾਰੀਆਂ ਨੇ ਸਥਾਨਕ ਸਦਰ ਬਾਜਾਰ ਦੇ ਛੱਤਾ ਖੂਹ ਮੋਰਚੇ ਵਿਚ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।ਇਸ ਮੌਕੇ ਵਪਾਰੀਆਂ ਨੇ ਕੱਲ੍ਹ ਤੋਂ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਵਪਾਰੀ ਭੁੱਖੇ ਮਰ ਰਹੇ ਹਨ।ਵਪਾਰੀਆਂ ਨੂੰ ਪੁਲੀਸ ਤੰਗ ਕਰਨ ਤੇ ਲੱਗੀ ਹੋਈ ਹੈ ਜਦੋਂਕਿ ਵਪਾਰੀ ਹਰ ਸਮੇਂ ਹਰ ਥਾਂ ਤੇ ਪੁਲਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹਨ।  ਚਾਹੇ ਉਹ ਰੈੱਡ ਕਰਾਸ ਵਿਚ ਸਹਾਇਤਾ ਦੀ ਗੱਲ ਹੋਵੇ ਜਾਂ ਪੁਲਸ ਪ੍ਰਸ਼ਾਸਨ ਵੱਲੋਂ ਇਕੱਠੇ ਕੀਤੇ ਗਏ ਫੰਡਾਂ ਦੀ। ਹਰ ਸਮੇਂ ਵਪਾਰੀਆਂ ਨੇ ਦਿਲ ਖੋਲ੍ਹ ਕੇ ਪ੍ਰਸ਼ਾਸਨ ਨੂੰ  ਦਾਨ ਦਿੱਤਾ ਹੈ ਪਰ ਉਲਟਾ ਪ੍ਰਸ਼ਾਸਨ ਵਪਾਰੀਆਂ ਨੂੰ ਤੰਗ ਕਰ ਰਿਹਾ ਹੈ। ਮੱਧਮ ਵਰਗ ਦੇ ਵਪਾਰੀ ਪਿਛਲੇ ਇੱਕੀ ਸਾਲਾਂ ਤੋਂ ਭੁੱਖੇ ਮਰ ਰਹੇ ਹਨ ਭੁੱਖੇ ਮਰਦੇ ਹੀ ਅੱਜ ਸੜਕਾਂ ਤੇ ਆਏ ਹਨ ।ਜੇਕਰ ਵਪਾਰੀ ਭੁੱਲ ਭੁਲੇਖੇ ਵੀ ਕੋਈ ਦੁਕਾਨ ਖੋਹ ਲਵੇ ਤਾਂ ਉਨ੍ਹਾਂ ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਅਤੇ ਪੁਲਸ ਅਧਿਕਾਰੀ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ।ਹੁਣ ਇਹ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਕੱਲ੍ਹ ਤੋਂ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਾਂਗੇ।ਜੇਕਰ ਪ੍ਰਸ਼ਾਸਨ ਨੇ  ਵਪਾਰੀਆਂ ਨੇ ਪਰਚਾ ਦਰਜ ਕਰਨਾ ਹੈ ਤਾਂ ਕਰ ਲਵੇ। ਦੁਕਾਨਾਂ ਬੰਦ ਕਰਾਉਣ ਨਾਲ ਤਾਂ ਕੋਰੋਨਾ ਖਤਮ ਨਹੀਂ ਹੁੰਦਾ।ਕੋਰੋਨਾ ਤਾਂ ਵੈਕਸੀਨ ਅਤੇ ਸੋਸਲ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੋਵੇਗਾ।ਹਸਪਤਾਲਾਂ ਵਿਚ ਸਰਕਾਰ ਆਕਸੀਜਨ ਅਤੇ ਵੈਕਸੀਨ ਦਾ ਪ੍ਰਬੰਧ ਕਰੇ।ਇਹ ਪ੍ਰਬੰਧ ਤਾਂ ਸਰਕਾਰ ਕਰਨ ਨਹੀਂ ਰਹੀ ਬਸ ਵਪਾਰੀਆਂ ਨੂੰ  ਹੀ ਤੰਗ ਕਰ ਰਹੀ ਹੈ ਹੁਣ ਵਪਾਰੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ।ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਨਾਲ ਵਪਾਰੀਆਂ ਨਾਲ ਧੱਕਾ ਕਰਦਾ ਰਿਹਾ ਤਾਂ ਵਪਾਰੀ ਇੱਟ ਨਾਲ ਇੱਟ ਵਜਾ ਦੇਣਗੇ, ਜਿਸ ਦੀ ਜੰਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।  ਇਸ ਮੌਕੇ ਤੇ ਵਪਾਰੀ ਆਗੂ ਭਾਰਤ ਭੂਸ਼ਣ ਸਕਿੰਟੂ ਭੁਪਿੰਦਰ ਸਰਪੰਚ ਮੋਨੂੰ ਗੋਇਲ ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ