ਰਜਿ: ਨੰ: PB/JL-124/2018-20
RNI Regd No. 23/1979

ਸ਼ਰਾਬ ਦੇ ਠੇਕੇਦਾਰਾ ਵੱਲੋ ਸਰਕਾਰ ਦੇ ਆਦੇਸ਼ਾ ਦੀਆਂ ਸ਼ਰ੍ਹੇਆਮ  ਉਡਾਈਆਂ ਜਾ ਰਹੀਆਂ ਹਨ ਧੱਜੀਆਂ                           
 
BY admin / May 03, 2021
ਸਰਦੂਲਗੜ੍ਹ 3 ਮਈ  (ਗੁਰਜੀਤ ਸਿੰਘ ਸੰਧੂ) -ਦੇਸ਼ ਅੰਦਰ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਪੂਰਨ ਤੌਰ ਤੇ ਲਾਕਡਾਊਨ ਅਤੇ ਸ਼ਾਮ ਛੇ ਵਜੇ ਤੋਂ ਲੈ ਕੇ ਸਵੇਰ ਪੰਜ ਵਜੇ ਤੱਕ ਕਰਫਿਊ ਲਾਇਆ ਹੋਇਆ ਹੈ ਜਿਸ ਵਿੱਚ ਦਿਨ ਵੇਲੇ ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ ਪਰ ਸ਼ਹਿਰ ਅੰਦਰ ਅਤੇ ਆਸ ਪਾਸ ਦੇ ਪਿੰਡਾਂ ਅੰਦਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਸ਼ਰ੍ਹੇਆਮ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਹੀ ਨਹੀ ਉਡਾਈਆਂ ਜਾ ਰਹੀਆਂ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਨਿਰਧਾਰਤ ਰੇਟ ਤੋਂ ਵੱਧ ਪੈਸੇ ਵਸੂਲ ਕੇ ਕਾਲਾਬਾਜ਼ਾਰੀ ਵੀ ਪੂਰੇ ਜ਼ੋਰਾਂ ਕੀਤੀ ਜਾ ਰਹੀ ਹੈ ਸ਼ਰਾਬ ਦੇ ਠੇਕਿਆਂ ਵਿੱਚੋ ਚੋਰ ਮੋਰੀਆਂ ਰਾਹੀਂ ਸ਼ਰ੍ਹੇਆਮ ਨਿਰਧਾਰਤ ਰੇਟ ਤੋਂ ਵੱਧ ਰੇਟਾਂ ਤੇ ਸ਼ਰਾਬ ਵੇਚੀ ਜਾ ਰਹੀ ਹੈ ਪਰ ਸਵਾਲ ਏਥੇ ਇਹ ਖੜਾ ਹੁੰਦਾ ਹੈ ਕਿ ਜਦੋਂ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਜਾਨ ਬਚਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ ਪਰ ਇਹ ਸ਼ਰਾਬ ਦੇ ਠੇਕੇਦਾਰ ਆਪਣੇ ਲਾਲਚ ਵਸ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ ਜਿੱਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਉਪਰ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਇਨ੍ਹਾਂ ਉਪਰ ਕਾਰਵਾਈ ਕਰਨ ਤੋਂ ਕਿਉਂ ਕਤਰਾ ਰਿਹਾ ਹੈ ਜੋ ਕਈ ਸਵਾਲ ਖੜ੍ਹੇ ਕਰਦਾ ਹੈ ।