ਰਜਿ: ਨੰ: PB/JL-124/2018-20
RNI Regd No. 23/1979

ਪਿੰਡ ਕਾਲੇਕੇ ਦੇ ਦੋ ਬੱਚਿਆਂ ਦੇ ਸੂਏ ‘ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਨਾਲ ਮੌਤ

BY admin / May 03, 2021

ਬਰਨਾਲਾ 3 ਮਈ (  ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਪਿੰਡ ਕਾਲੇਕੇ ਵਿਖੇ ਸੂਏ ‘ਚ ਨਹਾਉਣ ਲਈ ਗਏ ਦੋ ਬੱਚਿਆਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਂਸਦੀਪ ਸਿੰਘ (8) ਪੁੱਤਰ ਬਲਦੇਵ ਸਿੰਘ, ਲਵਜੋਤ ਸਿੰਘ (12) ਪੁੱਤਰ ਸੁਖਪਾਲ ਸਿੰਘ ਵਾਸੀ ਕਾਲੇਕੇ ਆਪਣੇ ਸਾਥੀਆਂ ਸਮੇਤ ਪਿੰਡ ਨਾਲ ਲੱਗਦੇ ਸੂਏ ‘ਤੇ ਨਹਾਉਣ ਲਈ ਚਲੇ ਗਏ। ਇਨ੍ਹਾਂ ਦੋਵਾਂ ਨੇ ਸੂਏ ‘ਚ ਛਾਲਾਂ ਮਾਰ ਦਿੱਤੀਆਂ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਇਹ ਬਾਹਰ ਨਹੀ ਨਿਕਲ ਸਕੇ। ਦੂਸਰੇ ਬੱਚਿਆਂ ਦੇ ਰੌਲਾ ਪਾਉਣ ‘ਤੇ ਨੇੜਲੇ ਘਰਾਂ ਤੇ ਖੇਤਾਂ ‘ਚ ਕੰਮ ਕਰਦੇ ਵਿਅਕਤੀਆਂ ਨੇ ਸੂਏ ਛਾਲ ਮਾਰਕੇ ਦੋਵਾਂ ਬੱਚਿਆਂ ਨੂੰ ਬਾਹਰ ਕੱਢ ਲਿਆ। ਬੱਚਿਆਂ ਨੂੰ ਡਾਕਟਰ ਕੋਲ ਲਿਜਾਇਆ ਗਿਆ ਪਰ ਡਾਕਟਰ ਨੇ ਦੋਵਾਂ ਬੱਚਿਆਂ ਨੂੰ ਮਿ੍ਤਕ ਕਰਾਰ ਦੇ ਦਿੱਤਾ