ਰਜਿ: ਨੰ: PB/JL-124/2018-20
RNI Regd No. 23/1979

ਬਿਜਲੀ ਬੋਰਡ ਦੀ ਵੱਡੀ ਲਾਹਪ੍ਰਵਾਹੀ, ਵਾਪਰ ਸਕਦਾ ਵੱਡਾ ਹਾਦਸਾ

BY admin / May 03, 2021
ਧਾਰੀਵਾਲ, ੩ ਮਈ (ਮਲਕੀਤ ਸਿੰਘ)- ਬਿਜਲੀ ਬੋਰਡ ਦੀ ਵੱਡੀ ਲਾਹਪ੍ਰਵਾਹੀ ਕਾਰਨ ਵਾਪਰ ਸਕਦਾ ਕੋਈ ਵੱਡਾ ਹਾਦਸਾ । ਵਾਰਡ ਨੰਬਰ 7 ਪੁਰਾਣਾ ਧਾਰੀਵਾਲ ਦੇ ਬਿਜਲੀ ਖਪਤਕਾਰਾਂ ਨੇ ਦੱਸਿਆ ਕਿ ਬਿਜਲੀ ਬੋਰਡ ਵੱਲੋਂ ਬਿਜਲੀ ਦੇ ਮੀਟਰ ਦੇ ਬਕਸੇ ਬਾਹਰ ਗਲੀਆਂ ਵਿੱਚ ਲਗਏ ਹੋ ਹਨ  ਜਦਕਿ ਇਨਾਂ ਬਕਸਿਆ ਨੂੰ ਤਾਲੇ ਨਾ ਲਗੇ ਹੋਣ ਕਰਕੇ ਕਈਆਂ ਸ਼ਰਾਰਤੀ ਅਨਸ਼ਰਾਂ ਵੱਲੋਂ  ਇਨਾਂ ਬਿਜਲੀ ਮੀਟਰਾਂ ਨਾਲ ਛੇੜ-ਛਾੜ ਕਰਨ ਦਾ ਖਦਸਾ ਰਹਿੰਦਾ ਹੈ ਅਤੇ ਬੱਚੇ ਜਾਂ ਕੋਈ ਹੋਰ ਵਿਅਕਤੀ ਮਾੜੀ ਘਟਨਾ ਦਾ ਸ਼ਿਕਾਰ ਹੋ ਸਕਦਾ ਹੈ । ਬਿਜਲੀ ਖਪਤਕਾਰਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨਾਂ ਬਕਸਿਆਂ ਨੂੰ ਤਾਲੇ ਲਗਵਾਏ ਜਾਣ ਤਾਂ ਜੋ ਕੋਈ ਮਾੜਾ ਹਾਦਸਾ ਨਾ ਵਾਪਰ ਸੱਕੇ । 
ਤਸਵੀਰ- ਖੁੱਲੇ ਬਿਜਲੀ ਮੀਟਰਾਂ ਦੇ ਬਕਸੇ ।