ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਪੁਲਿਸ ਤੋਂ ਅੱਜ ਇਨਸਾਫ ਦੀ ਬਹੁਤ ਘੱਟ ਉਮੀਦ ਕੀਤੀ ਜਾ ਸਕਦੀ ਹੈ :  ਕਰਮਵੀਰ ਬਾਲੀ

BY admin / May 03, 2021
ਹੁਸਅਿਾਰਪੁਰ 3 ਮਈ ( ਤਰਸੇਮ ਦੀਵਾਨਾ ) ਸੱਤਿਆਮੇਵ ਜਯਤੇ, ਸੱਚ ਹਮੇਸਾ ਜਿੱਤਦਾ ਹੈ। ਜੇਕਰ ਅਦਾਲਤਾਂ ਨਾ ਹੋਣ ਤਾਂ ਪੁਲਿਸ ਸੱਤਾਧਾਰੀਆਂ ਦੇ ਇਸ਼ਾਰੇ ਤੇ ਕਿਸੇ ਨੂੰ ਵੀ ਮੁਜਰਿਮ ਬਣਾਉਣ ਵਿੱਚ ਕੋਈ ਕਸਰ ਨਾ ਛੱਡੇ, ਪੁਲਿਸ ਸੱਤਾਧਾਰੀਆਂ ਦੀ ਕੱਠਪੁਤਲੀ ਵਾਂਗ ਕੰਮ ਕਰ ਰਹੀ ਹੈ।  ਇਹ ਵਿਚਾਰ ਜਿਲ੍ਹਾ ਸੰਘਰਸ ਕਮੇਟੀ ਦੀ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਕਰਮਾਵੀਰ ਬਾਲੀ ਨੇ ਕਹੇ ।  ਕਰਮਵੀਰ ਬਾਲੀ ਨੇ ਕਿਹਾ ਕਿ ਉਨ੍ਹਾਂ ਟੁੱਟੀਆਂ ਸੜਕਾਂ ਕਾਰਨ ਨਗਰ ਨਿਗਮ ਵਿਰੁੱਧ ਰੋਸ ਮੁਜਾਹਰਾ ਕੀਤਾ ਸੀ ਪੁਲਿਸ  ਨੇ ਉਨ੍ਹਾਂ ਦੀ ਅਵਾਜ ਨੂੰ ਦਬਾਉਣ ਲਈ 21 ਜਨਵਰੀ, 2020 ਨੂੰ ਧਾਰਾ 283 ਤਹਿਤ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਐਫ.ਆਈ.ਆਰ ਨੰਬਰ 9 ਦਰਜ ਕੀਤੀ ਸੀ। ਇਸ ਸੰਬੰਧ ਵਿਚ ਉਹ ਆਪਣੇ ਸਾਥੀਆਂ ਸਹਿਤ ਐਸ.ਐਸ.ਪੀ ਸਾਹਿਬ ਨੂੰ ਮਿਲੇ ਸਨ, ਪਰ ਇਨਸਾਫ ਨਾ ਮਿਲਦਾ ਦੇਖ ਉਹਨਾਂ ਨੇ  ਆਪਣੀ ਪਟੀਸਨ ਮਾਣਯੋਗ ਹਾਈ ਕੋਰਟ ਵਿੱਚ ਧਾਰਾ 482 ਤਹਿਤ ਦਾਇਰ ਕੀਤੀ। ਮਾਣਯੋਗ ਹਾਈ ਕੋਰਟ ਨੇ ਅਥਾਰਟੀ ਨੂੰ ਐਫ.ਆਈ.ਆਰ ਨੰਬਰ 9 ਨੂੰ ਖਾਰਜ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਿਸ ਨੂੰ ਰਜਿਸਟਰੀ ਰਾਹੀਂ ਐਸ.ਐਸ.ਪੀ ਸਾਹਿਬ ਨੂੰ ਭੇਜ ਦਿੱਤਾ ਗਿਆ ਹੈ। ਕਰਮਵੀਰ ਬਾਲੀ ਨੇ ਅਪੀਲ ਕਰਦੇ ਹੋਏ ਕਿਹਾ ਕੀ ਪੁਲਿਸ ਦੇ ਧੱਕੇ ਵਿਰੁੱਧ ਸਮਾਜ ਸਮੇਤ ਕੋਈ ਵੀ ਨਾਗਰਿਕ ਧਾਰਾ 482 ਤਹਿਤ ਮਾਣਯੋਗ ਹਾਈ ਕੋਰਟ ਵਿੱਚ ਅਪੀਲ ਕਰ ਸਕਦਾ ਹੈ ਅਤੇ ਉਸਨੂੰ  ਇਨਸਾਫ ਜਰੂਰ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਸੰਘਰਸ ਕਮੇਟੀ ਆਪਣੀ ਆਵਾਜ ਬੁਲੰਦ ਕਰਦੀ ਰਹੇਗੀ ਅਤੇ ਲੋਕਾਂ ਦੀ ਲੜਾਈ ਲੜਦੀ ਰਹੇਗੀ। ਕਰਮਾਵੀਰ ਬਾਲੀ ਨੇ ਮਾਣਯੋਗ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੇ ਸਬੂਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨਸਾਫ ਕੀਤਾ।  ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਜਾਂਚ ਵਿੱਚ ਤੱਥ ਪੇਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਪੁਲਿਸ ਜਾਂਚ ਸਿਰਫ ਇੱਕ ਰਸਮੀ ਕਾਰਵਾਈ ਬਣ ਕੇ ਰਹਿ ਗਈ ਹੈ ਜੋ ਸੱਤਾਧਾਰੀਆਂ ਦੇ ਦਬਾਅ ਹੇਠ ਕੰਮ ਕਰਦੀ ਹੈ। ਪੁਲਿਸ ਤੋਂ ਇਨਸਾਫ ਦੀ ਬਹੁਤ ਘੱਟ ਉਮੀਦ ਕੀਤੀ ਜਾ ਸਕਦੀ ਹੈ । ਇਸ ਮੌਕੇ  ਤੇ ਨਿਰਮਲ ਸਿੰਘ, ਬਲਵਿੰਦਰ ਕੁਮਾਰ, ਯੋਗੇਸ ਕੁਮਾਰ ਆਦਿ ਹਾਜਰ ਸਨ।