ਰਜਿ: ਨੰ: PB/JL-124/2018-20
RNI Regd No. 23/1979

ਸ਼ਾਹਕੋਟ ਪੁਲਿਸ ਨੇ ਤੇਜਧਾਰ ਹਥਿਆਰਾਂ ਸਮੇਤ 6 ਮੁਲਜ਼ਮ ਕੀਤੇ  ਗਿ੍ਰਫਤਾਰ

BY admin / May 03, 2021
ਸ਼ਾਹਕੋਟ,3 ਮਈ (ਹਰਦੀਪ ਸਿੰਘ) :- ਸ਼ਾਹਕੋਟ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗਿ੍ਰਫਤਾਰ ਕਰਨ ਦਾ ਸਮਾਂਚਾਰ ਮਿਲਿਆ ਤਾਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਸ਼ਾਹਕੋਟ ਨੇ ਦੱਸਿਆ ਕਿ ਐੱਸ ਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਰਜੀਆਂ ਮੋੜ ‘ਤੇ ਬੇ-ਆਬਾਦ ਪੈਲੇਸ ਤੋਂ ਜਾਵੈਦ ਵਾਸੀ ਸੈਦਪੁਰ ਝਿੜੀ, ਕਰਮਜੀਤ ਉਰਫ ਬੱਬਲੂ ਵਾਸੀ ਮੀਏਵਾਲ ਮੌਲਵੀਆ, ਗੁਰਜੰਟ ਸਿੰਘ ਉਰਫ ਜੰਟਾ ਵਾਸੀ ਸੋਹਲ ਖੁਰਦ, ਰਾਜਵੀਰ ਉਰਫ ਰੋਹਿਤ ਵਾਸੀ ਸੈਦਪੁਰ ਝਿੜੀ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਸੈਦਪੁਰ ਝਿੜੀ ਅਤੇ ਧਰਮਿੰਦਰ ਸਿੰਘ ਵਾਸੀ ਮੀਏਵਾਲ ਮੌਲਵੀਆ ਨੂੰ ਕਾਬੂ ਕੀਤਾ ਹੈ ਅਤੇ ਇਹ ਸਾਰੇ ਜਣੇ ਸ਼ਾਹਕੋਟ, ਲੋਹੀਆਂ, ਨਕੋਦਰ ਅਤੇ ਸੁਲਤਾਨਪੁਰ ਲੋਧੀ ਦੇ ਇਲਾਕਿਆਂ ਵਿਚ ਲੁੱਟਾਂ ਖੋਹਾਂ ਕਰਦੇ ਸਨ ਤੇ ਅੱਜ ਵੀ ਸ਼ਾਹਕੋਟ ਇਲਾਕੇ ਵਿਚ ਲੁੱਟ ਖੋਹ ਕਰਨ ਦੀ ਤਿਆਰੀ ਕਰ ਰਹੇ ਸਨ ਜਿਸ ‘ਤੇ ਇਨਾਂ ਖਿਲਾਫ ਮੁਕੱਦਮਾ ਨੰਬਰ 76 ਧਾਰਾ 399, 402 ਤਹਿਤ ਦਰਜ ਕੀਤਾ ਹੈ ਇਨਾਂ ਮੁਲਜ਼ਮਾਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਕਰਨ ਸਮੇਂ ਵਰਤੇ ਜਾਂਦੇ ਤਿੰਨ ਮੋਟਰਸਾਈਕਲ, 04 ਮੋਬਾਈਲ ਫੋਨ, 03 ਦਾਤਰ, 02 ਕਿਰਪਾਨਾਂ, 01 ਖੰਡਾ ਅਤੇ 2500 ਰੁਪਏ ਵੀ ਬਰਾਮਦ ਕੀਤੇ ਗਏ ਅਤੇ ਇਹਨਾਂ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸਾਰੇ ਜਣੇ ਇਕ ਗਿਰੋਹ ਬਣਾ ਕੇ ਲੁੱਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਨਾਂ ਵੱਲੋਂ 02 ਦਿਨ ਪਹਿਲਾਂ ਮਲਸੀਆਂ ਪੈਟਰੋਲ ਪੰਪ ਵਿਖੇ ਕੰਮ ਕਰਨ ਆਏ ਸੁਲਤਾਨ ਖਾਨ ਵਾਸੀ ਗੁਰੂ ਤੇਗ ਬਹਾਦਰ ਕਲੋਨੀ (ਸੰਗਰੂਰ) ਦੇ ਕਿਰਪਾਨ ਨਾਲ ਸਿਰ ਵਿਚ ਸੱਟ ਮਾਰ ਕੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਸੀ ਇਸ ਤੋਂ ਪਹਿਲਾਂ ਇਨਾਂ ਵੱਲੋਂ ਅਕਤੂਬਰ 2020 ਵਿਚ ਨਜਦੀਕੀ ਪਿੰਡ ਭੁੱਲਰ ਤੋਂ ਵਿਸ਼ੇਸ਼ ਕੁਮਾਰ ਵਾਸੀ ਅੰਬਾ ਵਿਹਾਰ ਕਲੋਨੀ (ਸਹਾਰਨਪੁਰ) ਕੋਲੋਂ ਸਾਢੇ 34 ਹਜ਼ਾਰ ਰੁਪਏ ਖੋਹੇ ਸਨ ਕੁੱਝ ਦਿਨ ਪਹਿਲਾਂ ਇਨਾਂ ਹੀ ਮੁਲਜ਼ਮਾਂ ਨੇ ਪਿੰਡ ਈਸੇਵਾਲ ਦੇ ਨਜਦੀਕ ਇਕ ਪ੍ਰਵਾਸੀ ਮਜਦੂਰ ਪਾਸੋਂ 7500 ਰੁਪਏ ਤੇ ਮੋਬਾਈਲ ਫੋਨ ਖੋਹਿਆ ਸੀ ਇਸ ਤੋਂ ਇਲਾਵਾ ਪਿੰਡ ਖਾਨਪੁਰ ਰਾਜਪੂਤਾਂ ਤੋਂ ਇਕ ਪ੍ਰਵਾਸੀ ਮਜਦੂਰ ਪਾਸੋਂ ਮੋਬਾਈਲ ਫੋਨ, ਮੇਨ ਹਾਈਵੇਅ ਤੋਂ ਟਰੱਕ ਨੂੰ ਰੋਕ ਕੇ ਡਰਾਈਵਰ ਕੋਲੋਂ ਪੈਸੇ ਲੁੱਟੇ, ਆਟੋ ਰਿਕਸ਼ਾ ਵਾਲੇ ਤੋਂ ਪੈਸਿਆਂ ਦੀ ਖੋਹ, ਪਿੰਡ ਕੱਚੀ ਸਰਾਂ ਤੋਂ ਇਕ ਰਾਹਗੀਰ ਪਾਸੋਂ ਮੋਬਾਈਲ ਫੋਨ ਤੇ ਨਕੋਦਰ ਰੋਡ ਤੋਂ ਇੱਕ ਰਾਹਗੀਰ ਪਾਸੋਂ ਮੋਬਾਈਲ ਫੋਨ ਦੀ ਖੋਹ ਕੀਤੀ ਸੀ ਅਤੇ ਐੱਸ ਐੱਚ ਓ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਮੁਲਜ਼ਮਾਂ ਵਿਚੋਂ ਚਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਵੀ ਥਾਣਿਆਂ ਵਿਚ ਲੁੱਟ ਖੋਹ ਅਤੇ ਚੋਰੀ ਕਰਨ ਦੇ ਕਈ ਮੁਕੱਦਮੇ ਦਰਜ ਹਨ ਜਿਨਾਂ ਵਿਚ ਕਰਮਜੀਤ ਉਰਫ ਬੱਬਲੂ ਦੇ ਖਿਲਾਫ 06 ਮਾਮਲੇ, ਰਾਜਵੀਰ ਉਰਫ ਰੋਹਿਤ ਖਿਲਾਫ ਮਾਮਲਾ, ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ 09 ਮਾਮਲੇ ਅਤੇ ਧਰਮਿੰਦਰ ਸਿੰਘ ਉਰਫ ਪੱਤਲੂ ਦੇ ਖਿਲਾਫ 03 ਮਾਮਲੇ ਦਰਜ ਹਨ