ਰਜਿ: ਨੰ: PB/JL-124/2018-20
RNI Regd No. 23/1979

ਭਾਜਪਾ ਨੇ ਕਰੋੜਾਂ ਅਰਬਾਂ ਰੁਪਏ ਚੋਣ ਪ੍ਰਚਾਰ ਤੇ ਖਰਚ ਕੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ : ਸੰਤ ਬਾਬਾ ਤਰਵਿੰਦਰ ਸਿੰਘ

BY admin / May 03, 2021
ਹੁਸ਼ਿਆਰਪੁਰ 3 ਮਈ (ਤਰਸੇਮ ਦੀਵਾਨਾ  ) ਪੰਜ ਰਾਜਾਂ ਦੀਆਂ ਚੋਣਾਂ ਵਿੱਚ ਭਾਜਪਾ ਵਲੋਂ ਸੰਵਿਧਾਨਕ ਗੈਰ ਸੰਵਿਧਾਨਕ ਹਰ ਹੱਥਕੰਡੇ ਵਰਤਕੇ, ਵੱਡੀਆਂ ਵੱਡੀਆਂ ਰੈਲੀਆਂ ਕਰਕੇ,ਰੋਡ ਸ਼ੋਅ ਕਰਕੇ ਜਿਸ ਵਿਚ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੋਂ ਲੈ ਕੇ ਹਰ ਵੱਡੇ ਤੋਂ ਵੱਡੇ ਲੀਡਰਾ ਨੂੰ ਸੱਦ ਕੇ ਮਮਤਾ ਬੈਨਰਜੀ ਨੂੰ  ਹਰਾਉਣ ਲਈ ਬਹੁਤ ਤਰੀਕੇ ਅਪਣਾਏ ਪ੍ਰੰਤੂ ਮਮਤਾ ਬੈਨਰਜੀ ਬਹੁਤ ਵੱਡੀ ਲੀਡ ਨਾਲ ਜਿੱਤਕੇ ਇਤਿਹਾਸ ਪੈਦਾ ਕੀਤਾ ਹੈ ਇਹਨਾ ਗੱਲਾ ਦਾ ਪ੍ਰਗਟਾਵਾ ਨਜਦੀਕੀ ਪਿੰਡ ਡਗਾਣਾ ਕਲਾ ਦੇ ਗੁਰੂਦੁਆਰਾ ਨਿਹਕਲੰਕ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਤਰਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਕੀਤਾ  । ਉਹਨਾ ਕਿਹਾ ਕਿ ਇੱਕ ਪਾਸੇ ਦੇਸ਼ ਨੂੰ ਕਰੋਨਾ ਮਹਾਂਮਾਰੀ ਦੀ ਭਿਅੰਕਰ ਮਾਰ ਝੱਲਣੀ ਪੈ ਰਹੀ ਹੈ ਅਤੇ ਆਕਸੀਜਨ ਦੀ ਘਾਟ ਨਾਲ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਭਾਜਪਾ ਨੇ ਕਰੋੜਾਂ ਅਰਬਾਂ ਰੁਪਏ ਚੋਣ ਪ੍ਰਚਾਰ ਤੇ ਖਰਚ ਕਰਕੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਹਨਾ ਕਿਹਾ ਕਿ ਹੁਣ ਪਾਪ ਦਾ ਘੜਾ ਭਰ ਗਿਆ ਹੈ, ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਦੇਸ਼ ਵਿਚ ਭਾਜਪਾ ਤੇ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਹਨਾ ਕਿਹਾ ਕਿ ਜਦੋਂ ਦੇਸ਼ ਅੰਦਰ ਕਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਘਰਾਂ ਵਿਚ ਡੱਕਿਆ ਜਾ ਰਿਹਾ ਹੈ ਤਾਂ ਹੁਣ ਉਨ੍ਹਾਂ ਦੇ ਖਾਣ ਪੀਣ,ਰੋਟੀ,ਬਿਜਲੀ,ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਸਕੂਲ ਕਾਲਿਜ ਬੰਦ ਹੋਣ ਨਾਲ ਦੇਸ਼ ਅੰਦਰ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ ਹੈ, ਰੁਜ਼ਗਾਰ,ਨੌਕਰੀਆਂ ਖਤਮ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਰਹੇ ਹਨ, ਉਪਰੋਂ ਮਹਿੰਗਾਈ ਨੇ ਗਰੀਬ ਜਨਤਾ ਦਾ ਕਚੂੰਮਰ ਕੱਢ ਦਿੱਤਾ ਹੈ।ਅਜਿਹੇ ਹਾਲਾਤਾਂ ਵਿਚ ਜਨਤਾ ਦਾ ਰਖਵਾਲਾ ਕੌਣ ਹੈ।ਉਨਾਂ ਕਿਹਾ ਮਾਨਯੋਗ ਹਾਈਕੋਰਟ ਦੀਆਂ ਫਿਟਕਾਰਾਂ ਨਾਲ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ।