ਰਜਿ: ਨੰ: PB/JL-124/2018-20
RNI Regd No. 23/1979

ਸਿਵਲ ਹਸਪਤਾਲ ‘ਚ ਵੇਂਟਿਲੇਟਰ ਨੂੰ ਚਲਾਉਣ ਲਈ ਸਟਾਫ ਜਾਂ ਨਰਸ ਦਾ ਨਾ ਹੋਣਾ ਸਰਮਨਾਕ- ਜੀਦਾ

BY admin / May 03, 2021
ਬਠਿੰਡਾ, 3ਮਈ ( ਸੁਖਵਿੰਦਰ ਸਿੰਘ ਸਰਾਂ ) ਇਸ ਕਰੋਨਾ ਦੀ ਮਹਾਂਮਾਰੀ ਵਿੱਚ ਪੰਜਾਬ ਵਿੱਚ ਸਰਕਾਰੀ ਹਸਪਤਾਲ ਸਿਰਫ ਚਿੱਟਾ ਹਾਥੀ ਬਣ ਕੇ ਰਹਿ ਗਏ ਹਨ। ਪਹਿਲਾਂ ਤਾਂ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਲਈ ਬੈਡ ਹੀ ਨਹੀਂ ਹਨ ਅਤੇ ਨਾ ਹੀ ਵੇਂਟੀਲੇਟਰ ਹਨ ਜੇਕਰ ਕੁੱਝ ਵੈਂਟਿਲੇਟਰ ਖਸਤਾ ਹਾਲਤ ਵਿੱਚ ਪਏ ਵੀ ਹਨ ਤਾਂ ਉਨ੍ਹਾਂ ਨੂੰ ਚਲਾਉਣ ਵਾਲਾ ਡਾਕਟਰ ਜਾ ਤਜਰਬੇਕਾਰ ਸਟਾਫ ਨਹੀਂ ਹੈ ਜਿਸ ਕਾਰਨ ਸਰਕਾਰੀ ਹਸਪਤਾਲ ਵਿਚੋਂ ਵੇਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜੇ ਜਾ ਰਹੇ ਹਨ ਪਰ ਇੱਕ ਆਮ ਨਾਗਰਿਕ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਦਾ ਇਲਾਜ ਕਰਵਾਉਣਾ ਸੰਭਵ ਨਹੀਂ ਹੈ ਇਸ ਲਈ ਆਮ ਲੋਕ ਆਪਣਾ ਕਰੋਨਾ ਦਾ ਟੈਸਟ ਕਰਵਾਉਣ ਤੋਂ ਵੀ ਡਰਦੇ ਹਨ। ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀਂ ਬਣਵਾਇਆ। ਜਿਸ ਕਾਰਨ ਪੰਜਾਬ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਪੰਜਾਬ ਵਿੱਚ ਕੈਪਟਨ ਅਤੇ ਕੇਂਦਰ ਵਿਚ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿੱਚ ਅੱਜ ਨਾ ਤਾਂ ਵੈਕਸਿਨੇਸਨ ਹੋ ਰਹੀ ਹੈ ਅਤੇ ਨਾ ਹੀ ਇਲਾਜ ਲਈ ਚੰਗੇ ਸਰਕਾਰੀ ਹਸਪਤਾਲ ਹਨ । ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਪੂਰਨ ਕਮੀ ਹੈ ਜੋ ਕੇ ਇੱਕ ਸਰਮਨਾਕ ਗੱਲ ਹੈ।