ਰਜਿ: ਨੰ: PB/JL-124/2018-20
RNI Regd No. 23/1979

ਨਜਾਇਜ ਮਾਈਨਿੰਗ ਦੇ ਦੋਸ਼ ‘ਚ ਤਿੰਨ ਤੇ ਪਰਚਾ ਦਰਜ

BY admin / May 03, 2021
ਛਾਜਲੀ, 03 ਮਈ (ਮਨਜੀਤ ਕੌਰ ਛਾਜਲੀ) - ਛਾਜਲੀ ਥਾਣਾ ਮੁਖੀ ਗਗਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਨਜਾਇਜ ਮਾਇਨਿੰਗ ਕਰਨ ਦੇ ਦੋਸਾਂ ਹੇਠ 3 ਵਿਅਕਤੀਆਂ ਗਗਨਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੋਰਾਂਵਾਲੀ ਸੁਨਾਮ, ਪ੍ਰਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਸਰਾਂ ਕੋਠੇ ਹੰਡਿਆਇਆ ਜਲ੍ਹਿਾ ਬਰਨਾਲਾ, ਮਨਮੋਹਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੂਚ ਪੱਤੀ ਹੰਡਿਆਇਆ ਮਾਇਨਿੰਗ ਵਿਭਾਗ ਦੀ ਮਨਜੂਰੀ ਤੋਂ ਬਿਨਾਂ ਖੇਤਾਂ ਵਿਚੋਂ ਰੇਤਾ ਕੱਢ ਕੇ ਬਾਹਰ ਵੇਚਣ ਦਾ ਕੰਮ ਕਰਦੇ ਸਨ। ਮੁਖਬਰ ਦੀ ਇਤਲਾਹ ‘ਤੇ ਨਾਕਾਬੰਦੀ ਕਰ ਕੇ ਏ.ਐਸ.ਆਈ. ਰਘਬੀਰ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਖੁਸਵਿੰਦਰ ਸਿੰਘ, ਦੋਸੀਆਂ ਸਮੇਤ ਰੇਤੇ ਦੀ ਭਰੀ ਟਰਾਲੀ ਟਰੈਕਟਰ ਨੂੰ ਹਿਰਾਸਤ ਵਿਚ ਲੈ ਕੇ ਧਾਰਾ 379 ਆਈ.ਪੀ.ਸੀ. ਤਹਿਤ ਥਾਣਾ ਛਾਜਲੀ ਵਿਖੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।