ਰਜਿ: ਨੰ: PB/JL-124/2018-20
RNI Regd No. 23/1979

ਪਾਕਿਸਤਾਨੀ ਸੈਨਿਕਾਂ ਨੇ ਸਾਂਬਾ ਸੈਕਟਰ ’ਚ ਫਿਰ ਕੀਤੀ ਫਾਇਰਿੰਗ

BY admin / May 03, 2021
ਸਾਂਬਾ, 3 ਮਈ, (ਯੂ.ਐਨ.ਆਈ.)- ਪਾਕਿਸਤਾਨ ਕਦੇ ਵੀ ਆਪਣੀ ਹਰਕਤਾਂ ਤੋਂ ਬਾਜ ਨਹੀਂ ਆ ਸਕਦਾ। ਸੋਮਵਾਰ ਸਵੇਰੇ ਪਾਕਿਸਤਾਨੀ ਸੈਨਿਕਾਂ ਨੇ ਅਚਾਨਕ ਗੋਲੀਬਾਰੀ ਕੀਤੀ ਅਤੇ ਸਾਂਬਾ ਸੈਕਟਰ ਦੀ ਸਰਹੱਦ ਨਾਲ ਲੱਗਦੇ ਰਾਮਗੜ੍ਹ ਖੇਤਰ ਵਿੱਚ ਗਸਤ ਕਰ ਰਹੇ ਬੀਐਸਐਫ ਦੇ ਜਵਾਨਾਂ ਦੀ ਇੱਕ ਗਸਤ ਨੂੰ ਨਿਸਾਨਾ ਬਣਾਇਆ। ਇਸ ਗੋਲੀਬਾਰੀ ਵਿਚ ਕਿਸੇ ਵੀ ਭਾਰਤੀ ਜਵਾਨ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਭਾਰਤੀ ਸੈਨਿਕਾਂ ਨੇ ਵੀ ਪਾਕਿਸਤਾਨੀ ਗੋਲੀਬਾਰੀ ਦਾ ਸਖਤ ਪ੍ਰਤੀਕਿ੍ਰਆ (ਬਾਕੀ ਸਫ਼ਾ 2 ’ਤੇ )
ਦਿੱਤੀ ਹੈ। ਭਾਰਤੀ ਸੈਨਿਕਾਂ ਦੇ ਜਵਾਬੀ ਕਾਰਵਾਈ ਤੋਂ ਬਾਅਦ ਗੋਲੀਬਾਰੀ ਦਾ ਇਹ ਸਿਲਸਿਲਾ ਥੋੜੇ ਸਮੇਂ ਲਈ ਚੱਲਿਆ। ਫਿਰ ਪਾਕਿਸਤਾਨੀ ਸੈਨਿਕਾਂ ਨੇ ਗੋਲੀਬਾਰੀ ਬੰਦ ਕਰ ਦਿੱਤੀ। ਇਸ ਗੋਲੀਬਾਰੀ ਤੋਂ ਬਾਅਦ ਸਰਹੱਦੀ ਇਲਾਕਿਆਂ ਵਿਚ ਫਿਰ ਤੋਂ ਦਹਿਸਤ ਦਾ ਮਾਹੌਲ ਹੈ।