ਰਜਿ: ਨੰ: PB/JL-124/2018-20
RNI Regd No. 23/1979

ਚੰਡੀਗੜ੍ਹ ਵਿਚ ਇਕ ਹਫ਼ਤੇ ਲਈ ਲਗਾਇਆ ਗਿਆ ਲੌਕਡਾਊਨ

BY admin / May 03, 2021
ਚੰਡੀਗੜ੍ਹ, 3 ਮਈ, (ਰਾਜ ਕੁਮਾਰ ਵਰਮਾ)- ਚੰਡੀਗੜ੍ਹ ਵਿਚ ਇਕ ਹਫ਼ਤੇ ਲਈ ਲੌਕਡਾਊਨ ਲਗਾ ਦਿੱਤਾ ਹੈ। ਰਾਤ ਦਾ ਕਰਫ਼ਿਊ ਹਰ ਰੋਜ ਸਵੇਰੇ 06:00 ਵਜੇ ਤੋਂ 05:00 ਵਜੇ ਤੱਕ ਜਾਰੀ ਰਹੇਗਾ। ਗੈਰ ਜਰੂਰੀ ਚੀਜਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਸਾਰੇ ਸਰਕਾਰੀ ਦਫਤਰ ਅਤੇ ਬੈਂਕ 50% ਸਮਰੱਥਾ ਨਾਲ ਕੰਮ ਕਰਨਗੇ, ਪ੍ਰਾਈਵੇਟ ਦਫਤਰ ਵੀ ਇਹ ਸੁਨਿਸਚਿਤ ਕਰਨ ਕਿ ਉਨ੍ਹਾਂ ਦਾ ਸਟਾਫ ਘਰ ਤੋਂ ਕੰਮ ਕਰੇ। ਜਨਤਕ ਆਵਾਜਾਈ 50% ਸਮਰੱਥਾ ਨਾਲ ਚੱਲੇਗੀ . ਸਿਨੇਮਾ ਹਾਲਾਂ, ਜਿਮਸ , ਸਪਾ, ਬਾਰ, ਸਵੀਮਿੰਗ ਪੂਲ, ਕੋਚਿੰਗ ਸੈਂਟਰਾਂ ‘ਤੇ ਪਾਬੰਦੀ ਜਾਰੀ ਰਹੇਗੀ। ਸਪੋਰਟਸ ਕੰਪਲੈਕਸ ਬੰਦ ਰਹਿਣਗੇ, ਖੇਡਾਂ ਸਕੱਤਰਾਂ ਦੁਆਰਾ ਓਲੰਪਿਕ ਆਦਿ ਦੀ ਤਿਆਰੀ ਕਰਨ ਵਾਲੇ ਐਥਲੀਟਾਂ ਨੂੰ ਵਿਸੇਸ ਇਜਾਜਤ ਦਿੱਤੀ ਜਾ ਸਕਦੀ ਹੈ। ਰੈਸਟੋਰੈਂਟਾਂ ਸਮੇਤ ਹੋਟਲ, ਕੈਫੇ, ਕਾਫੀ ਦੁਕਾਨਾਂ, ਖਾਣ ਪੀਣ ਵਾਲੀਆਂ ਥਾਵਾਂ ਨੂੰ ਹੋਮ ਡਿਲੀਵਰੀ ਦੀ ਇਜ਼ਾਜਤ ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਅਤੇ ਰਾਜਨੀਤਿਕ ਇਕੱਠਾਂ ‘ਤੇ 
ਪੂਰਨ ਪਾਬੰਦੀ। ਭਰਤੀ ਪ੍ਰੀਖਿਆਵਾਂ ਯੂ. ਪੀ. ਐਸ. ਸੀ. ਆਦਿ ਨੂੰ ਛੱਡ ਕੇ ਬਾਕੀ ਸਭ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਭੀੜ ਵਾਲੀਆਂ ਥਾਵਾਂ ਜਿਵੇਂ ਸੁਖਨਾ ਝੀਲ, ਅਜਾਇਬ ਘਰ, ਲਾਇਬ੍ਰੇਰੀਆਂ, ਰਾਕ ਗਾਰਡਨ ਆਦਿ ਬੰਦ ਇਹ ਸਪੱਸਟ ਕੀਤਾ ਗਿਆ ਹੈ ਕਿ ਸਨੀਵਾਰ ਅਤੇ ਐਤਵਾਰ ਨੂੰ ਕੁਲ ਹਫਤੇ ਦਾ ਕਰਫ਼ਿਊ ਜਾਰੀ ਰਹੇਗਾ।