ਰਜਿ: ਨੰ: PB/JL-124/2018-20
RNI Regd No. 23/1979

ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਸ: ਜਸਵੰਤ ਸਿੰਘ ਅਜੀਤ ਦਾ ਦੇਹਾਂਤ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਸ: ਜਸਵੰਤ ਸਿੰਘ ਅਜੀਤ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸ: ਢੀਂਡਸਾ ਨੇ ਕਿਹਾ ਕਿ ਸ: ਜਸਵੰਤ ਸਿੰਘ ਅਜੀਤ ਨੇ ਇੱਕ ਚੰਗੇ ਪੱਤਰਕਾਰ ਅਤੇ ਲੇਖਕ ਦੇ ਤੌਰਤੇ ਦੇਸ ਦੇ ਕਈਂ ਪ੍ਰਮੁੱਖ ਅਖਬਾਰਾਂ ਵਿੱਚ ਕੰਮ ਕੀਤਾ ਅਤੇ ਉਨ੍ਹਾ ਦਾ ਬੇਵਕਤ ਇਸ ਜਹਾਨ ਤੋਂ ਚਲੇ ਜਾਣਾ ਬੇਹੱਦ ਦੁੱਖਦਾਈ ਹੈ। ਉਨ੍ਹਾ ਕਿਹਾ ਕਿ ਸ: ਜਸਵੰਤ ਸਿੰਘ ਅਜੀਤ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਣਮੁੱਲੇ ਯੋਗਦਾਨ ਨੂੰ ਹਮੇਸਾਂ ਯਾਦ ਰੱਖਿਆ ਜਾਵੇਗਾ। ਸ: ਢੀਂਡਸਾ ਨੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬੱਲ ਬਖਸਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ।